ਪਟਿਆਲਾ

ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਖੜੇ ਪਾਣੀ ਉਪਰ ਦਵਾਈ ਦਾ ਛਿੜਕਾਅ

ਪਟਿਆਲਾ 18 ਜੂਨ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਜ਼ਿਲ੍ਹੇ ਵਿਚ ਪਹਿਲੀ ਭਰਵੀਂ ਬਰਸਾਤ ਹੋਣ ‘ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸੈਨੇਟਰੀ ਇੰਸਪੈਕਟਰ ਅਤੇ ਮਲਟੀਪਰਪਜ਼ ਹੈਲਥ ਵਰਕਰ ਮੇਲ ਸ਼ਾਮਿਲ ਸਨ ਵੱਲੋਂ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਬਰਸਾਤ ਦੇ ਖੜ੍ਹੇ ਪਾਣੀ ਵਿਚ ਲਾਰਵੀਸਾਈਡ ਦੀ ਦਵਾਈ ਪਾਈ ਗਈ।

ਡਾ. ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਛੋਟੀ ਬਾਰਾਂਦਰੀ, ਨਿਊ ਯਾਦਵਿੰਦਰਾ ਕਲੋਨੀ, ਗੋਵਿੰਦ ਨਗਰ, ਬਾਜਵਾ ਕਲੋਨੀ, ਜਗਤਾਰ ਨਗਰ, ਸਰਹਿੰਦ ਰੋਡ ਆਦਿ ਥਾਵਾਂ ਤੇ ਮੀਂਹ ਦੇ ਖੜ੍ਹੇ ਪਾਣੀ ਵਿੱਚ ਮੱਛਰਾਂ ਪੈਦਾਇਸ਼ ਨੂੰ ਰੋਕਣ ਲਈ ਬਰਸਾਤ ਦੇ ਖੜ੍ਹੇ ਪਾਣੀ ਵਿਚ ਲਾਰਵੀਸਾਈਡ ਦੀ ਦਵਾਈ ਪਾਈ ਗਈ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਬਰਸਾਤ ਦਾ ਪਾਣੀ ਹੀ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ ਫੁੱਟੇ ਬਰਤਨਾਂ, ਘਰਾਂ ਵਿੱਚ ਪਏ ਟਾਇਰਾਂ ਆਦਿ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਮੱਛਰਾਂ ਦੀ ਪੈਦਾਇਸ਼ ਸ਼ੁਰੂ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਆਪਣੇ ਘਰਾਂ ਦੇ ਛੱਤਾਂ ਤੇ ਪਏ ਪਏ ਟੁੱਟੇ ਫੁੱਟੇ ਬਰਤਨਾਂ, ਘਰਾਂ ਵਿਚ ਪਏ ਟਾਇਰਾਂ ਅਤੇ ਖੜ੍ਹੇ ਪਾਣੀ ਦੇ ਸਰੋਤਾਂ ਨੂੰ ਨਸ਼ਟ ਕਰਨ ਤਾਂ ਜੋ ਮਲੇਰੀਏ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਛੁੱਟਕਾਰਾ ਪਾਇਆ ਜਾ ਸਕੇ।

Leave a Reply

Your email address will not be published. Required fields are marked *