ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ ਵੱਲੋਂ ਸੈਲਫ ਫਾਇਨਾਂਸ ਕੋਰਸਾਂ ਸਬੰਧੀ ਪ੍ਰੋਸਪੈਕਟ ਜਾਰੀ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਰੈਗੂਲਰ ਅਤੇ ਸੈਲਫ ਫਾਈਨਾਂਸ ਕੋਰਸਾਂ ਦੇ ਪ੍ਰੋਸਪੈਕਟਸ ਕਾਲਜ ਦੀ ਪ੍ਰਿੰਸੀਪਲ ਪ੍ਰੋਫੈਸਰ (ਡਾ.) ਸੰਗੀਤਾ ਹਾਂਡਾ ਨੇ ਜਾਰੀ ਕੀਤਾ।

ਇਸ ਸਮੇਂ ਡਾ. ਸੰਗੀਤਾ ਹਾਂਡਾ ਨੇ ਦੱਸਿਆ ਕਿ ਨਵੇਂ ਅਕਾਦਮਿਕ ਸੈਸ਼ਨ ਵਿੱਚ 17 ਪੋਸਟ ਗ੍ਰੈਜੂਏਟ ਕੋਰਸ ਅਤੇ 23 ਅੰਡਰ ਗ੍ਰੈਜੂਏਟ ਕੋਰਸ, ਵਿਦਿਆਰਥੀਆਂ ਲਈ ਉਪਲਬਧ ਹਨ ਜਿਨ੍ਹਾਂ ਵਿੱਚ 5 ਸਾਲਾ ਬੀ.ਏ.ਐਲ.ਐਲਬੀ, ਬੀ.ਏ., ਬੀ.ਐਸਸੀ. ਐਗਰੀਕਲਚਰ, ਬੀ.ਐਸਸੀ. ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਐਪਲੀਕੇਸ਼ਨ ਅਤੇ ਬੀ.ਕਾਮ ਆਨਰਜ਼ ਆਦਿ ਸ਼ਾਮਿਲ ਹਨ। ਡਾ. ਹਾਂਡਾ ਨੇ ਦੱਸਿਆ ਕਿ ਪ੍ਰੋਸਪੈਕਟਸਾਂ ਵਿੱਚ ਦਾਖਲਿਆਂ, ਸਹਿ ਵਿੱਦਿਅਕ ਗਤੀਵਿਧੀਆਂ ਅਤੇ ਵਜ਼ੀਫਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਪ੍ਰੋਸਪੈਕਟਸ ਕਾਲਜ ਕਾਊਂਟਰ ਤੇ ਸੋਮਵਾਰ ਮਿਤੀ 04-06-2018 ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਸਮੇਂ ਕਾਲਜ ਕਾਊਂਸਲ ਅਤੇ ਪ੍ਰੋਸਪੈਕਟਸ ਕਮੇਟੀ ਦੇ ਮੈਂਬਰ ਸਾਹਿਬਾਨ ਮੌਜੂਦ ਸਨ।

Leave a Reply

Your email address will not be published. Required fields are marked *