ਪਟਿਆਲਾ

ਕੇਂਦਰ ਵੱਲੋਂ ਲੰਗਰਾਂ ‘ਤੇ ਜੀ.ਐਸ.ਟੀ. ਹਟਾਉਣ ਦਾ ਫੈਸਲਾ ਇਤਿਹਾਸਕ : ਸੁਰਜੀਤ ਸਿੰਘ ਕੋਹਲੀ

ਪਟਿਆਲਾ (ਕੰਵਰ ਬੇਦੀ) ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਦੇਸ਼ ਭਰ ਦੇ ਧਾਰਮਿਕ ਸਥਾਨਾਂ ‘ਤੇ ਲੱਗਣ ਵਾਲੇ ਲੰਗਰ ਨੂੰ ਜੀ.ਐਸ.ਟੀ ਤੋਂ ਮੁਕਤ ਕਰ ਦਿੱਤਾ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ ਕਰਦੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਇਸ ਫੈਸਲੇ ਨੂੰ ਤਾਰੀਫ ਯੋਗ ਕਦਮ ਦੱਸਿਆ । ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਇਤਿਹਾਸਕ ਫੈਸਲਾ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਸਿੱਖ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ।

ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀ.ਐਸ.ਟੀ ਹਟਾਉਣ ਦਾ ਲਈ ਸੁਰਜੀਤ ਸਿੰਘ ਕੋਹਲੀ ਨੇ ਨੇ ਸਵਾਗਤ ਕੀਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀ.ਐਸ.ਟੀ ਖਤਮ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਸਨ ਅਤੇ ਇਸ ਦਾ ਹੀ ਨਤੀਜਾ ਹੈ ਕਿ ਕੇਂਦਰ ਸਰਕਾਰ ਨੇ ਲੰਗਰਾਂ ਨੂੰ ਜੀ.ਐਸ.ਟੀ ਮੁਕਤ ਕਰ ਦਿੱਤਾ ਹੈ। ਊਨਾ ਕਿਹਾ ਕਿ ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੰਗਰ ‘ਤੇ ਜੀ.ਐਸ.ਟੀ ਹਟਾਉਣ ਦਾ ਮੁੱਦਾ ਕੇਂਦਰ ਸਰਕਾਰ ਅੱਗੇ ਚੁੱਕਿਆ ਗਿਆ, ਜਿਸ ‘ਤੇ ਮੋਦੀ ਸਰਕਾਰ ਨੇ ਸੇਵਾ ਭੋਜ ਯੋਨਾ ਤਹਿਤ ਨਾ ਸਿਰਫ ਲੰਗਰ ਤੋਂ ਜੀ.ਐਸ.ਟੀ ਹਟਾਉਣ ਦਾ ਫੈਸਲਾ ਕੀਤਾ ਸਗੋਂ ਇਸ ਰਾਹੀਂ ਇੱਕਠੇ ਕੀਤੇ ਪਿਛਲੇ ਜੀ.ਐਸ.ਟੀ ਦਾ ਸਾਰਾ ਪੈਸਾ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਐਸ, ਜੀ,ਪੀ,ਸੀ ਦੇ ਮੇਮ੍ਬਰ ਸਵਿੰਦਰ ਸਿੰਘ ਸੱਭਰਵਾਲ ,ਹਰਿੰਦਰ ਸਿੰਘ ਕੋਹਲੀ ,(ਬੀ ਜੇ ਪੀ ),ਅਨਿਲ ਅਗਰਵਾਲ ,(ਬੀ ਜੇ ਪੀ ),ਹਰਮਿੰਦਰ ਸਿੰਘ ,ਬਲਦੀਪ ਸਿੰਘ,ਰਵਿੰਦਰ ਸਿੰਘ ,ਸੁਖਜੀਤ ਸਿੰਘ ,ਰਣਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *