ਦੇਸ਼-ਵਿਦੇਸ਼ਪੰਜਾਬਪਟਿਆਲਾ

ਬਿਜਲੀ ਨਿਗਮ ਦੀ ਮਨੇਜਮੈਟ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਇਆ

ਅਰਥੀ ਫੂਕ ਮੁਜ਼ਾਹਰਿਆਂ ਲਈ ਤਾਰੀਕਾਂ ਐਲਾਨੀਆਂ : ਚਾਹਲ
20 ਜੂਨ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਸੁਬਾਈ ਪ੍ਰਦਰਸ਼ਨ:
ਪਟਿਆਲਾ (ਕੰਵਰ ਬੇਦੀ) ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇਪੰਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਬਿਜਲੀ ਨਿਗਮ ਦੀ ਮਨੈਜਮੇਟ ਵਿਰੁਧ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।

ਜਥੇਬੰਦੀਆਂ ਦੇ ਸਰਕਲ ਆਗੂਆਂ ਨੇ ਮੰਚ ਦੇ ਸਰਕਲ ਪ੍ਰਧਾਨ ਜ਼ੋਰਾਵਰ ਸਿੰਘ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਕੀਤਾ ਕਿ ਪਟਿਆਲਾ ਸਰਕਲ ਦੇ ਬਿਜਲੀ ਕਾਮੇ 5 ਜੂਨ ਨੂੰ ਸਮਾਣਾ,6 ਜੂਨ ਨਾਭਾ,7 ਜੂਨ ਰਾਜਪੁਰਾਂ ਅਤੇ 8 ਜੂਨ ਨੂੰ ਪਟਿਆਲਾ ਲੋਕਲ ਡਵੀਜ਼ਨਾਂ ਦੇ ਸਾਹਮਣੇ ਵਿਸਾਲ ਅਰਥੀ ਫੂਕ ਮੁਜਾਹਰੇ ਕਰਨਗੇ। 11 ਜੂਨ ਤੋ 19 ਤੱਕ ਬਿਜਲੀ ਕਾਮੇ 9 ਤੋ 5 ਵਜੇ ਤੱਕ 8 ਘੰਟੇ ਹੀ ਕੰਮ ਕਰਨਗੇ।20 ਜੂਨ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾ ਤੇ ਵਿਸਾਲ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਵਿੱਚ ਸਮੱਚੇ ਪੰਜਾਬ ਵਿਚੋ ਵੀਹ ਹਜਾਰ ਬਿਜਲੀ ਕਾਮੇ ਸਿਰਕਤ ਕਰਨਗੇ।ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਮੰਗਾ ਪ੍ਰਤੀ ਸਵਾ ਸਾਲ ਦੀ ਕਾਰਗੁਜਾਰੀ ਨਿਰਾਸ਼ਜਨਕ ਰਹੀ ਹੈ। ਜਥੇਬੰਦੀਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮਾਂ ਨਾਲ ਕੀਤੇ ਫੈਸਲਿਆਂ ਨੂੰ ਲਾਗੁ ਨਹੀ ਕਰ ਰਹੀ ।ਉਹਨਾਂ ਮੰਗ ਕੀਤੀ ਕਿ ਸਮੱਚੇ ਬਿਜਲੀ ਮੁਲਾਜਮਾਂ ਨੂੰ 1.12.11 ਤੋ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਪੈ ਬੈਡ ਦਿੱਤਾ ਜਾਵੇ।ਬਿਜਲੀ ਮੁਲਾਜਮਾਂ ਨੂੰ ਬਿਨਾਂ ਸਰਤ 23 ਸਾਲਾ ਸਕੇਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ 1.1.16 ਤੋ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੁ ਕੀਤੀ ਜਾਵੇਗੀ।ਉਹਨਾ ਮੰਗ ਕੀਤੀ ਕਿ ਸੀ.ਆਰ.ਏ 281 ਅਧੀਨ ਭਰਤੀ ਹੋਏ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਰੈਗੁਲਰ ਕੀਤਾ ਜਾਵੇ। ਸਰਕਾਰ ਨੇ ਮੁਲਾਜਮਾ ਦੇ ਮਸਲੇ ਤੇ ਉਹਨਾਂ ਦੀਆਂ ਮੰਗਾ ਦਾ ਹੱਲ ਕਰਨ ਦੀ ਬਜਾਏ ਪੰਜਾਬ ਦੇ ਤਿੰਨ ਲੱਖ ਮੁਲਾਜਮਾਂ ਨੂੰ 22 ਮਹੀਨੇ ਦਾ ਮਹਿੰਗਾਈ ਭੱਤੇ ਦਾ ਏਰੀਅਰ ਅਤੇ ਕੇਦਰ ਸਰਕਾਰ ਦੀ ਤਰਜ਼ ਤੇ ਜਨਵਰੀ 2017 ਅਤੇ ਜੁਲਾਈ 2017 ਅਤੇ ਜਨਵਰੀ 2018 ਤੋ ਮਿਲਣ ਵਾਲੇ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਦਿੱਤੀਆਂ ਜਾਣ।ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਬਿਜਲੀ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾ ਮੰਨਵਾਉਣ ਲਈ ਸੰਘਰਸ਼ਾਂ ਵਿੱਚ ਸਾਮਲ ਹੋਣ।ਮੀਟਿੰਗ ਵਿੱਚ ਜਗਜੀਤ ਸਿੰਘ ਮੱਤੀ,ਰਿਸੂ ਅਰੋੜਾ ਸਕੱਤਰ,ਮੱਘਰ ਸਿੰਘ ਸਮਾਣਾ,ਬਲਬੀਰ ਸਿੰਘ ਨਾਭਾ,ਪ੍ਰਮਜੀਤ ਸਿੰੰਘ ਪ੍ਰਧਾਨ ਰਾਜਪੁਰਾ,ਸੋਹਨ ਲਾਲ,ਕੁਲਬੀਰ ਸਿੰਘ ਜੇ.ਈ ਆਦਿ ਹਾਜਰ ਸਨ।।
ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇਪੰਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਬਿਜਲੀ ਨਿਗਮ ਦੀ ਮਨੈਜਮੇਟ ਵਿਰੁਧ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਥੇ ਜਥੇਬੰਦੀਆ ਦੇ ਸਰਕਲ ਆਗੂਆਂ ਨੇ ਮੰਚ ਦੇ ਸਰਕਲ ਪ੍ਰਧਾਨ ਜ਼ੋਰਾਵਰ ਸਿੰਘ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਕੀਤਾ ਕਿ ਪਟਿਆਲਾ ਸਰਕਲ ਦੇ ਬਿਜਲੀ ਕਾਮੇ 5 ਜੂਨ ਨੂੰ ਸਮਾਣਾ,6 ਜੂਨ ਨਾਭਾ,7 ਜੂਨ ਰਾਜਪੁਰਾਂ ਅਤੇ 8 ਜੂਨ ਨੂੰ ਪਟਿਆਲਾ ਲੋਕਲ ਡਵੀਜ਼ਨਾਂ ਦੇ ਸਾਹਮਣੇ ਵਿਸਾਲ ਅਰਥੀ ਫੂਕ ਮੁਜਾਹਰੇ ਕਰਨਗੇ। 11 ਜੂਨ ਤੋ 19 ਤੱਕ ਬਿਜਲੀ ਕਾਮੇ 9 ਤੋ 5 ਵਜੇ ਤੱਕ 8 ਘੰਟੇ ਹੀ ਕੰਮ ਕਰਨਗੇ।20 ਜੂਨ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾ ਤੇ ਵਿਸਾਲ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਵਿੱਚ ਸਮੱਚੇ ਪੰਜਾਬ ਵਿਚੋ ਵੀਹ ਹਜਾਰ ਬਿਜਲੀ ਕਾਮੇ ਸਿਰਕਤ ਕਰਨਗੇ।ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਮੰਗਾ ਪ੍ਰਤੀ ਸਵਾ ਸਾਲ ਦੀ ਕਾਰਗੁਜਾਰੀ ਨਿਰਾਸ਼ਜਨਕ ਰਹੀ ਹੈ। ਜਥੇਬੰਦੀਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮਾਂ ਨਾਲ ਕੀਤੇ ਫੈਸਲਿਆਂ ਨੂੰ ਲਾਗੁ ਨਹੀ ਕਰ ਰਹੀ ।ਉਹਨਾਂ ਮੰਗ ਕੀਤੀ ਕਿ ਸਮੱਚੇ ਬਿਜਲੀ ਮੁਲਾਜਮਾਂ ਨੂੰ 1.12.11 ਤੋ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਪੈ ਬੈਡ ਦਿੱਤਾ ਜਾਵੇ।ਬਿਜਲੀ ਮੁਲਾਜਮਾਂ ਨੂੰ ਬਿਨਾਂ ਸਰਤ 23 ਸਾਲਾ ਸਕੇਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ 1.1.16 ਤੋ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੁ ਕੀਤੀ ਜਾਵੇਗੀ।ਉਹਨਾ ਮੰਗ ਕੀਤੀ ਕਿ ਸੀ.ਆਰ.ਏ 281 ਅਧੀਨ ਭਰਤੀ ਹੋਏ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਰੈਗੁਲਰ ਕੀਤਾ ਜਾਵੇ। ਸਰਕਾਰ ਨੇ ਮੁਲਾਜਮਾ ਦੇ ਮਸਲੇ ਤੇ ਉਹਨਾਂ ਦੀਆਂ ਮੰਗਾ ਦਾ ਹੱਲ ਕਰਨ ਦੀ ਬਜਾਏ ਪੰਜਾਬ ਦੇ ਤਿੰਨ ਲੱਖ ਮੁਲਾਜਮਾਂ ਨੂੰ 22 ਮਹੀਨੇ ਦਾ ਮਹਿੰਗਾਈ ਭੱਤੇ ਦਾ ਏਰੀਅਰ ਅਤੇ ਕੇਦਰ ਸਰਕਾਰ ਦੀ ਤਰਜ਼ ਤੇ ਜਨਵਰੀ 2017 ਅਤੇ ਜੁਲਾਈ 2017 ਅਤੇ ਜਨਵਰੀ 2018 ਤੋ ਮਿਲਣ ਵਾਲੇ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਦਿੱਤੀਆਂ ਜਾਣ।ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਬਿਜਲੀ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾ ਮੰਨਵਾਉਣ ਲਈ ਸੰਘਰਸ਼ਾਂ ਵਿੱਚ ਸਾਮਲ ਹੋਣ।ਮੀਟਿੰਗ ਵਿੱਚ ਜਗਜੀਤ ਸਿੰਘ ਮੱਤੀ,ਰਿਸੂ ਅਰੋੜਾ ਸਕੱਤਰ,ਮੱਘਰ ਸਿੰਘ ਸਮਾਣਾ,ਬਲਬੀਰ ਸਿੰਘ ਨਾਭਾ,ਪ੍ਰਮਜੀਤ ਸਿੰਘ ਪ੍ਰਧਾਨ ਰਾਜਪੁਰਾ,ਸੋਹਨ ਲਾਲ,ਕੁਲਬੀਰ ਸਿੰਘ ਜੇ.ਈ ਆਦਿ ਹਾਜਰ ਸਨ।

Leave a Reply

Your email address will not be published. Required fields are marked *