ਪਟਿਆਲਾ

ਕੌਂਸਲਰ ਵਿਜੇ ਕੂਕਾ ਨੇ ਲੜਕੀਆਂ ਨੂੰ ਵੰਡੀਆਂ ਕਿੱਟਾਂ

ਸਰਕਾਰੀ ਆਈ.ਟੀ.ਆਈ ਲੜਕੀਆਂ ਵਿਖੇ ਇੰਗਲਿਸ਼ ਸਪੋਕਨ ਕੋਰਸ ਸ਼ੁਰੂ
ਪਟਿਆਲਾ 29 ਮਈ (ਮਧੂਸਾਰ ਬਿਊਰੋ) ਪੰਜਾਬ ਸਕਿੱਲ ਮਿਸ਼ਨ ਅਤੇ ਸੋਫਟ ਸਕਿੱਲ ਅਭਿਐਨ ਦੇ ਤਹਿਤ ਸਰਕਾਰੀ ਆਈ.ਟੀ.ਆਈ ਲੜਕੀਆਂ ਵਿਖੇ 30 ਲੜਕੀਆਂ ਵਲੋਂ ਇੰਗਲਿਸ਼ ਸਪੋਕਨ ਕੋਰਸ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਕੌਂਸਲਰ ਵਿਜੇ ਕੁਮਾਰ ਕੂਕਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੇ ਲੜਕੀਆਂ ਨੂੰ ਕੋਰਸ ਦੀਆਂ ਕਿੱਟਾਂ ਵੰਡੀਆਂ।ਇਸ ਮੌਕੇ ਇੰਪਲਾਇਮੈਂਟ ਜਨਰੇਸ਼ਨ ਡਿਪਾਰਟਮੈਂਟ ਤੋਂ ਡਿਪਟੀ ਡਾਇਰੈਕਟਰ ਗੁਰਮੀਤ ਕੌਰ ਸ਼ੇਰਗਿੱਲ,ਸਕਿੱਲ ਮਿਸ਼ਨ ਤੋਂ ਮੈਡਮ ਹਰਲੀਨ, ਆਈ.ਟੀ.ਆਈ ਦੀ ਪ੍ਰਿੰਸੀਪਲ ਮਨਿੰਦਰ ਕੌਰ ਵੀ ਉਚੇਚੇ ਤੌਰ ਤੇ ਹਾਜਰ ਸਨ।ਇਸ ਮੌਕੇ ਕੌਂਸਲਰ ਕੂਕਾ ਅਤੇ ਪ੍ਰਿੰਸੀਪਲ ਨਰਿੰਦਰ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਕਾਸ ਦੀ ਦੇਵੀ ਪ੍ਰਨੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਰੋਜਗਾਰ ਦੇ ਅਵਸਰ ਪੈਦਾ ਕਰਨ ਲਈ ਪੈਦਾ ਕਰਨ ਲਈ ਇਹੋ ਜਿਹੇ ਕੋਰਸ ਸ਼ੁਰੂ ਕੀਤੇ ਗਏ ਹਨ।ਜਿਸ ਦੇ ਤਹਿਤ ਲੜਕੀਆਂ ਅਤੇ ਲੜਕੇ ਇਨਾਂ ਕੋਰਸਾਂ ਨੂੰ ਸਿੱਖ ਕੇ ਅਤੇ ਸਰਟੀਫਿਕੇਟ ਪ੍ਰਾਪਤ ਕਰਕੇ ਨੌਕਰੀਆਂ ਅਤੇ ਇੰਗਲਿਸ਼ ਅਤੇ ਆਇਲਟਸ ਦੇ ਤਹਿਤ ਵਿਦੇਸ਼ਾ ਵਿੱਚ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ।ਇਸ ਮੌਕੇ ਟਰੇਨਰ ਪਰਮਿੰਦਰ ਸਿੰਘ ਮੈਡਮ ਮੀਨਾਕਸ਼ੀ,ਮੈਡਮ ਰਜਿੰਦਰ,ਮੈਡਮ ਰਾਜਵਿੰਦਰ,ਕੁਲਵੰਤ ਰਾਏ ਗਰਗ,ਹਿੰਮਾਂਸ਼ੂ ਬੇਰੀ ਅਤੇ ਜ਼ਸਵਿੰਦਰ ਜੁਲਕਾ ਆਦਿ ਹਾਜਰ ਸਨ।

Leave a Reply

Your email address will not be published. Required fields are marked *