ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਾਅਦ ਲੋਕਾਂ ਦਾ ਕਾਂਗਰਸ ਵੱਲ ਝੁਕਾਓ ਵਧਿਆ : ਕੇ. ਕੇ. ਸ਼ਰਮਾ
ਪਟਿਆਲਾ, 20 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2014 ਵਿਚ ਸੱਤਾ ਸੰਭਾਲਣ ਤੋਂ ਬਾਅਦ ਲੋਕਾਂ ਨਾਲ ਲੁਭਾਉਣੇ ਅਤੇ ਝੂਠੇ ਵਾਅਦੇ ਕੀਤੇ ਗਏ ਸਨ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿਚ ਕੀਤਾ। ਇਸ ਮੌਕੇ ਉਹਨਾਂ ਨਾਲ ਬਲਾਕ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ, ਜਨਰਲ ਸਕੱਤਰ ਕੁਸ਼ ਸੇਠ, ਵੈਭਵ ਰਿਸ਼ੀ ਪਾਠਕ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਵੀ ਹਾਜ਼ਰ ਸਨ। ਸ਼ਰਮਾ ਨੇ ਕਿਹਾ ਕਿ ਮੋਦੀ ਦੇ ਝੂਠ ਤੋਂ ਬਾਅਦ ਹੁਣੇ-ਹੁਣੇ ਕਰਨਾਟਕ ਅਤੇ ਜੰਮੂ ਕਸ਼ਮੀਰ ਵਿਚ ਸਰਕਾਰਾਂ ਡਿੱਗ ਚੁੱਕੀਆਂ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਦੇਸ਼ ਨੂੰ ਚਲਾਉਣ ਵਿਚ ਨਾਕਾਮ ਸਾਬਤ ਹੋਏ ਹਨ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਾਅਦ ਆਮ ਲੋਕਾਂ ਦਾ ਕਾਂਗਰਸ ਵੱਲ ਝੁਕਾਓ ਵਧਿਆ ਹੈ, ਜਿਸਦੇ ਸਿੱਟੇ ਵਜੋਂ 2019 ਵਿਚ ਕਾਂਗਰਸ ਸ਼ਾਨਦਾਰ ਵਾਪਸੀ ਕਰਕੇ ਸੱਤਾ ‘ਤੇ ਕਾਬਜ ਹੋਵੇਗੀ ਅਤੇ ਰਾਹੁਲ ਗਾਂਧੀ ਦੇਸ਼ ਭਾਵੀ ਪ੍ਰਧਾਨ ਮੰਤਰੀ ਹੋਣਗੇ ਕਿਉਂਕਿ ਸੱਚ ਦੇ ਅੱਗੇ ਝੂਠ ਕਦੇ ਵੀ ਨਹੀਂ ਟਿਕਿਆ ਅਤੇ ਮੋਦੀ ਦੀ ਝੂਠੀ ਸਰਕਾਰ ਵੀ ਹੁਣ ਕੁੱਝ ਦਿਨਾਂ ਦੀ ਮਹਿਮਾਨ ਰਹਿ ਗਈ ਹੈ।

