ਪੰਜਾਬਪਟਿਆਲਾ

ਝੋਨੇ ਦੀ ਲਵਾਈ ਸ਼ੁਰੂ, ਮਜ਼ਦੂਰਾਂ ਦੀ ਭਾਲ ‘ਚ ਕਿਸਾਨਾਂ ਨੇ ਸਟੇਸ਼ਨਾਂ ‘ਤੇ ਲਾਏ ਡੇਰੇ

ਪੰਜਾਬੀ ਲਵਾਈ ਦੇਰੀ ਨਾਲ ਹੋਣ ਕਾਰਨ ਮਜ਼ਦੂਰਾਂ ਨੇ ਹਰਿਆਣੇ ਵਾਲੇ ਕੀਤਾ ਕੂਚ
ਪਟਿਆਲਾ, 21 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਝੋਨੇ ਦਾ ਸੀਜਨ ਸੁਰੂ ਹੁੰਦਿਆ ਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਡੇਰੇ ਲਾ ਲਏ ਹਨ। ਕਿਸਾਨਾਂ ਦਾ ਤਰਕ ਹੈ ਕਿ ÎਿÂਸ ਵਾਰ ਝੋਨਾ ਲਵਾਈ ਦੀ ਤਰੀਕ 20 ਜੂਨ ਕੀਤੇ ਜਾਣ ਨਾਲ ਜਿਥੇ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਗੁਆਂਢੀ ਸੂਬੇ ਪੰਜਾਬ ਨਾਲੋਂ ਪੱਛੜ ਗਿਆ ਹੈ,ਉਥੇ ਹੀ ਸਾਰੀ ਬਿਹਾਰੀ ਮਜ਼ਦੂਰ ਹਰਿਆਣਾ ਵਿਚ ਚਲੇ ਗਏ ਹਨ, ਜਦਕਿ ਇਹ ਮਜ਼ਦੂਰ ਪੰਜਾਬ ‘ਚ ਝੋਨੇ ਦੀ ਬਿਜਾਈ ਕਰਨ ਮਗਰੋਂ ਹਰਿਆਣਾ ਵੱਲ ਕੂਚ ਕਰਦੇ ਸਨ।

ਝੋਨੇ ਦੀ ਬਿਜਾਈ ਕਰਨ ਨੂੰ ਲੈ ਕੇ ਸਟੇਸ਼ਨ ‘ਤੇ ਬੈਠੇ ਕਿਸਾਨਾਂ ਨੇ ਕਿਹਾ ਕਿ 20 ਜੂਨ ਨੇੜੇ ਆਉਂਦੇ ਵੇਖਕੇ ਅਸੀਂ ਸਟੇਸ਼ਨ ਪਹੁੰਚ ਕੇ ਮਜ਼ਦੂਰ ਭਾਲਣ ਲਈ ਡੇਰੇ ਲਗਾਏ ਹਨ, ਪਰ ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਕਰਵਾਉਣ ਲਈ ਕਿਸਾਨਾਂ ਨੇ ਮਜ਼ਦੂਰਾਂ ਦੀ ਭਾਲ ਕਰਨ ਲਈ ਰਾਜਪੁਰਾ, ਸਰਹਿੰਦ, ਅੰਬਾਲਾ ਸਟੇਸ਼ਨਾਂ ‘ਤੇ ਵੀ ਡੇਰੇ ਲਗਾ ਰੱਖੇ ਹਨ, ਪਰ ਉਨ੍ਹਾਂ ਨੂੰ ਮਜ਼ਦੂਰ ਮਿਲਣ ਦੀ ਬਜਾਏ ਨਿਰਾਸ਼ਾ ਹੀ ਮਿਲੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਚ ਝੋਨੇ ਦਾ ਸੀਜਨ ਸੁਰੂ ਹੋ ਚੁੱਕਾ ਹੈ। ਇਸ ਸੀਜਨ ਲਈ ਹੁਣ ਪੰਜਾਬ ਵਿਚੋਂ ਲੇਬਰ ਦੀ ਕਮੀ ਹੋਣ ਕਾਰਨ ਕਿਸਾਨਾ ਦੀ ਉਮੀਦ ਪ੍ਰਵਾਸੀ ਪੰਜਾਬੀ ਬਿਹਾਰੀ ਲੇਬਰ ਤੇ ਟਿਕੀ ਹੋਈ ਹੈ। ਇਸ ਕਰਕੇ ਕਿਸਾਨਾ ਨੂੰ ਬਿਹਾਰੀ ਲੇਬਰ ਲਈ ਰੇਲਵੇ ਸਟੇਸ਼ਨਾ ਤੇ ਡੇਰੇ ਲਾਉਣੇ ਪੈ ਰਹੇ ਹਨ। ਜਿਆਦਾਤਰ ਬਜੁਰਗ ਕਿਸਾਨ ਇਸ ਬਿਹਾਰੀ ਲੇਬਰ ਦੀ ਉਡੀਕ ਵਿਚ ਦਿਨ ਰਾਤ ਕਈ ਸਟੇਸ਼ਨਾਂ ਤੇ ਪਹਿਰਾ ਦੇ ਰਹੇ ਹਨ।

Leave a Reply

Your email address will not be published. Required fields are marked *