ਪੰਜਾਬਪਟਿਆਲਾ

ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਕਾਂਗਰਸੀਆਂ ਨੇ ਧਰਨਾ ਦੇ ਕੇ ਕੀਤਾ ਪਿੱਟ ਸਿਆਪਾ

ਵੱਧ ਰਹੀ ਮਹਿੰਗਾਈ ਤੋਂ ਭੜਕੇ ਕਾਂਗਰਸੀਆਂ ਨੇ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਪਟਿਆਲਾ 18 ਜੂਨ (ਮਧੂਸਾਰ ਬਿਊਰੋ) ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਮੋਹਿਤ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ. ਏ. ਬਹਾਦਰ ਖਾਨ ਦੀ ਅਗਵਾਈ ਹੇਠ ਪਿੰਡ ਫੱਗਣਮਾਜਰਾ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਾਂਗਰਸੀਆਂ ਨੇ ਧਰਨਾ ਦੇ ਕੇ ਪਿੱਟ ਸਿਆਪਾ ਕੀਤਾ।

ਇਸ ਮੌਕੇ ਪੀ. ਏ. ਬਹਾਦਰ ਖਾਨ ਅਤੇ ਹੋਰ ਕਾਂਗਰਸੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਮੋਦੀ ਦੇ ਕਾਰਜਕਾਲ ਵਿਚ ਮਹਿੰਗਾਈ ਨੇ ਆਮ ਆਦਮੀ ਕਮਰ ਤੋੜ ਦਿੱਤੀ ਹੈ। ਰਸੋਈ ਗੈਸ, ਦਾਲਾਂ, ਸਬਜ਼ੀਆਂ, ਤੇਲ ਅਤੇ ਹੋਰ ਰੋਜਮਰਾ ਦੀਆਂ ਚੀਜ਼ਾਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ, ਜਿਸ ਨਾਲ ਆਮ ਆਦਮੀ ਦੀ ਬਜਟ ਵਿਗੜ ਗਿਆ ਹੈ ਅਤੇ ਉਸ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋਇਆ ਹੈ ਪਰ ਪੀ. ਐਮ. ਨਰਿੰਦਰ ਮੋਦੀ ਵਿਦੇਸ਼ਾਂ ਦੀ ਸੈਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਵਾਸੀਆਂ ਦੀ ਕੋਈ ਵੀ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ ‘ਤੇ 2019 ਵਿਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਤੇ ਦੇਸ਼ ਮੁੜ ਤੋਂ ਤਰੱਕੀ ਦੀਆਂ ਲੀਹਾਂ ‘ਤੇ ਚੱਲੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਜਸਬੀਰ ਸਿੰਘ, ਦਰਸ਼ਨ ਸਿੰਘ ਸਿੰਘ, ਅੰਬੂ ਰਾਮ, ਬਲਬੀਰ ਸਿੰਘ, ਗੁਰਕਿਰਪਾਲ ਸਿੰਘ ਕਸਿਆਣਾ, ਲਖਵਿੰਦਰ ਸਿੰਘ, ਗੁਰਭਜਨ ਲਚਕਾਣੀ, ਹੁਸ਼ਿਆਰ ਸਿੰਘ, ਗੁਰਮੀਤ ਕੌਰ, ਨਾਹਰ ਸਿੰਘ ਮਾਨ, ਗੁਰਧਿਆਲ ਸਿੰਘ ਬਾਰਨ, ਰਾਜਵੀਰ ਸਿੰਘ, ਮੰਗਾ ਮਾਜਰੀ, ਰਣਧੀਰ ਸਿੰਘ, ਰਾਜਵੀਰ, ਐਡਵੋਕੇਟ ਅਮਨਦੀਪ, ਸੰਜੀਵ ਸ਼ਰਮਾ ਕਾਲੂ, ਨਿਤਿਨ ਗੋਇਲ, ਸੁਖਪਾਲ ਸਿੰਘ ਖਹਿਰਾ, ਦਰਸ਼ਨ ਸਿੰਘ, ਰਾਮ ਸਿੰਘ ਬਾਰਨ, ਸੇਵਕ ਝਿੱਲ, ਅਮਰਨਾਥ ਪੋਨੀ, ਬਲਵਿੰਦਰ ਸਿੰਘ ਲਚਕਾਣੀ, ਕਰਮਜੀਤ ਲਚਕਾਣੀ, ਦੀਪ ਟਿਵਾਣਾ, ਹਰੀ ਸਿੰਘ ਅਤੇ ਨੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ, ਪਿੰਡ ਵਾਸੀ ਤੇ ਕਾਂਗਰਸੀ ਆਗੂ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *