ਪੰਜਾਬ

ਕਿਸੇ ਨਾਲ ਵੀ ਹੋਈ ਧੱਕੇਸ਼ਾਹੀ ਵਿਰੁੱਧ ਡੱਟ ਕੇ ਖੜ੍ਹੇਗਾ ਆਪ ਯੂਥ ਵਿੰਗ-ਮੀਤ ਹੇਅਰ

14 ਜੂਨ ਤੋਂ ਸ਼ੁਰੂ ਹੋਵੇਗਾ ਆਪ ਦੀ ‘ਸਾਡਾ ਯੂਥ ਸਭ ਤੋਂ ਮਜ਼ਬੂਤ’ ਮੁਹਿੰਮ ਦਾ ਦੂਸਰਾ ਪੜਾਅ-ਮਨਜਿੰਦਰ ਸਿੱਧੂ
ਮੋਹਾਲੀ ਡੇਰਾਬੱਸੀ ਅਤੇ ਚਮਕੌਰ ਸਾਹਿਬ ਦੇ ਨੌਜਵਾਨਾਂ ਨਾਲ ਕੀਤੀਆਂ ਬੈਠਕਾਂ
ਚੰਡੀਗੜ੍ਹ, 12 ਜੂਨ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਯੂਥ ਆਉਂਦੀ 14 ਜੂਨ ਤੋਂ ‘ਸਾਡਾ ਯੂਥ ਸਭ ਤੋਂ ਮਜ਼ਬੂਤ’ ਮੁਹਿੰਮ ਤਹਿਤ ਦੂਸਰੇ ਪੜਾਅ ਦੀਆਂ ਬੈਠਕਾਂ ਸ਼ੁਰੂ ਕਰਨ ਜਾ ਰਿਹਾ ਹੈ। 18 ਜੂਨ ਤੱਕ ਇਸ ਦੇ ਤਹਿਤ 15 ਵਿਧਾਨ ਸਭਾ ਹਲਕੇ ਕਵਰ ਕੀਤੇ ਜਾਣਗੇ।

ਇਹ ਐਲਾਨ ਪਾਰਟੀ ਦੀ ਯੂਥ ਵਿੰਗ ਇਕਾਈ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਅੱਜ ਇੱਥੇ ਪਹਿਲੇ ਦੌਰ ਦੌਰਾਨ ਕਵਰ ਕੀਤੇ ਜਾ ਚੁੱਕੇ ਹਲਕਾ ਮੋਹਾਲੀ, ਡੇਰਾਬੱਸੀ ਅਤੇ ਚਮਕੌਰ ਸਾਹਿਬ ਦੇ ਯੂਥ ਵਿੰਗ ਦੇ ਆਗੂਆਂ ਨਾਲ ਹੋਈਆਂ ਬੈਠਕਾਂ ਉਪਰੰਤ ਕੀਤਾ। ਇਸ ਮੌਕੇ ਮਾਲਵਾ ਜ਼ੋਨ 3 ਦੇ ਯੂਥ ਵਿੰਗ ਦੇ ਪ੍ਰਧਾਨ ਕੁਲਜਿੰਦਰ ਸਿੰਘ ਢੀਂਡਸਾ ਵੀ ਮੌਜੂਦ ਸਨ। ‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਮੀਤ ਹੇਅਰ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ‘ਸਾਡਾ ਯੂਥ ਸਭ ਤੋਂ ਮਜ਼ਬੂਤ’ ਪ੍ਰੋਗਰਾਮ ਦੇ ਪਹਿਲੇ ਦੌਰ ਦੌਰਾਨ 15 ਹਲਕਿਆਂ ਚ ਨੌਜਵਾਨਾਂ ਨਾਲ ਬੈਠਕਾਂ ਦਾ ਸਿਲਸਿਲਾ ਸਫਲਤਾਪੂਰਵਕ ਮੁਕੰਮਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਯੂਥ ਵਿੰਗ ਛੇਤੀ ਹੀ ਸਰਕਲ ਪੱਧਰ ਤੱਕ ਦਾ ਬੁਨਿਆਦੀ ਢਾਂਚਾ ਸਥਾਪਿਤ ਕਰ ਦੇਵੇਗਾ। ਜਿਸ ਉਪਰੰਤ ਬੂਥ ਪੱਧਰ ਤੱਕ ਦੇ ਢਾਂਚੇ ਨੂੰ ਅੰਜਾਮ ਦਿੱਤਾ ਜਾਵੇਗਾ।
ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਢਲੇ ਦੌਰ ਦੀਆਂ ਇਨ੍ਹਾਂ ਬੈਠਕਾਂ ਰਾਹੀਂ ਹਲਕਾ, ਬਲਾਕ ਅਤੇ ਸਰਕਲ ਪੱਧਰ ਤੱਕ ਪੰਜ-ਪੰਜ ਮੈਂਬਰੀ ਟੀਮਾਂ ਬਣਾਈਆਂ ਜਾ ਰਹੀਆਂ ਹਨ। ਇਹ ਕੜੀ ਬੂਥ ਪੱਧਰ ਤੱਕ ਬਣੇਗੀ। ਯੂਥ ਵਿੰਗ ਪ੍ਰਧਾਨ ਸਿੱਧੂ ਨੇ ਦੱਸਿਆ ਕਿ ਸਬੰਧਿਤ ਜ਼ੋਨ ਪ੍ਰਧਾਨ ਹਲਕਾ ਪੱਧਰ ਤੇ ਬਣ ਰਹੀ ਪੰਜ-ਪੰਜ ਮੈਂਬਰੀ ਟੀਮ ਨਾਲ ਬੈਠਕਾਂ ਕਰ ਕੇ ਬਲਾਕ ਪੱਧਰ ਦੀਆਂ ਪੰਜ-ਪੰਜ ਮੈਂਬਰੀ ਟੀਮਾਂ ਬਣਾਉਣਗੇ। ਇਸ ਦੀ ਸ਼ੁਰੂਆਤ ਅੱਜ ਮੁਹਾਲੀ, ਡੇਰਾਬੱਸੀ ਅਤੇ ਚਮਕੌਰ ਸਾਹਿਬ ਹਲਕਿਆਂ ਤੋਂ ਹੋ ਚੁੱਕੀ ਹੈ।
ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ‘ਆਪ’ ਯੂਥ ਹਰ ਪੱਧਰ ਦੀ ਬੇਇਨਸਾਫ਼ੀ ਵਿਰੁੱਧ ਡਟੇਗਾ। ਉਨ੍ਹਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੋ ਲੋਕ ਬੇਇਨਸਾਫ਼ੀ ਵਿਰੁੱਧ ਲੜਦੇ-ਲੜਦੇ ਮਰ ਜਾਣਗੇ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਬੇਇਨਸਾਫ਼ੀ ਕਰਨ ਵਾਲਿਆਂ ਤੋਂ ਯਕੀਨਨ ਬਦਲਾ ਲੈਣਗੀਆਂ ਪ੍ਰੰਤੂ ਜੋ ਬੇਇਨਸਾਫ਼ੀ ਵਿਰੁੱਧ ਨਹੀਂ ਬੋਲਣਗੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਗ਼ੁਲਾਮ ਪੈਦਾ ਹੋਣਗੀਆਂ। ਇਸ ਮੌਕੇ ਹਲਕਾ ਮੁਹਾਲੀ ਤੋਂ ਮਨਦੀਪ ਸਿੰਘ ਮਟੌਰ, ਮਲਕੀਤ ਸਿੰਘ ਮੁਹਾਲੀ, ਜਤਿੰਦਰ ਸਿੰਘ, ਜਸਪਾਲ ਸਿੰਘ, ਹਲਕਾ ਡੇਰਾਬੱਸੀ ਤੋਂ ਰਵਿੰਦਰ ਰਾਣਾ, ਇੰਦਰਜੀਤ ਸਿੰਘ, ਸੰਦੀਪ ਸਿੰਘ, ਜੋਨੀ ਸ਼ਰਮਾ, ਦਵਿੰਦਰ ਸਿੰਘ, ਪ੍ਰਦੀਪ ਅਤੇ ਸਤਵਿੰਦਰ ਸਿੰਘ, ਹਲਕਾ ਚਮਕੌਰ ਸਾਹਿਬ ਤੋਂ ਨਾਜ਼ਰ ਸਿੰਘ ਪਥਰੇੜੀ ਜੱਟਾਂ, ਲਖਵਿੰਦਰ ਸਿੰਘ, ਕਮਲ ਸਿੰਘ, ਰੋਹਿਤ ਸ਼ਰਮਾ ਅਤੇ ਪ੍ਰਸ਼ੋਤਮ ਸਿੰਘ ਸਮੇਤ ਮਾਲਵਾ ਜ਼ੋਨ 3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਬੁਲਾਰੇ ਗੋਵਿੰਦਰ ਮਿੱਤਲ ਅਤੇ ਜਗਦੇਵ ਸਿੰਘ ਮਲੋਆ ਸਮੇਤ ਹੋਰ ਯੂਥ ਆਗੂ ਵੀ ਮੌਜੂਦ ਸਨ।

Leave a Reply

Your email address will not be published. Required fields are marked *