ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ‘ਚ ਰੀਇੰਮਪਲਾਈਡ ਭਰਤੀ ਖਿਲਾਫ਼ ਐਡਹਾਕ ਕਮੇਟੀ ਮੁੜ ਸੰਘਰਸ਼ ਛੇੜੇਗੀ

ਪਟਿਆਲਾ 27 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਡਹਾਕ ਕਮੇਟੀ ਨੇ ਯੂਨੀਵਰਸਿਟੀ ‘ਚ ਕੰਮ ਕਰਦੇ ਰੀਇੰਮਪਲਾਈਡ ਪਾਲਿਸੀ ਤਹਿਤ ਕੰਮ ਕਰਨ ਵਾਲਿਆਂ ਖਿਲਾਫ਼ ਮੁੜ ਭਰਤੀ ਦਾ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਵਿੱਤੀ ਹਾਲਾਤਾਂ ‘ਚੋਂ ਲੰਘ ਰਹੀ ਯੂਨੀਵਰਸਿਟੀ ‘ਚੋਂ ਅਜਿਹੀ ਭਰਤੀ ‘ਤੇ ਮੁਕੰਮਲ ‘ਤੇ ਰੋਕ ਲੱਗਣੀ ਚਾਹੀਦੀ ਹੈ।

ਐਡਹਾਕ ਕਮੇਟੀ ਦੇ ਆਗੂਆਂ ਕਨਵੀਨਰ ਅਵਤਾਰ ਸਿੰਘ, ਸੁਰਿੰਦਰ ਸਿੰਘ ਚੰਦੇਲ, ਭੁਪਿੰਦਰ ਸਿੰਘ ਢਿੱਲੋ, ਕਸ਼ਮੀਰ ਸਿੰਘ, ਮੁਹੰਮਦ ਜਹੀਰ ਲੋਰੇ, ਪਰਮਜੀਤ ਸਿੰਘ ਢਿੱਲੋ, ਅਮਨਦੀਪ ਸਿੰਘ, ਗਗਨਦੀਪ ਸ਼ਰਮਾ, ਸੁਖਬੀਰਪਾਲ ਸਿੰਘ ਰੋਮੀ, ਦਵਿੰਦਰ ਪਾਲ ਸਰਮਾ, ਬਲਬੀਰ ਸਿੰਘ ਚੇਅਰਮੈਨ ਕਰਮਿੰਦਰ ਸਿੰਘ ਕਲੇਰ ਅਤੇ ਹੋਰ ਸਮੂਹ ਮੈਬਰਾਂ ਨੇ ਐਡਹਾਕ ਕਮੇਟੀ ਵਲੋਂ ਸਮੂਹ ਯੂਨੀਵਰਸਿਟੀ ਕਰਮਚਾਰੀਆ ਦੇ ਸਹਿਯੋਗ ਨਾਲ ਰੀਇੰਮਪਲਾਈਡ ਕੇਸ ਵਿਰੁੱਧ ਸੰਘਰਸ਼ ਕੀਤਾ ਗਿਆ ਸੀ ਅਤੇ ਇਸ ਭਰਤੀ ‘ਤੇ ਮੁਕੰਮਲ ਭਰਤੀ ਨੂੰ ਲੈ ਕੇ ਯੂਨੀਵਰਸਿਟੀ ਸਿੰਡੀਕੇਟ ਵੱਲੋਂ ਫੈਸਲੇ ਲਏ ਗਏ ਸਨ।
ਐਡਹਾਕ ਕਮੇਟੀ ਨੇ ਪੁਰਜ਼ੋਰ ਮੰਗ ਕਰਦਿਆਂ ਯੂਨੀਵਰਸਿਟੀ ਅਥਾਰਟੀ ਨੂੰ ਸੂਚੇਤ ਕਰਦਿਆਂ ਕਿਹਾ ਹੈ 9 ਮੈਬਰੀ ਕਮੇਟੀ ਵਲੋਂ ਕੀਤੇ ਫੈਸਲੇ ਅਨੁਸਾਰ ਰੀ-ਇੰਪਲਾਇਮੈਂਟ ਪਾਲਸੀ ਬੰਦ ਕੀਤੀ ਜਾਵੇ ਅਤੇ ਇਸ ਸੰਬੰਧੀ ਮਾਨਯੋਗ ਕੋਰਟ ਵਿੱਚ ਯੂਨੀਵਰਸਿਟੀ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਜਾਵੇ। ਕਮੇਟੀ ਨੇ ਵੀ.ਸੀ. ਡਾ. ਬੀ.ਐਸ.ਘੁੰਮਣ ਨੂੰ ਅਪੀਲ ਕੀਤੀ ਕਿ ਰੀ-ਇੰਪਲਾਇਮੈਂਟ ਕਾਰਨ ਯੂਨੀਵਰਸਿਟੀ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਸ ਸੰਬਧੀ ਪੰਜਾਬ ਸਰਕਾਰ ਦੀਆਂ ਹਦਾਇੰਤਾਂ ਅਨੁਸਾਰ ਇਹ ਪਾਲਿਸੀ ਬੰਦ ਕੀਤੀ ਗਈ ਹੈ। ਯੂਨੀਵਰਸਿਟੀ ਆਪਣੇ ਇਸ ਫੈਸਲੇ ਤੇ ਮਜ਼ਬੂਤੀ ਨਾਲ ਪਹਿਰਾ ਦੇਵੇ। ਐਡਹਾਕ ਕਮੇਟੀ ਨੇ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਡੀ.ਏ. ਦੀਆਂ ਕਿਸ਼ਤਾ 01.01.2013 ਤੋਂ ਪੈਡਿੰਗ ਏਰੀਅਰ ਤੁਰੰਤ ਦਿਤਾ ਜਾਵੇ, ਜਨਵਰੀ 2017 ਤੋਂ 31.01.2017 ਦਾ ਇਕ ਮਹੀਨੇ ਦਾ 5% ਅੰਡਰਿਗ ਰਿਲੀਫ ਦਾ ਏਰੀਅਰ ਦਿਤਾ ਜਾਵੇ, ਕਰਮਚਾਰੀਆਂ ਦੀਆਂ ਪਰਮੋਸ਼ਨਾਂ ਸੀਨੀਅਰਤਾ ਅਨੁਸਾਰ ਤੁਰੰਤ ਕੀਤੀਆ ਜਾਣ, 4. ਡੇਲੀਵੇਜਿਜ ਕਰਮਚਾਰੀਆਂ ਨੂੰ ਵਰਕਚਾਰਜ ਅਤੇ ਵਰਕਚਾਰਜ ਤੋਂ ਰੈਗੂਲਰ ਕੀਤਾ ਜਾਵੇ, ਠੇਕਾ ਅਧਾਰਿਤ ਕਰਮਚਾਰੀਆਂ ਨੂੰ ਯੂਨੀਵਰਸਿਟੀ ਸਿੰਡੀਕੇਟ ਵਲੋਂ ਕੀਤੇ ਫੈਸਲੇ ਅਨੁਸਾਰ ਤਿੰਨ ਸਾਲ ਬਾਅਦ ਯੂਨੀਵਰਸਿਟੀ ਆਪਣੇ ਅਧੀਨ ਕਰੇ, ਯੂਨੀਵਰਸਿਟੀ ਕਰਮਚਾਰੀਆਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਦਿੱਤੀ ਜਾਵੇ।

Leave a Reply

Your email address will not be published. Required fields are marked *