85 ਕਿਲੋਗ੍ਰਾਮ ਡੋਡੇ ਭੁੱਕੀ ਸਮੇਤ ਦੋ ਗ੍ਰਿਫ਼ਤਾਰ
ਪਟਿਆਲਾ, 6 ਜੂਨ (ਮਧੂਸਾਰ ਬਿਊਰੋ) ਐਸ.ਐਸ.ਪੀ. ਪਟਿਆਲਾ ਡਾ. ਐਸ ਭੂਪਤੀ ਨੇ ਦੱਸਿਆ ਕਿ ਐਸ.ਆਈ. ਨਰੈਣ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਸਮਾਣਾ ਨੇ ਸਮੇਤ ਪੁਲਿਸ ਪਾਰਟੀ ਬਾਹੱਦ ਤਾਜ ਇੰਨਕਲੈਵ ਨੇੜੇ ਤਾਜ ਪੈਲੇਸ ਸਮਾਣਾ ਮੁਖ਼ਬਰੀ ਦੇ ਅਧਾਰ ਪਰ ਅਮਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਮਰੋੜੀ ਥਾਣਾ ਸਦਰ ਸਮਾਣਾ ਅਤੇ ਮਨਜੀਤ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਰਾਈ ਮਾਜਰਾ ਥਾਣਾ ਸਦਰ ਸਮਾਣਾ ਨੂੰ ਇਨੋਵਾ ਗੱਡੀ ਜਿਸ ਪਰ ਜਾਅਲੀ ਨੰਬਰ ਐਚ.ਆਰ.26ਏ.ਈ-8798 ਲੱਗਾ ਹੋਇਆ ਸੀ, ਨੂੰ ਕਾਬੂ ਕੀਤੀ ਗਈ।
ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਨੂੰ ਮੌਕਾ ਪਰ ਬੁਲਾਇਆ ਗਿਆ ਅਤੇ ਇਨੋਵਾ ਗੱਡੀ ਉਕਤ ਦੀ ਤਲਾਸ਼ੀ ਕਰਨ ਪਰ ਗੱਡੀ ਦੀਆਂ ਪਿਛਲੀਆਂ ਸੀਟਾਂ ਦੇ ਪਿੱਛੇ 10 ਥੈਲੇ ਪਲਾਸਟਿਕ ਜਿਹਨਾਂ ਵਿੱਚ ਕੁੱਲ 85 ਕਿਲੋਗ੍ਰਾਮ ਡੋਡੇ ਭੁੱਕੀ ਬਰਾਮਦ ਕੀਤੀ ਗਈ। ਇਨੋਵਾ ਗੱਡੀ ਦਾ ਅਸਲ ਨੰਬਰ ਪੀਬੀ.11-ਸੀ.ਐਮ-3121 ਹੈ। ਜਿਹਨਾਂ ਖ਼ਿਲਾਫ਼ ਮੁਕੱਦਮਾ ਨੰਬਰ 103 ਮਿਤੀ 05/06/2018 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਅਤੇ 473 ਹਿੰ:ਦਿੰ: ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ । ਪੁੱਛਗਿੱਛ ਦੌਰਾਨ ਦੋਸ਼ੀਆਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅਮਰਜੀਤ ਸਿੰਘ ਦੇ ਵਿਰੁੱਧ ਜ਼ਿਲ੍ਹਾ ਰਾਜਗੜ੍ਹ (ਰਾਜਸਥਾਨ) ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ ਹੋਇਆ ਹੈ, ਜਿਸ ਵਿਚ ਗ੍ਰਿਫ਼ਤਾਰ ਹੋਣ ਤੋ ਬਾਅਦ ਮਈ 2015 ਵਿਚ ਪੈਰੋਲ ਪਰ ਜੇਲ ਤੋ ਬਾਹਰ ਆਇਆ ਸੀ ਤੇ ਦੁਬਾਰਾ ਜੇਲ ਵਿੱਚ ਨਹੀਂ ਗਿਆ ਜੋ ਭਗੌੜਾ ਚੱਲ ਰਿਹਾ ਸੀ। ਉਸਨੇ ਆਪਣੇ ਦੋਸਤ ਮਨਜੀਤ ਸਿੰਘ ਵਾਸੀ ਰਾਈ ਮਾਜਰਾ ਸਮਾਣਾ ਨਾਲ ਮਿਲਕੇ ਭੁੱਕੀ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਸੀ। ਇਹ ਦੋਵੇਂ ਜਣੇ ਭੁੱਕੀ ਚੂਰਾ ਪੋਸਤ ਇਸ ਇਨੋਵਾ ਗੱਡੀ ਪਰ ਜ਼ਿਲ੍ਹਾ ਬਰੇਲੀ ਯੂ.ਪੀ. ਤੋਂ ਲੈਕੇ ਆਏ ਸਨ। ਜਿਹਨਾਂ ਅੱਗੇ ਇਹ ਬਰਾਮਦ ਡੋਡੇ ਭੁੱਕੀ ਪਿੰਡ ਦੋਲੇਵਾਲ ਜ਼ਿਲ੍ਹਾ ਮੋਗਾ ਵਿਖੇ ਅਮਰਜੀਤ ਸਿੰਘ ਦੇ ਜਾਣਕਾਰ ਨੂੰ ਦੇਣੀ ਸੀ। ਦੋਸ਼ੀਆਨ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

