ਪੰਜਾਬਪਟਿਆਲਾ

ਆਧੁਨਿਕ ਤਕਨੀਕਾਂ ਰਾਹੀਂ ਖੇਤੀ ਦੇ ਨਾਲ-ਨਾਲ ਸਫਲ ਡੇਅਰੀ ਫਾਰਮਰ ਬਣਿਆ ਪਿੰਡ ਚਾਸਵਾਲ ਦਾ ਸਿਕੰਦਰ ਸਿੰਘ

ਪਟਿਆਲਾ, 31 ਮਈ (ਮਧੂਸਾਰ ਬਿਊਰੋ) ਨੌਜਵਾਨ ਪੀੜ੍ਹੀ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਸਹਾਇਕ ਧੰਦਿਆਂ ਨੂੰ ਵੀ ਅਪਣਾ ਰਹੀਂ ਹੈ ਇਸ ਦੀ ਇੱਕ ਮਿਸਾਲ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਨਾਭਾ ਦੇ ਪਿੰਡ ਚਾਸਵਾਲ ਦਾ 35 ਸਾਲਾ ਨੌਜਵਾਨ ਸਿਕੰਦਰ ਸਿੰਘ ਹੈ ਜੋ ਖੇਤੀ ਦੇ ਨਾਲ-ਨਾਲ 225 ਦੋਗਲੀ ਨਸਲ ਦੀਆਂ ਗਾਵਾਂ ਦਾ ਇੱਕ ਵੱਡਾ ਡੇਅਰੀ ਫਾਰਮ ਸਫਲਤਾਪੂਰਵਕ ਚਲਾਕੇ ਚੰਗੀ ਆਮਦਨ ਕਮਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ ਅਤੇ ਰੋਜ਼ਾਨਾ ਵੇਰਕਾ ਨੂੰ 800 ਲੀਟਰ ਅਤੇ 1000 ਲੀਟਰ ਦੇ ਨੇੜੇ ਪਟਿਆਲਾ ਸ਼ਹਿਰ ਅੰਦਰ ਮਾਈ ਵੀਲੇਜ਼ ਬਰੈਡ ਅਧੀਨ ਤਕਰੀਬਨ 400 ਘਰਾਂ ਅੰਦਰ ਵੀ ਸਪਲਾਈ ਕਰ ਰਿਹਾ ਹੈ।

ਪੰਜਾਬ ਦੇ ਚੌਣਵੇਂ ਡੇਅਰੀ ਫਾਰਮਰਾਂ ਵਿੱਚ ਗਿਣੇ ਜਾਂਦੇ ਸਿਕੰਦਰ ਸਿੰਘ ਨੇ ਦੱਸਿਆਂ ਕਿ ਡੇਅਰੀ ਫਾਰਮ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾ ਉਸਨੇ ਮਿਲਕਫੈਂਡ ਪੰਜਾਬ ਪਾਸੋਂ ਦੋ ਮਹੀਨੇ ਦੀ ਟਰੇਨਿੰਗ ਪ੍ਰਾਪਤ ਕੀਤੀ ਅਤੇ ਸਮੇਂ-ਸਮੇਂ ‘ਤੇ ਤਕਨੀਕੀ ਸਹਾਇਤਾ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਵੀ ਸੰਪਰਕ ਰੱਖਿਆ ਹੋਇਆ ਹੈ ਅਤੇ ਪਟਿਆਲਾ ਵਿਖੇ ਡੇਅਰੀ ਵਿਕਾਸ ਦਫ਼ਤਰ ਤੋਂ ਵੀ ਇੱਕ ਮਹੀਨੇ ਦੀ ਟਰੇਨਿੰਗ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਸੈਂਡ ਬਣਾਉਣ ਸਮੇਂ 1 ਲੱਖ 50 ਹਜ਼ਾਰ ਦੀ ਸਬਸਿਡੀ ਦਿੱਤੀ ਗਈ ਅਤੇ ਗਾਵਾਂ ਦੇ ਬੀਮੇ ਵਿੱਚ ਵੀ 75 ਪ੍ਰਤੀਸ਼ਤ ਸਬਸਿਡੀ ਉਹ ਪ੍ਰਾਪਤ ਕਰ ਰਹੇ ਹਨ।
ਸਿਕੰਦਰ ਸਿੰਘ ਨੇ ਦੱਸਿਆਂ ਕਿ ਡੇਅਰੀ ਦੇ ਕਿੱਤੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਉਹ ਹਾਲੈਂਡ, ਜਰਮਨੀ ਅਤੇ ਬੈਲਜੀਅਮ ਵਿਖੇ ਜਾ ਕੇ ਵੀ ਉਥੇ ਦੇ ਡੇਅਰੀ ਫਾਰਮਾਂ ਨੂੰ ਦੇਖਕੇ ਨਵੀਂ ਜਾਣਕਾਰੀ ਪ੍ਰਾਪਤ ਕਰਕੇ ਆਇਆ ਹੈ। ਉਨ੍ਹਾਂ ਦੱਸਿਆਂ ਕਿ ਗਾਵਾਂ ਦੀ ਸਾਂਭ-ਸੰਭਾਲ ਦਾ ਸਾਰਾ ਧਿਆਨ ਉਹ ਆਪ ਰੱਖਦਾ ਹੈ ਅਤੇ ਮਦਦ ਲਈ ਅੱਠ ਵਿਅਕਤੀ ਨੂੰ ਸਿੱਧੇ ਅਤੇ ਸਂੈਕੜੇ ਵਿਅਕਤੀਆਂ ਨੂੰ ਅਸਿੱਧੇ ਤੌਰ ‘ਤੇ ਰੋਜ਼ਗਾਰ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆਂ ਕਿ ਉਹ 30 ਏਕੜ ਵਿੱਚ ਖੇਤੀ ਅਤੇ ਹਰਾ-ਚਾਰਾ ਦਾ ਵੀ ਆਪ ਹੀ ਖ਼ਿਆਲ ਰੱਖਦਾ ਹੈ ਜਿਸ ਨਾਲ ਗਾਵਾਂ ਨੂੰ ਸਾਰਾ ਸਾਲ ਹਰੇ-ਚਾਰੇ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ।
ਡੇਅਰੀ ਫਾਰਮਰ ਸਿਕੰਦਰ ਸਿੰਘ ਨੇ ਦੱਸਿਆਂ ਕਿ ਉਸਦੀਆਂ 225 ਗਾਵਾਂ ਤੋਂ ਰੋਜ਼ਾਨਾ 1800 ਲੀਟਰ ਦੇ ਲਗਭਗ ਦੁੱਧ ਪ੍ਰਾਪਤ ਹੁੰਦਾ ਹੈ ਜਿਸ ਵਿੱਚ 800 ਲੀਟਰ ਦੁੱਧ ਵੇਰਕਾ ਨੂੰ ਦਿੱਤਾ ਜਾਂਦਾ ਹੈ ਅਤੇ 1000 ਲੀਟਰ ਦੇ ਨੇੜੇ ਦੁੱਧ ਮਾਈ ਵੀਲੇਜ਼ ਬਰੈਡ ਹੇਠ ਪੈਕਿੰਗ ਕਰਕੇ ਪਟਿਆਲਾ ਸ਼ਹਿਰ ਵਿੱਚ 400 ਘਰਾਂ ਵਿੱਚ 44 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਚਾਰ ਗੱਡੀਆਂ ਰਾਹੀਂ ਦਿਨ ਵਿੱਚ ਦੋ ਵਾਰ ਪਿੰਡ ਚਾਸਵਾਲ ਤੋਂ ਪਟਿਆਲਾ ਲਿਆਂਦਾ ਜਾਂਦਾ ਹੈ।
ਸਿਕੰਦਰ ਸਿੰਘ ਨੇ ਦੱਸਿਆਂ ਕਿ ਉਹ ਇਸ ਕਿੱਤੇ ਵਿੱਚ ਸਭ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਾ ਹੈ ਜਿਸ ਵਿੱਚ ਮਿਲਕ ਪਾਰਲਰ ਮਸ਼ੀਨ ਪ੍ਰਮੁੱਖ ਹੈ ਜੋ ਇਕੋ ਵਾਰ ਵਿੱਚ 12 ਗਾਵਾਂ ਦੀ ਦੁੱਧ ਦੀ ਚੁਆਈ ਕਰਦੀ ਹੈ ਅਤੇ ਕੰਪਿਊਟਰ ਉਪਰ ਹਰ ਗਾਂ ਦਾ ਰਿਕਾਰਡ ਰੱਖਦੀ ਹੈ ਅਤੇ ਦੁੱਧ ਦੀ ਗੁਣਵੱਤਾ ਨੂੰ ਵੀ ਰਿਕਾਰਡ ਕਰਦੀ ਹੈ ਅਤੇ ਜੇਕਰ ਕਿਸੇ ਗਾਂ ਦੇ ਦੁੱਧ ਵਿੱਚ ਖ਼ਰਾਬੀ ਹੋਵੇ ਉਸਨੂੰ ਵੀ ਤੁਰੰਤ ਚੇਤਾਵਨੀ ਦੇਕੇ ਉਸ ਗਾਂ ਦਾ ਦੁੱਧ ਮਸ਼ੀਨ ਵੱਲੋਂ ਨਹੀਂ ਕੱਢਿਆਂ ਜਾਂਦਾ ਇਸ ਤਰ੍ਹਾਂ ਡੇਅਰੀ ਫਾਰਮ ਵਿੱਚੋਂ ਨਿਕਲਣ ਵਾਲਾ ਦੁੱਧ ਆਧੁਨਿਕ ਮਸ਼ੀਨਾਂ ਦੀ ਜਾਂਚ ਤੋਂ ਬਾਅਦ ਹੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਟੀ.ਐਮ.ਆਰ. ਤਕਨੀਕ ਜਿਸ ਰਾਹੀਂ ਹਰਾ ਚਾਰਾ ਮਸ਼ੀਨਾਂ ਰਾਹੀਂ ਮਿਕਸ ਕੀਤਾ ਜਾਂਦਾ ਹੈ ਜਿਸ ਨਾਲ ਹਰ ਗਾਂ ਨੂੰ ਬਰਾਬਰ ਮਾਤਰਾ ਵਿੱਚ ਚਾਰਾਂ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਗਾਵਾਂ ਨੂੰ ਗਰਮੀ ਤੋਂ ਬਚਾਉਣ ਲਈ ਅਤਿ ਆਧੁਨਿਕ ਪੱਖੇ ਅਤੇ ਡਰਿੱਪ ਸਿਸਟਮ ਰਾਹੀਂ ਪਾਣੀ ਦੇ ਛੜਕਾ ਦਾ ਵੀ ਸੈਂਡ ਅੰਦਰ ਪ੍ਰਬੰਧ ਕੀਤਾ ਗਿਆ ਹੈ।
ਸਿਕੰਦਰ ਸਿੰਘ ਨੇ ਦੱਸਿਆਂ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖ਼ੁਦ ਇਕ ਸਫ਼ਲ ਡੇਅਰੀ ਫਾਰਮਰ ਹਨ ਦੇ ਫਾਰਮ ਹਾਊਸ ‘ਤੇ ਜਾਕੇ ਵੀ ਉਨ੍ਹਾਂ ਵੱਲੋਂ ਵਰਤੀਆਂ ਜਾਂਦੀਆਂ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਫਾਰਮ ਵਿੱਚ ਵੀ ਅਪਣਾਉਂਦਾ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਣਾਉਣ ਜਿਸ ਨਾਲ ਜਿਥੇ ਆਮਦਨ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਖੇਤੀ ਤੋਂ ਇਲਾਵਾ ਵਿਹਲੇ ਸਮੇਂ ਦਾ ਸਦਉਪਯੋਗ ਵੀ ਹੁੰਦਾ ਹੈ

Leave a Reply

Your email address will not be published. Required fields are marked *