ਪੰਜਾਬ

ਸ਼ਾਹਕੋਟ ਚੋਣ ਨਤੀਜਾ: ਲਾਡੀ ਸ਼ੇਰੋਵਾਲੀਆ ਨੇ 38 ਹਜ਼ਾਰ 801 ਵੋਟਾਂ ਨਾਲ ਕੋਹਾੜ ਨੂੰ ਦਿੱਤੀ ਮਾਤ

ਸ਼ਾਹਕੋਟ 28 ਮਈ ਨੂੰ ਹੋਈ ਸ਼ਾਹਕੋਟ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ। ਇਨ੍ਹਾਂ ਨਤੀਜਿਆਂ ‘ਚ 26 ਸਾਲਾਂ ਬਾਅਦ ਸ਼ਾਹਕੋਟ ‘ਚ ਕਾਂਗਰਸ ਨੇ ਵਿਰੋਧੀਆਂ ਨੂੰ ਪਛਾੜਦੇ ਹੋਏ ਜਿੱਤ ਦੇ ਝੰਡੇ ਗੱਡੇ ਹਨ।

ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 38 ਹਜ਼ਾਰ 801 ਵੋਟਾਂ ਨਾਲ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦਿਖਾਇਆ।। ਤੁਹਾਨੂੰ ਦੱਸ ਦੇਈਏ ਕਿ 17 ਰਾਊਂਡ ‘ਚ ਵੋਟਾਂ ਦੀ ਗਿਣਤੀ ਕੀਤੀ ਗਈ। ਜਲੰਧਰ ਦੇ ਸਪੋਰਟਸ ਕੰਪਲੈਕਸ ‘ਚ ਵੋਟਾਂ ਦੀ ਗਿਣਤੀ ਕੀਤੀ ਗਈ ਸੀ ਤੇ ਪੁਲਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੀ ਗਿਣਤੀ ਲਈ 15 ਟੇਬਲ ਲਗਾਏ ਗਏ ਸਨ। ਵੋਟਾਂ ਦੀ ਗਿਣਤੀ ਲਈ 70 ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ

Leave a Reply

Your email address will not be published. Required fields are marked *