ਪਰਨੀਤ ਕੌਰ ਵੱਲੋਂ ਵਾਰਡ ਨੰਬਰ 41 ‘ਚ 1 ਕਰੋੜ 7 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਪਟਿਆਲਾ, 25 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਤੋਂ ਵਿਕਾਸ ਪੱਖੋਂ ਅਣਗੌਲੇ ਪਟਿਆਲਾ ਸ਼ਹਿਰ ਦੀ ਹੁਣ ਸੁਣੀ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਕਾਸ ਕੰਮਾਂ ਲਈ ਭੇਜੇ ਫੰਡਾਂ ਕਰਕੇ ਪਟਿਆਲਾ ਸ਼ਹਿਰ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ।
ਪਟਿਆਲਾ ਸ਼ਹਿਰ ਦੇ ਵਾਰਡਾਂ ‘ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵਾਰਡ ਨੰਬਰ 41 ਤੋਂ ਕਰਵਾਉਣ ਤਹਿਤ ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਲੱਕੜ ਮੰਡੀ ਵਿਖੇ ਵਿਖੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਕੌਂਸਲਰ ਸ੍ਰੀਮਤੀ ਸੋਨੀਆ ਕਪੂਰ ਦੀ ਅਗਵਾਈ ਹੇਠ 1 ਕਰੋੜ 7 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਟੱਕ ਲਾਉਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ ਕਰਨ ਅਤੇ ਮੁੱਖ ਮੰਤਰੀ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫ਼ਲ ਬਨਾਉਣ ‘ਚ ਆਪਣਾ ਯੋਗਦਾਨ ਪਾਉਣ। ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਵਾਸੀਆਂ ਲਈ ਹੀ ਨਹੀਂ ਬਲਕਿ ਜ਼ਿਲ੍ਹੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਕਈ ਸਕੀਮਾਂ ਮਨਜੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਪਟਿਆਲਾ ਸ਼ਹਿਰ ‘ਚ ਹੀ ਪੀਣ ਵਾਲੇ ਪਾਣੀ ‘ਤੇ ਕਰੀਬ 800 ਕਰੋੜ ਰੁਪਏ ਖਰਚੇ ਜਾਣਗੇ ਜਦੋਂਕਿ ਰਾਜਪੁਰਾ, ਸਨੌਰ ਤੇ ਘਨੌਰ ਹਲਕਿਆਂ ਲਈ ਵੀ ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਨਹਿਰੀ ਪਾਣੀ ‘ਤੇ ਅਧਾਰਤ ਸਕੀਮਾਂ ਦੀ ਸ਼ੁਰੂਆਤ ਵੀ ਹੋਣ ਜਾ ਰਹੀ ਹੈ। ਸ੍ਰੀਮਤੀ ਪਰਨੀਤ ਕੌਰ ਨੇ ਹੋਰ ਦੱਸਿਆ ਕਿ ਸ਼ਹਿਰ ਦੀਆਂ ਸਮੁੱਚੀਆਂ ਵਾਰਡਾਂ ‘ਚ ਵਿਕਾਸ ਕਾਰਜ ਬਿਨ੍ਹਾਂ ਕਿਸੇ ਵਿਤਕਰੇ ਤੋਂ ਕਰਵਾਏ ਜਾਣੇ ਸ਼ੁਰੂ ਹੋ ਗਏ ਹਨ ਜਦੋਂਕਿ ਸ਼ਹਿਰ ਦੀ ਨੁਹਾਰ ਬਦਲਣ ਸਮੇਤ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਵੀ ਕਾਇਆਂ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 41 ਵਿਖੇ 80 ਲੱਖ ਰੁਪਏ ਦੀ ਲਾਗਤ ਨਾਲ ਲੱਕੜ ਮੰਡੀ, ਬਾਬਾ ਬੀਰ ਸਿੰਘ ਧੀਰ ਸਿੰਘ ਕਲੋਨੀ, ਨਿਊ ਮਾਲਵਾ ਕਲੋਨੀ, ਰੋੜੀ ਕੁੱਟ ਮੁਹੱਲਾ, ਕ੍ਰਿਸ਼ਨਾ ਕਲੋਨੀ ਤੇ ਡੇਰਾ ਮੰਗਲ ਦਾਸ ਆਦਿ ਇਲਾਕਿਆਂ ‘ਚ ਸੜਕਾਂ, ਸੀਵਰੇਜ, ਜਲ ਸਪਲਾਈ ਆਦਿ ਵਿਕਾਸ ਕਾਰਜ ਅੱਜ ਸ਼ੁਰੂ ਕਰਵਾਏ ਗਏ ਹਨ। ਜਦੋਂਕਿ 27 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਇਸ ਤੋਂ ਬਿਨ੍ਹਾਂ 14 ਲੱਖ ਰੁਪਏ ਦੀ ਲਾਗਤ ਨਾਲ ਇੱਥੇ ਮੁੱਖ ਸੜਕ ਵੀ ਬਣਾਈ ਜਾਵੇਗੀ। ਇਸ ਦੌਰਾਨ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਅਤੇ ਸ੍ਰੀਮਤੀ ਪਰਨੀਤ ਕੌਰ ਦਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਖ਼ਜ਼ਾਨੇ ਦਾ
ਮੂੰਹ ਖੋਲ੍ਹਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੌਰਾਨ ਸ. ਸੁਖਇੰਦਰ ਸਿੰਘ ਮਾਨਸ਼ਾਹੀਆ, ਸ੍ਰੀ ਹਰੀਸ਼ ਕਪੂਰ, ਕੌਂਸਲਰ ਸੋਨੀਆ ਕਪੂਰ, ਅਸ਼ਵਨੀ ਕਪੂਰ, ਗਿੰਨੀ ਨਾਗਪਾਲ, ਹਰਵਿੰਦਰ ਸਿੰਘ ਨਿੱਪੀ, ਸੰਦੀਪ ਮਲਹੋਤਰਾ, ਅਨਿਲ ਮੰਗਲਾ, ਰਜੇਸ਼ ਲੱਕੀ, ਹੈਪੀ ਵਰਮਾ, ਨਿਖਿਲ ਬਾਤਿਸ਼, ਅਤੁਲ ਜੋਸ਼ੀ, ਰਜਿੰਦਰ ਸ਼ਰਮਾ, ਅਸੀਮ ਨਈਅਰ, ਵਿਜੇ ਕੂਕਾ, ਵਿਨੋਦ ਅਰੋੜਾ ਕਾਲੂ, ਰਜੇਸ਼ ਘਾਰੂ, ਜਸਵਿੰਦਰ ਜੁਲਕਾ, ਆਰੇ ਵਾਲੇ ਗੁਰਦੀਪ ਸਿੰਘ, ੁਹੱਲਾ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਬੂ, ਮੁਕੇਸ਼ ਭੋਲਾ, ਮਲਕੀਤ ਕੌਰ, ਰਜੇਸ਼ ਪ੍ਰਧਾਨ, ਸੋਹਨ ਲਾਲ, ਮਧੂ ਵਿਰਕ, ਨਗਰ ਨਿਗਮ ਦੇ ਐਸ.ਈ. ਐਮ.ਐਮ ਸਿਆਲ, ਐਕਸੀਐਨ ਸ਼ਾਮ ਲਾਲ, ਐਕਸੀਐਨ ਸੀਵਰ ਸੁਰੇਸ਼ ਕੁਮਾਰ, ਐਸ.ਡੀ.ਓ. ਹਰੀਸ਼ ਸਿੰਗਲਾ ਅਤੇ ਵੱਡੀ ਗਿਣਤੀ ‘ਚ ਸਥਾਨਕ ਨਿਵਾਸੀ ਤੇ ਹੋਰ ਪਤਵੰਤੇ ਮੌਜੂਦ ਸਨ।

