ਪਟਿਆਲਾ

ਵਿਧਾਇਕ ਚੰਦੂਮਾਜਰਾ ਦੇ ਹੰਭਲਾ ਸਦਕਾ, ਨਬਾਰਡ ਰਾਹੀਂ ਹੋਏ ਸਾਢੇ ਪੰਜ ਕਰੋੜ ਮਨਜੂਰ

ਨਵਾਰਡ ਦੇ ਮੁੱਖ ਦਫਤਰ ਮੁੰਬਈ ਤੋਂ ਹੋਈ ਫਾਈਲ ਕਲੀਅਰ
ਭੁਨਰਹੇੜੀ-ਘੜਾਮ-ਰੋਹੜ ਜੰਗੀਰ ਸੜਕ ਵੀ 4 ਕਰੋੜ 35 ਲੱਖ ਨਾਲ ਹੋਵੇਗੀ ਚਕਾ ਚੱਕ
ਪਟਿਆਲਾ, 17 ਜੂਨ (ਮਧੂਸਾਰ ਬਿਊਰੋ) ਵਿਰੋਧੀ ਧਿਰ ਵਿਚ ਹੋਣ ਦੇ ਬਾਵਜੂਦ ਵੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹਲਕੇ ਪ੍ਰਤੀ ਸੰਜੀਦਗੀ ਦੇ ਸਦਕਾ ਪਟਿਆਲਾ-ਚੌਰਾ-ਕਾਮੀ ਕਲਾਂ ਰੋਡ ਲਈ ਨਵਾਰਡ ਰਾਹੀਂ ਸਾਢੇ ਪੰਜ ਕਰੋੜ ਰੁਪਏ ਮਨਜੂਰ ਹੋ ਗਏ ਹਨ। ਜਿਸ ਦਾ ਜਲਦੀ ਹੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ।

ਜਾਣਕਾਰੀ ਈਦ ਮੌਕੇ ਹੋਏ ਸਮਾਗਮ ਵਿਚ ਸਿਰਕਤ ਕਰਦੇ ਹੋਏ ਪਿੰਡ ਚੌਰਾ ਵਿਖੇ ਖੁਦ ਵਿਧਾਇਕ ਚੰਦੂਮਾਜਰਾ ਨੇ ਦਿੱਤੀ। ਉਹਨਾਂ ਦੱਸਿਆ ਕਿ ਇਸ ਸੜਕ ਦੀ ਫਾਈਲ ਨਬਾਰਡ ਦੇ ਮੁੰਬਈ ਦਫਤਰ ਤੋਂ ਕਲੀਅਰ ਹੋ ਚੁੱਕੀ ਹੈ। ਇਹ ਸੜਕ ਮੰਡੀ ਬੋਰਡ ਦੀ ਅਤੇ ਇਸ ਦੀ ਹਾਲਤ ਕਾਫੀ ਜਿਆਦਾ ਖਸਤਾ ਹੋ ਚੁੱਕੀ ਸੀ। ਵਿਧਾਇਕ ਚੰਦੂਮਾਜਰਾ ਨੇ ਚੌਰਾ ਨਿਵਾਸੀਆਂ ਨੂੰ ਈਦ ਮੌਕੇ ਇਹ ਖੁਸ਼ਖਬਰੀ ਦਿੱਤੀ। ਉਹਨਾਂ ਦੱਸਿਆ ਇਹ ਸੜਕ ਨੂੰ ਮੁੜ ਬਣਾਏ ਜਾਣ ਦੀ ਇਲਾਕਾ ਨਿਵਾਸੀਆਂ ਦੀ ਬੜੀ ਪੁਰਾਣੀ ਮੰਗ ਸੀ, ਜੋ ਕਿ ਪੁਰੀ ਕਰ ਦਿੱਤੀ ਗਈ ਹੈ।
ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੱਸਿਆ ਕਿ ਇਸੇ ਤਰ੍ਹਾਂ ਭੁਨਰਹੇੜੀ, ਘੜਾਮ ਰੋਹੜ ਜੰਗੀਰ ਸੜਕ ਦੀ ਰਿਪੇਅਰ ਦੇ ਸ਼ਪੈਸ਼ਲ ਰਿਪੇਅਰ ਸਾਲ 2018-19 ਦੇ ਤਹਿਤ 4 ਕਰੋੜ 35 ਲੱਖ ਰੁਪਏ ਮਨਜੂਰ ਹੋਏ ਹਨ। ਇਸ ਸੜਕ ਦੀ ਰਿਪੇਅਰ ਦਾ ਕੰਮ ਇੱਕ ਦੋ ਹਫਤੇ ਵਿਚ ਹੀ ਸ਼ੁਰੂ ਹੋ ਜਾਵੇਗਾ। ਉਹਨਾਂ ਦੱੱਸਿਆ ਕਿ ਇਹ ਸੜਕ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਦੇ ਤਹਿਤ ਬਣੀ ਸੀ ਅਤੇ ਇਸ ਦੀ ਹਾਲਤ ਕਾਫੀ ਜਿਆਦਾ ਖਰਾਬ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਇਹ ਸੜਕ ਦੋ ਹਿੱਸਿਆ ਵਿਚ ਬਣੇਗੀ, ਪਹਿਲੇ ਹਿੱਸੇ ਵਿਚ ਭੁਨਰਹੇੜੀ ਤੋਂ ਘੜਾਮ ਤੱਕ 2.5 ਕਰੋੜ ਦੀ ਲਾਗਤ ਨਾਲ ਅਤੇ ਦੂਜੇ ਹਿੱਸੇ ਵਿਚ ਰੋਹੜ ਜੰਗੀਰ ਤੋਂ ਨੰਦਗੜ੍ਹ ਅਪ ਟੂ ਹਰਿਆਣਾ ਬਾਰਡਰ ਤੱਕ 1.85 ਕਰੋੜ ਰੁਪਏ ਦੀ ਲਾਗਤ ਨਾਲ ਇਸ ਸੜਕ ਦੀ ਮੁਰੰਮਤ ਕੀਤੀ ਜਾਵੇਗੀ। ਇਥੇ ਇਹ ਦੱਸਣਯੋਗ ਹੈ ਕਿ ਵਿਧਾਇਕ ਚੰਦੂਮਾਜਰਾ ਨੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਪਟਿਆਲਾ ਪਿਹੋਵਾ ਰੋਡ ਅਤੇ ਪਟਿਆਲਾ ਚੀਕਾ ਰੋਡ ਦੋਨਾ ਨੂੰ ਨੈਸ਼ਨਲ ਹਾਈਵੇ ਡਿਕਲੇਅਰ ਕਰਵਾ ਦਿੱਤਾ ਸੀ। ਇਥੇ ਇਹ ਦੱਸਣਯੋਗ ਹੈ ਕਿ ਆਮ ਤੌਰ ‘ਤੇ ਵਿਰੋਧੀ ਧਿਰ ਦੇ ਵਿਧਾਇਕ ਸਰਕਾਰ ਨਾ ਹੋਣ ਦੀ ਗੱਲ ਆਖ ਕੇ ਪੱਲਾ ਛੁਡਾਉਣ ਦੀ ਕੋਸ਼ਿਸ ਕਰਦੇ ਹਨ, ਪਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਹਲਕੇ ਦੇ ਲੋਕਾਂ ਦੀ ਲੜਾਈ ਵਿਧਾਨ ਸਭਾ ਅਤੇ ਸਰਕਾਰੇ ਦਰਬਾਰੇ ਡੱਟ ਦੇ ਲੜਦੇ ਹਨ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *