ਅਲੱਗ ਸ਼ਬਦ ਯੱਗ ਦਾ ਮਾਰਕੇਦਾਰ ਉਪਰਾਲਾ
ਵਿਸ਼ਵ ਭਰ ਵਿੱਚ ਸ਼ਬਦ ਦੇ ਲੰਗਰ ਵਜੋਂ ਮੁਫਤ ਵੰਡੀਆਂ ਜਾ ਰਹੀਆਂ ਪੁਸਤਕਾਂ
ਪਟਿਆਲਾ (ਕੰਵਰ ਬੇਦੀ) ਡਾ. ਸਰੂਪ ਸਿੰਘ ਅਲੱਗ ਜਿਹੜੇ ਕੇ ਉੱਘੇ ਲੇਖਕ ਤੇ ਪ੍ਰਬੰਧਕ ਹਨ ਨੇ ਆਪਣੇ ਕੈਰੀਅਰ ਦੇ ਪ੍ਰਾਰੰਬ ਵਿੱਚ ਹੀ ਧਾਰਮਿਕ ਆਰਟੀਕਲ ਤੇ ਕਿਤਾਬਾਂ ਆਦਿ ਲਿਖ ਕੇ ਬਿਲਕੁਲ ਮੁਫਤ ਵੰਡਣ ਦਾ ਇੱਕ ਨਿਵੇਕਲਾ ਜਿਹਾ ਕਾਰਜ਼ ਆਰੰਭਿਆ ਜਿਸ ਦੇ ਖਰਚੇ ਨੂੰ ਦੇਖਦਿਆਂ ਹੋਇਆਂ ਹਰ ਕੋਈ ਇਹੀ ਕਹਿੰਦਾ ਸੀ ਕਿ ਅਜਿਹਾ ਕਾਰਜ਼ ਤਾਂ ਉਹ ਸੰਸਥਾ ਵੀ ਸ਼ਾਇਦ ਨਾ ਕਰ ਸਕੇ ਜਿਸ ਪਾਸ ਚੌਖਾ ਧੰਨ ਤੇ ਸਾਧਨ ਮੌਜੂਦ ਹਨ, ਪਰ ਇਸ ਦੇ ਬਾਵਜੂਦ ਡਾ. ਅਲੱਗ ਨੇ ਹਿੰਮਤ ਨਹੀ ਹਾਰੀ ਤੇ ਆਪਣੇ ਗੁਰੂ ਅੱਗੇ ਅਰਦਾਸ ਕਰ ਕੇ ਉੱਚ ਪਾਏ ਦਾ ਗੁਰਮਤਿ ਸਾਹਿਤ ਸੰਗਤਾਂ ਦੇ ਸਹਿਯੋਗ ਨਾਲ ਛਪਵਾ ਕੇ ਮੁਫਤ ਵੰਡਣ ਦਾ ਕਾਰਜ਼ ਅਜਿਹਾ ਆਰੰਭਿਆ।
ਅੱਜ ਅਲੱਗ ਸ਼ਬਦ ਯੱਗ ਟਰੱਸਟ ਲੁਧਿਆਣਾ ਲੱਗਪੱਗ ਆਪਣੀਆਂ ਪ੍ਰਕਾਸ਼ਨਾਵਾਂ ਦੀਆਂ 50 ਲੱਖ ਕਾਪੀਆਂ ਛਾਪ ਕੇ ਵਿਸ਼ਵ ਭਰ ਵਿੱਚ ਸ਼ਬਦ ਦੇ ਲੰਗਰ ਵਜੋਂ ਮੁਫਤ ਵੰਡ ਚੁੱਕਾ ਹੈ ਅਤੇ ਇਹ ਸਿਲਸਿਲਾ ਹੁਣ ਵੀ ਬਦਸਤੂਰ ਜ਼ਾਰੀ ਹੈ। ਹੁਣੇ ਹੁਣੇ ਡਾ. ਅਲੱਗ ਨੇ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੂਰਬ ਦੇ ਉਪਲਕਸ਼ ਵਿੱਚ 3 ਪੁਸਤਕਾਂ ਗੁਰੁ ਨਾਨਕ ਸਾਹਿਬ ਬਾਰੇ ਲਿਖੀਆਂ ਹਨ, ਪੰਜਾਬੀ ਵਿੱਚ ਧੰਨੁ ਨਾਨਕ ਤੇਰੀ ਵੱਡੀ ਕਮਾਈ, ਹਿੰਦੀ ਵਿੱਚ ਸਤਿਗੁਰ ਨਾਨਕ ਪ੍ਰਗਟਿਆ ਤੇ ਅੰਗਰੇਜ਼ੀ ਵਿੱਚ ਗੁਰੂ ਨਾਨਕ ਦਾ ਮਾਸਟਰ ਡੀਵਾਇੰਨ ਸੰਗਤਾਂ ਦੀ ਝੋਲੀ ਪਾਈਆਂ ਹਨ। ਉਪਰੋਕਤ ਯਾਦਗਾਰੀ ਸਮਾਗਮ ਨੂੰ ਦੇਖਦਿਆਂ ਹੋਇਆ ਇਸ ਪੁਸਤਕ ਦੇ ਤਿੰਨਾਂ ਰੂਪਾਂ ਦੇ ਲੱਗਪੱਗ 35 ਐਡੀਸ਼ਨ ਛਾਪ ਕੇ ਮੁਫਤ ਵੰਡੇ ਜਾ ਰਹੇ ਹਨ। ਅਤੇ ਜਦ ਅਸੀਂ ਉਹ ਸਭਾਗਾ ਦਿਨ 2019 ਵਿੱਚ ਮਨਾਵਾਂਗੇ ਤਦ ਤਕ ਸੁਖਇੰਦਰ ਪਾਲ ਸਿੰਘ ਅਲੱਗ ਸਕੱਤਰ ਜਨਰਲ ਅਲੱਗ ਸ਼ਬਦ ਯੱਗ ਅਤੇ ਰਮਿੰਦਰ ਦੀਪ ਸਿੰਘ ਅਲੱਗ ਪ੍ਰਕਾਸ਼ਨਾ ਸਕੱਤਰ ਹੋਰਾਂ ਦੇ ਅਨੁਮਾਨ ਅਨੁਸਾਰ ਇਹਨਾਂ ਦੇ 100 ਐਡੀਸ਼ਨ ਛਾਪ ਕੇ ਮੁਫਤ ਵੰਡੇ ਜਾ ਚੁੱਕੇ ਹੋਣਗੇ ਜਿਹੜੀ ਕਿ ਆਪਣੇ ਆਪ ਵਿੱਚ ਇੱਕ ਸੰਤੋਖ ਜਨਕ ਪ੍ਰਾਪਤੀ ਹੋਵੇਗੀ।

