ਤੰਬਾਕੁ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 22 ਵਿਅਕਤੀਆਂ/ਦੁਕਾਨਦਾਰਾ ਨੂੰ ਕੀਤਾ 4050 ਰੁਪਏ ਦਾ ਜੁਰਮਾਨਾ
ਪਟਿਆਲਾ 17 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਤੰਬਾਕੂ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਜਿੱਥੇ ਲੋਕਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾਂ ਕਰਨ ਵਾਲੇ ਵਿਅਕਤੀਆਂ/ਦੁਕÀਨਦਾਰਾ ਦੇ ਚਲਾਣ ਕੱਟੇ ਜਾ ਰਹੇ ਹਨ।
ਇਸੇ ਕੜੀ ਤਹਿਤ ਪਟਿਆਲਾ ਨੂੰ ਧੂੰਆਂ ਅਤੇ ਤੰਬਾਕੁ ਮੁਕਤ ਬਣਾਉਣ ਲਈ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਈ ਟੀਮ ਵੱਲੋਂ 22 ਵਿਅਕਤੀਆਂ/ਦੁਕਨਦਾਰਾਂ ਨੂੰ ਐਕਟ ਦੀ ਉਲੰਘਣਾ ਕਰਨ ਕਰਕੇ 4050 ਰੁਪਏ ਦੀ ਰਕਮ ਜੁਰਮਾਨੇ ਵਜੋ ਵਸੂਲ ਕੀਤੀ ।
ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿਚ ਤੰਬਾਕੁ ਕੰਟਰੋਲ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਦੇ ਮਕਸਦ ਨਾਲ ਡਾ. ਮਲਕੀਤ ਸਿੰਘ ਨੋਡਲ ਅਫਸਰ ਜਿਲਾ ਤੰਬਾਕੁ ਕੰਟਰੋਲ ਸੈਲ ਦੀ ਅਗਵਾਈ ਵਿਚ ਬਣਾਈ ਗਈ ਟੀਮ ਜਿਸ ਵਿਚ ਅਨਿਲ ਕੁਮਾਰ ਸੇਨੇਟਰੀ ਇੰਸਪੈਕਟਰ ਅਤੇ ਰਾਮ ਲਾਲ ਗੋਇਲ ਹਾਜਰ ਸਨ ਨੇ ਭੁਪਿੰਦਰਾ ਰੋਡ,ਪੀ.ਆਰ.ਟੀ.ਸੀ. ਵਰਕਸ਼ਾਪ ਨਾਭਾ ਰੋਡ, ਭਾਦਸੋਂ ਰੋਡ, ਜੇਲ ਰੋਡ,ਤਰਿਪੜੀ,ਸਰਹੰਦ ਰੋਡ,ਫੈਕਟਰੀ ਏਰੀਆ ਆਦਿ ਥਾਂਵਾ ਤੇ ਤੰਬਾਕੂ ਵੇਚਣ ਵਾਲੇ ਖੋਖੇ/ ਦੁਕਾਨਾਂ ਦੀ ਚੈਕਿੰਗ ਕੀਤੀ ਗਈ ,ਜਿਸ ਦੋਰਾਣ ਦੇਖਿਆ ਗਿਆ ਕਿ ਵਾਰ-ਵਾਰ ਮਨਾਂ ਕਰਨ ਦੇ ਬਾਵਜੂਦ ਵੀ ਇਹ ਦੁਕਾਨਦਾਰ ਖੁਲੀਆਂ ਸਿਗਰਟਾ ਦੀ ਵਿਕਰੀ ਕਰ ਰਹੇ ਸਨ ਅਤੇ ਇਹਨਾਂ ਕੋਲ ਖੋਖਿਆ/ਦੁਕਾਨਾ ਵਿਚ ਬੀੜੀ ਸਿਗਰਟਾ ਨੂੰ ਅੱਗ ਲਾਉਣ ਲਈ ਲਾਈਟਰ ਅਤੇ ਮਾਚਿਸ ਰੱਖੀਆ ਹੋਈਆ ਸਨ ਅਤੇ ਕੁੱਝ ਦੁਕਾਨਾਂ ਤੇ 18 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੁ ਪਦਾਰਥ ਨਾ ਵੇਚਣ ਸਬੰਧੀ ਲੋੜੀਂਦੇ ਬੋਰਡ ਨਹੀ ਲੱਗੇ ਹੋਏ ਸਨ।ਇਸ ਤਰਾ ਇਹਨਾ ਦੁਕਾਨਦਾਰਾਂ ਵੱਲੋ ਸ਼ਰੇਆਮ ਤੰਬਾਕੂ ਕੰਟਰੋਲ ਐਕਟ ਦੀ ਉਲਘੰਣਾ ਕੀਤੀ ਜਾ ਰਹੀ ਸੀ।ਜਿਸ ਕਰਕੇ ਇਹਨਾਂ 22 ਵਿਅਕਤੀਆਂ/ਦੁਕਾਨਦਾਰਾ ਦੇ ਚਲਾਨ ਕੱਟ ਕੇ ਉਹਨਾਂ ਤੋ 4050 ਰੁਪਏ ਦੀ ਰਕਮ ਜੁਰਮਾਨੇ ਵੱਜੋ ਵਸੂਲ ਕੀਤੀ ਗਈ ।ਡਾ. ਮਲਕੀਤ ਸਿੰਘ ਜਿਲਾ ਨੋਡਲ ਅਫਸਰ ਨੇ ਕਿਹਾ ਕਿ ਐਕਟ ਅਨੁਸਾਰ ਤੰਬਾਕੁ ਵੇਚਣ ਵਾਲੇ ਦੁਕਾਨਦਾਰ ਨੂੰ ਖੁੱਲੀਆ ਸਿਰਗਟਾਂ, ਲਾਈਟਰ ਜਾਂ ਮਾਚਿਸ ਰਖਣ ਦੀ ਵੀ ਮਨਾਹੀ ਹੈ। ਚੈਕਿੰਗ ਦੋਰਾਨ ਜੇਕਰ ਕਿਸੇ ਤੰਬਾਕੂ ਵਿਕਰੇਤਾ ਦੀ ਦੁਕਾਨ/ਖੋਖੇ ਤੇ ਅਜਿਹੀਆਂ ਚੀਜਾਂ ਪਾਈਆਂ ਜਾਂਦੀਆ ਹਨ ਤਾਂ ਉਹ ਜੁਰਮਾਨਾ ਭਰਨ ਦੇ ਹੱਕਦਾਰ ਹਨ।
ਸਿਵਲ ਸਰਜਨ, ਪਟਿਆਲਾ, ਡਾ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਸੁਗੰਧਿਤ ਤੰਬਾਕੁ ਤੇ ਈ-ਸਿਗਰੇਟ ਦੀ ਵਿਕਰੀ ਤੇ ਵਰਤੋ ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਲਈ ਜੇਕਰ ਕਈ ਵੀ ਵਪਾਰਕ ਸੰਸਥਾ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗੀ ਤਾਂ ਉਸ ਵਿਰੁੱਧ ਉਕਤ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿਚ ਵੀ ਅਜਿਹੀਆਂ ਚੈਕਿੰਗਾ ਜਾਰੀ ਰਹਿਣਗੀਆਂ।

