ਪੰਜਾਬਪਟਿਆਲਾ

ਬਰਨਾਲਾ ਦੇ ਹੈਮਰ ਥਰੋਅਰ ਦਮਨੀਤ ਸਿੰਘ ਮਾਨ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਖੇਡ ਮੰਤਰੀ ਰਾਣਾ ਸੋਢੀ ਨੇ ਅਥਲੀਟ ਨੂੰ ਮਾਣਮੱਤੀ ਪ੍ਰਾਪਤੀ ‘ਤੇ ਦਿੱਤੀ ਮੁਬਾਰਕਬਾਦ
ਚੰਡੀਗੜ•, 8 ਜੂਨ (ਮਧੂਸਾਰ ਬਿਊਰੋ) ਬਰਨਾਲਾ ਸ਼ਹਿਰ ਦੇ ਅਥਲੀਟ ਦਮਨੀਤ ਸਿੰਘ ਮਾਨ ਨੇ ਜਪਾਨ ਦੇ ਸ਼ਹਿਰ ਗੀਫੂ ਵਿਖੇ ਚੱਲ ਰਹੀ 18ਵੀਂ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਚਮਕਾਇਆ ਹੈ। ਦਮਨੀਤ ਸਿੰਘ ਮਾਨ ਨੇ ਹੈਮਰ ਥਰੋਅ ਈਵੈਂਟ ਵਿੱਚ 74.06 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਈਵੈਂਟ ਵਿੱਚ ਭਾਰਤ ਦੇ ਹੀ ਇਕ ਹੋਰ ਅਥਲੀਟ ਆਸੀਸ਼ ਜਾਖੜ ਨੇ 76.86 ਮੀਟਰ ਥਰੋਅ ਸੁੱਟ ਕੇ ਸੋਨ ਤਮਗਾ ਜਿੱਤਿਆ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਥਲੀਟ ਦਮਨੀਤ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ‘ਤੇ ਵਧਾਈ ਦਿੱਤੀ। ਉਨ•ਾਂ ਸੋਨ ਤਮਗਾ ਜਿੱਤਣ ਵਾਲੇ ਭਾਰਤ ਦੇ ਹੀ ਦੂਜੇ ਅਥਲੀਟ ਆਸੀਸ਼ ਜਾਖੜ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਮੁਲਕ ਲਈ ਮਾਣ ਵਾਲੀ ਗੱਲ ਹੈ ਕਿ ਏਸ਼ਿਆਈ ਪੱਧਰ ਦੇ ਮੁਕਾਬਲੇ ਵਿੱਚ ਪਹਿਲੀਆਂ ਦੋਵੇਂ ਪੁਜੀਸ਼ਨਾਂ ਭਾਰਤ ਦੇ ਹਿੱਸੇ ਆਈਆਂ ਹਨ। ਖੇਡ ਮੰਤਰੀ ਨੇ ਦਮਨੀਤ ਦੇ ਕੋਚ ਅਤੇ ਜਪਾਨ ਵਿਖੇ ਈਵੈਂਟ ਦੌਰਾਨ ਉਸ ਦੇ ਨਾਲ ਗਏ ਡਾ.ਸੁਖਰਾਜ ਸਿੰਘ ਨੂੰ ਵੀ ਮੁਬਾਰਕਬਾਦ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਕੋਚ ਅਤੇ ਮਾਪਿਆਂ ਸਿਰ ਬੰਨਿ•ਆ। ਉਨ•ਾਂ ਆਸ ਪ੍ਰਗਟਾਈ ਕਿ ਦਮਨੀਤ ਆਉਂਦੇ ਸਮੇਂ ਵਿੱਚ ਸੀਨੀਅਰ ਵਰਗ ਵਿੱਚ ਵੀ ਸੂਬੇ ਦੇ ਨਾਮ ਰੌਸ਼ਨ ਕਰੇਗਾ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਲਈ ਤਮਗੇ ਜਿੱਤੇਗਾ।
ਜ਼ਿਕਰਯੋਗ ਹੈ ਕਿ ਦਮਨੀਤ ਸਿੰਘ ਮਾਨ ਜਿਸ ਨੇ ਪਿਛਲੇ ਮਹੀਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ, ਬਰਨਾਲਾ ਤੋਂ ਬਾਰ•ਵੀਂ ਪਾਸ ਕੀਤੀ ਹੈ, ਨੇ ਪਿਛਲੇ ਸਾਲ ਕੀਨੀਆ ਦੇ ਸ਼ਹਿਰ ਨੈਰੋਬੀ ਵਿਖੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਹੈਮਰ ਥਰੋਅ ਈਵੈਂਟ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਦਮਨੀਤ ਦੇ ਪਿਤਾ ਸ.ਬਲਦੇਵ ਸਿੰਘ ਮਾਨ ਵੀ ਆਪਣੇ ਸਮੇਂ ਦੇ ਪ੍ਰਸਿੱਧ ਅਥਲੀਟ ਰਹੇ ਹਨ।

Leave a Reply

Your email address will not be published. Required fields are marked *