ਨਾਇਬ ਤਹਿਸੀਲਦਾਰ ਅਤੇ ਕਾਨੂੰਨਗੋ ਕੇਡਰ ਦੀਆਂ ਆਸਾਮੀਆਂ ਦੇ ਰੂਲ ਕੀਤੇ ਸੁਖਾਲੇ : ਪਟਵਾਰ ਯੂਨੀਅਨ
ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਮਾਲ ਮੰਤਰੀ ਨਾਲ ਕੀਤੀ ਧੰਨਵਾਦੀ ਮੁਲਾਕਾਤ
ਪਟਿਆਲਾ 4 ਜੂਨ (ਮਧੂਸਾਰ ਬਿਊਰੋ) ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਪਟਿਆਲਾ ਜ਼ਿਲੇ ਦੇ ਪਟਵਾਰੀਆਂ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਾਂਝੇ ਤੌਰ ‘ਤੇ ਜਾਣਕਾਰੀ ਦਿੱਤੀ। ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਕੈਬਨਿਟ ਦੀ ਮੀਟਿੰਗ ਵਿਚ ਪੰਜਾਬ ਨਾਇਬ ਤਹਿਸੀਲਦਾਰ (ਗਰੁੱਪ ਡੀ) ਨਿਯਮ 2018 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਨ੍ਹਾਂ ਨਿਯਮਾਂ ਵਿਚ ਕਾਨੂੰਨਗੋ ਕੇਡਰ ਦੀਆਂ ਵੱਖ-ਵੱਖ ਆਸਾਮੀਆਂ ਜਿਵੇਂ ਕਿ ਸਦਰ ਕਾਨੂੰਨਗੋ, ਨਾਇਬ ਸਦਰ ਕਾਨੂੰਨਗੋ, ਡੀ. ਆਰ. ਏ., ਐਸ. ਆਰ. ਏ. ਅਤੇ ਦਫ਼ਤਰ ਕਾਨੂੰਨਗੋ ਆਦਿ ਲਈ ਵੱਖ-ਵੱਖ ਕੋਟੇ ਮਰਜ ਕਰਕੇ ਇਕ ਕੋਟਾ ਬਣਾ ਕੇ ਕਾਨੂੰਨਗੋ ਕੇਡਰ ਤੋਂ ਨਾਇਬ ਤਹਿਸੀਲਦਾਰ ਦੀ ਪਦਉਨਤੀ ਲਈ ਬਣਨ ਵਾਲੇ ਵੱਖ-ਵੱਖ ਰਜਿਸਟਰਾਂ ਦੇ ਭੰਬਲਭੂਸੇ ਨੂੰ ਖਤਮ ਕਰ ਦਿੱਤਾ ਹੈ। ਇਹ ਨਵੇਂ ਨਿਯਮ ਪੰਜਾਬ ਨਾਇਬ ਤਹਿਸੀਲਦਾਰ (ਕਲਾਸ 3) ਨਿਯਮ 1994 ਦੀ ਤਰਜ ‘ਤੇ ਬਣਾਏ ਗਏ ਹਨ। ਸਿਰਫ ਕੇਡਰ ਵਾਈਜ਼ ਕੋਟੇ ਅਲੱਗ ਅਲੱਗ ਬਣਾਏ ਗਏ ਹਨ ਤਾਂ ਜੋ ਵੱਖ-ਵੱਖ ਕੇਡਰਾਂ ਵਿਚ ਆਪਸੀ ਖਿਚੋਤਾਣ ਖਤਮ ਹੋ ਸਕੇ। ਇਨ੍ਹਾਂ ਨਿਯਮਾਂ ਵਿਚ ਸੀਨੀਅਰ ਸਹਾਇਕ ਕੇਡਰ ਨੂੰ ਪਹਿਲਾਂ ਦੀ ਤਰ੍ਹਾਂ 3 ਫੀਸਦੀ ਕੋਟਾ ਦਿੱਤਾ ਗਿਆ ਹੈ ਪਰ ਸੀਨੀਅਰ ਸਹਾਇਕਾਂ ਵਲੋਂ ਸਰਕਾਰ ਨੂੰ ਗੁੰਮਰਾਹ ਕਰਕੇ ਕਾਨੂੰਨਗੋ ਕੇਡਰ ਦੀ ਡੀ. ਆਰ. ਏ. ਦੀ ਆਸਾਮੀ ਜੋ ਕਿ ਨਿਰੋਲ ਪਟਵਾਰੀ/ਕਾਨੂੰਨਗੋ ਕੇਡਰ ਦੀ ਆਸਾਮੀ ਹੈ ‘ਤੇ ਨਿਯਮਾਂ ਦੇ ਉਲਟ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਪੰਜਾਬ ਜਿਲਾ ਸਰਵੀਸਿਜ਼ ਕਲਾਸ 3 ਰੂਲਜ਼ 1976 ਦੇ ਰੂਲ 9/1 ਵਿਚ ਨੋਟੀਫਿਕੇਸ਼ਨ ਵਿਚ ਪਹਿਲਾਂ ਹੀ ਸੋਧ ਕੀਤੀ ਹੋਈ ਹੈ। ਅੱਜ ਇਸ ਮੌਕੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਪੰਜਾਬ ਦੇ ਮਾਲ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਨੂੰ ਮਿਲ ਕੇ ਉਨ੍ਹਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਆਸਾਮੀਆਂ ਦੇ ਰੂਲ ਸੁਖਾਲੇ ਕੀਤੇ ਜਾਣ ਲਈ ਦੀ ਰੈਵੀਨਿਊ ਕਾਨੂੰਨਗੋ ਪਟਵਾਰ ਐਸੋ. ਪੰਜਾਬ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੀ ਦਿਲੋਂ ਸ਼ਲਾਘਾ ਵੀ ਕੀਤੀ। ਇਸ ਮੌਕੇ ਨਰਿੰਦਰਪਾਲ ਕੰਡਾ ਪ੍ਰਧਾਨ ਦੀ ਰੈਵੀਨਿਊ ਕਾਨੂੰਨਗੋ ਐਸੋ. ਪੰਜਾਬ, ਨਿਰਮਲਜੀਤ ਸਿੰਘ ਬਾਜਵਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਦੱਸਿਆ ਗਿਆ ਕਿ ਜੇਕਰ ਉਕਤ ਨਿਯਮ ਲਾਗੂ ਕਰਨ ਵਿਚ ਕਿਸੇ ਵਲੋਂ ਕੋਈ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੀ ਰੈਵੀਨਿਊ ਕਾਨੂੰਨਗੋ ਐਸੋ. ਪੰਜਾਬ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਸਾਂਝੇ ਤੌਰ ‘ਤੇ ਇਸ ਦਾ ਪੁਰਜ਼ੋਰ ਵਿਰੋਧ ਕਰਨਗੀਆਂ ਤੇ ਲੋੜ ਪੈਣ ‘ਤੇ ਆਮ ਪਬਲਿਕ ਦੇ ਕੰਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਮੁੱਖ ਰੱਖਦੇ ਹੋਏ ਕਿਸੇ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਵੀ ਨਹੀਂ ਹਟਣਗੀਆਂ। ਇਸ ਮੌਕੇ ਅਮਰੀਕ ਸਿੰਘ ਰਾਏ ਜਨਰਲ ਸਕੱਤਰ ਪੰਜਾਬ, ਪਿਸ਼ੋਰਾ ਸਿੰਘ ਜ਼ਿਲਾ ਪ੍ਰਧਾਨ, ਕਰਨ ਜਸਪਾਲ ਸਿੰਘ ਵਿਰਕ ਖਜ਼ਾਨਚੀ, ਰਾਜ ਕੁਮਾਰ ਪਟਵਾਰੀ ਜਨਰਲ ਸਕੱਤਰ ਤਹਿਸੀਲ ਪਟਿਆਲਾ, ਅਮਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਰੁਪਿੰਦਰ ਸਿੰਘ ਜੈਲਦਾਰ ਆਦਿ ਮੌਕੇ ‘ਤੇ ਹਾਜ਼ਰ ਸਨ।

