ਦੇਸ਼ ‘ਚ ਐਮਰਜੈਂਸੀ ਨੂੰ ਲਾਗੂ ਕਰਨ ਦਾ ਫੈਸਲਾ ਇੰਦਰਾ ਗਾਂਧੀ ਨੇ ਬੁਖਲਾਹਟ ‘ਚ ਲਿਆ : ਵਰੁਣ ਜਿੰਦਲ
ਪਟਿਆਲਾ, 27 ਜੂਨ (ਮਧੂਸਾਰ ਬਿਊਰੋ) ਸਾਲ 1975 ਦੌਰਾਨ ਦੇਸ਼ ਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਸੰਕਟ-ਕਾਲ ਦੀ 43ਵੀਂ ਬਰਸੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕਾਲਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ ਹੈ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਚ ਕਾਂਗਰਸ ਸਰਕਾਰ ਦੇ ਪੁਤਲੇ ਜਲਾ ਕੇ ਵਿਰੋਧ ਕੀਤਾ ਗਿਆ ਹੈ। ਇਸੇ ਤਰਾਂ ਅੱਜ ਪਟਿਆਲਾ ਵਿਖੇ ਵੀ ਭਾਜਪਾ ਯੁਵਾ ਮੋਰਚਾ ਦੇ ਜ਼ਿਲ•ਾ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਚ ਕਾਂਗਰਸ ਸਰਕਾਰ ਦਾ ਪੁਤਲਾ ਜਲਾਇਆ ਗਿਆ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ•ਾ ਪ੍ਰਧਾਨ ਐੱਸ.ਕੇ. ਦੇਵ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਭਾਜਪਾ ਦੇ ਵੱਖ ਵੱਖ ਵਿੰਗਾ ਵੱਲੋਂ ਕਾਂਗਰਸ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ, ਜਿਨ•ਾਂ ਵੱਲੋਂ ਸਾਲ 1975 ਚ ਦੇਸ਼ ਚ ਸੰਕਟ-ਕਾਲ ਲਗਾਇਆ ਗਿਆ ਸੀ।
ਸੰਕਟ-ਕਾਲ ਦੀ ਬਰਸੀ ਮੌਕੇ ਭਾਜਪਾ ਦੇ ਜ਼ਿਲ•ਾ ਪ੍ਰਧਾਨ ਐੱਸ.ਕੇ. ਦੇਵ ਨੇ ਕਿਹਾ ਕਿ ਭਾਜਪਾ ਇਸ ਦਿਨ ਨੂੰ ਯਾਦ ਕਰਦੇ ਹੋਏ ਕਾਲੇ ਦਿਵਸ ਦੇ ਰੂਪ ਚ ਮਨਾਉਂਦੀ ਹੈ ਅਤੇ ਦੇਸ਼ ‘ਚ ਸੰਕਟ-ਕਾਲ ਲਗਾਉਣ ਵਾਲੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦੀ ਹੈ। ਉਨ•ਾਂ ਕਿਹਾ ਕਿ ਸਾਲ 1975 ਚ ਸ੍ਰੀਮਤੀ ਇੰਦਰਾ ਗਾਂਧੀ ਨੇ ਸੱਤਾ ਦਾ ਸੁਖ ਲੈਣ ਦੇ ਮੋਹ ਅਤੇ ਪਰਿਵਾਰ ਭਗਤੀ ਦੇ ਪਾਗਲਪਣ ‘ਚ ਸੰਕਟ ਕਾਲ ਦੌਰਾਨ ਪੂਰੇ ਦੇਸ਼ ਨੂੰ ਕਾਂਗਰਸ ਨੇ ਇੱਕ ਜੇਲ•ਖ਼ਾਨਾ ਬਣਾ ਦਿੱਤਾ ਸੀ ਜਿਸ ਬਾਰੇ ਭਾਰਤ ਵਾਸੀਆਂ ਨੇ ਕਦੇ ਸੋਚਿਆ ਨਹੀਂ ਸੀ। ਜਿੰਦਲ ਨੇ ਕਿਹਾ ਕਿ ਉਸ ਸਮੇਂ ਕਾਂਗਰਸ ਵੱਲੋਂ ਪ੍ਰਸਿੱਧ ਗਾਇਕ ਕਿਸ਼ੋਰ ਕੁਮਾਰ ਅਤੇ ਉਨ•ਾਂ ਨੂੰ ਰੇਡੀਉ ਤੋਂ ਬੈਨ ਕਰ ਦਿੱਤਾ ਗਿਆ ਤੇ ਮੀਡੀਆ ਨੂੰ ਵੀ ਡਰਾਇਆ ਧਮਕਾਇਆ ਗਿਆ ਸੀ।
ਇਸ ਸਬੰਧੀ ਵਰੁਨ ਜਿੰਦਲ ਨੇ ਕਿਹਾ ਕਿ ਉਸ ਸਮੇਂ ਕਾਂਗਰਸ ਅਜਿਹੀ ਸ਼ਰਾਰਤ ਕਰਨ ਚ ਕਾਮਯਾਬ ਹੋ ਗਈ ਸੀ ਪਰ ਅੱਜ ਦੇ ਸਮੇਂ ਚ ਨੌਜਵਾਨ ਪੀੜੀ ਸਮਝਦਾਰ ਹੋ ਚੁੱਕੀ ਜੋ ਕਾਂਗਰਸ ਦੀ ਉਸ ਸਮੇਂ ਦੀ ਅਜਿਹੀ ਹਰਕਤਾਂ ਦਾ ਮੂੰਹ ਤੋੜ ਕੇ ਜਵਾਬ ਦੇ ਰਹੀ ਹੈ। ਇਸ ਮੌਕੇ ਭਾਜਪਾ ਨੇ ਉਨ•ਾਂ ਲੋਕਾਂ ਨੂੰ ਸਲਾਮ ਵੀ ਕੀਤਾ ਜਿਨ•ਾਂ ਨੇ 43 ਸਾਲ ਪਹਿਲਾਂ ਲਗਾਏ ਸੰਕਟ-ਕਾਲ ਦਾ ਵਿਰੋਧ ਕੀਤਾ ਸੀ। ਜਿੰਦਲ ਨੇ ਕਿਹਾ ਕਿ ਜਿਸ ਤਰਾਂ ਕਾਂਗਰਸ ਵੱਲੋਂ ਦੇਸ਼ ਚ ਫੁੱਟ ਪਵਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਹੀ ਸਾਲ 2019 ਚ ਇੱਕ ਵਾਰ ਫੇਰ ਭਾਜਪਾ ਕੇਂਦਰ ਚ ਸਰਕਾਰ ਬਨ•ਾ ਕੇ ਲੋਕ ਦੀ ਸੇਵਾ ਕਰਨ ਲਈ ਉੱਭਰ ਕੇ ਸਾਹਮਣੇ ਆਵੇਗੀ।
ਇਸ ਮੌਕੇ ਗੁਰਤੇਜ ਸਿੰਘ ਢਿੱਲੋਂ, ਰਾਮ ਕੁਮਾਰ ਗੋਇਲ, ਅਰੁਣ ਗੁਪਤਾ, ਰਮੇਸ਼ ਵਰਮਾ, ਅਵਤਾਰ ਸਿੰਘ ਹੈਪੀ, ਅਮਰ ਚੰਦ ਡਾਬੀ, ਮਨਪ੍ਰੀਤ ਚੱਢਾ, ਸੰਤ ਕਾਲੜਾ, ਮਹਿਲਾ ਮੋਰਚਾ ਦੀ ਜ਼ਿਲ•ਾ ਪ੍ਰਧਾਨ ਮਨਦੀਪ ਸ਼ਰਮਾ, ਸ਼ੈਰੀ ਉੱਪਲ, ਸੀਮਾ ਸ਼ਰਮਾ, ਕੁਨਾਲ ਭਾਟੀਆ, ਰਾਮ ਤਨ ਢਾਲਿਆ, ਸੁਨੀਲ ਨਈਅਰ, ਐਡਵੋਕੇਟ ਅਮਨਪ੍ਰੀਤ ਭਾਟੀਆ, ਸ਼ੰਟੀ ਗਿੱਲ, ਪਵਨ ਭੁਮਕ, ਭੁਪਿੰਦਰ ਸਿੰਘ ਮੁੰਨਾ, ਪੁਨੀਤ ਗਰਗ, ਲੱਖਣ ਕੁੰਡਲ, ਰਾਮ ਕ੍ਰਿਸ਼ਨ, ਮਦਨ ਲਾਲ, ਸੰਜੇ ਸਿੰਗਲਾ, ਸਪੱਨ ਕੋਹਲੀ, ਨਵਦੀਪ ਗੁਪਤਾ, ਸਾਹਿਲ ਕਾਲੜਾ, ਸੁਰਿੰਦਰ ਖੰਡੋਲੀ, ਮਨੋਜ ਹਿੰਗੋਨਾ, ਸੁਰੇਸ਼, ਟੈਗੋਰ ਪਵਾਰ, ਮਦਨ ਅੰਜਾਰੀ, ਮਹੇਸ਼ ਸਿਸੋਦਿਆ ਤੇ ਵੱਡੀ ਗਿਣਤੀ ਚ ਭਾਰਤੀ ਜਨਤਾ ਪਾਰਟੀ ਦੇ ਆਗੂ ਹਾਜ਼ਰ ਰਹੇ।

