ਪੰਜਾਬ ਦੇ ਮੁੱਖ ਮੰਤਰੀ ਵਲੋਂ ਸਕੂਲ ਸਿੱਖਿਆ ਵਿਭਾਗ ਨੂੰ 80 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਨਿਰਦੇਸ਼
ਸਿੱਖਿਆ ਵਿੱਚ ਸੁਧਾਰ ਲਈ ਹੋਰਾਂ ਵਿਭਾਗਾਂ ਦੇ ਫੰਡ ਸਿੱਖਿਆ ਦੇ ਖੇਤਰ ਨੂੰ ਦੇਣ ਲਈ ਇੱਛਾ ਦੁਹਰਾਈ
ਚੰਡੀਗੜ•, 27 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਨੂੰ 80 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।
ਇਸੇ ਦੌਰਾਨ ਹੀ ਉਨ•ਾਂ ਨੇ ਹੋਰਨਾਂ ਵਿਭਾਗਾਂ ਦੇ ਬਜਟ ਵਿੱਚ ਕਟੋਤੀ ਕਰਕੇ ਸੂਬੇ ਦੇ ਸਿੱਖਿਆ ਸੈਕਟਰ ਵਿੱਚ ਸੁਧਾਰ ਕਰਨ ਲਈ ਸਿੱਖਿਆ ਵਾਸਤੇ ਹੋਰ ਫੰਡ ਉਪਲੱਬਧ ਕਰਾਉਣ ਦੀ ਇੱਛਾ ਵੀ ਦੁਹਰਾਈ ਹੈ।
ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਦੁਪਹਿਰ ਆਪਣੇ ਸਰਕਾਰੀ ਨਿਵਾਸ ਸਥਾਨ ‘ਤੇ ਅਧਿਆਪਕਾਂ ਦੇ ਮਾਹਿਰ ਗਰੁੱਪ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ। ਇਸ ਗਰੁੱਪ ਵਿੱਚ ਉਨ•ਾਂ ਪ੍ਰਿੰਸੀਪਲ/ਹੈਡਮਾਸਟਰ/ਸਕੂਲਾਂ ਦੇ ਪ੍ਰਸ਼ਾਸਕ ਸ਼ਾਮਲ ਹਨ ਜਿਨ•ਾਂ ਦੇ ਵਿਦਿਆਰਥੀਆਂ ਨੇ ਬੋਰਡ ਦੇ ਇਮਤਿਹਾਨਾਂ ਵਿੱਚ ਉੱਚ ਦਰਜੇ ਦੀ ਕਾਰਗੁਜਾਰੀ ਦਿਖਾਈ ਹੈ। ਮੁੱਖ ਮਤਰੀ ਨੇ ਪੰਜਾਬ ਦੇ ਸਕੂਲ ਸਿੱਖਿਆ ਦੇ ਪੱਧਰ ਨੂੰ ਉਪਰ ਚੁਕੱਣ ਲਈ ਮੀਟਿੰਗ ਦੌਰਾਨ ਸੁਝਾਅ ਵੀ ਪ੍ਰਾਪਤ ਕੀਤੇ।
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਪਟਿਆਲਾ ਦੀ ਪ੍ਰਿੰਸੀਪਲ ਕਿਰਨ ਜੀਤ ਕੌਰ ਦੀ ਅਗਵਾਈ ਵਾਲੇ ਮਾਹਿਰ ਗਰੁੱਪ ਨੇ ਮੀਟਿੰਗ ਤੋਂ ਪਹਿਲਾਂ ਸਿੱਖਿਆ ਮੰਤਰੀ ਨੂੰ ਸਕੂਲੀ ਸਿੱਖਿਆ ਸਬੰਧੀ ਆਪਣੀ ਸਿਫਾਰਸ਼ਾਂ ਵੀ ਪੇਸ਼ ਕੀਤੀਆਂ।
ਵੱਖ ਵੱਖ ਸੁਝਾਵਾਂ ਅਤੇ ਗਰੁੱਪ ਤੋਂ ਪ੍ਰਾਪਤ ਹੋਈ ਜਾਣਕਾਰੀ ‘ਤੇ ਵਿਚਾਰ ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਕਾਇਆਕਲਪ ਕਰਦੇ ਹੋਏ ਫੰਡਾਂ ਦੀ ਕੋਈ ਵੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਕੂਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਨਾਉਣ ਲਈ ਵਿਸਤ੍ਰਿਤ ਸਕੀਮ ਤਿਆਰ ਕਰਨ ਵਾਸਤੇ ਸਕੂਲ ਵਿਭਾਗ ਦੇ ਸਕੱਤਰ ਨੂੰ ਨਿਰਦੇਸ਼ ਦਿੱਤੇ ਤਾਂ ਜੋ ਇਸ ਵਾਸਤੇ ਲੋੜੀਂਦੇ ਫੰਡ ਉਪਲੱਬਧ ਕਰਾਏ ਜਾ ਸਕਣ। ਉਨ•ਾਂ ਨੇ ਪੰਜਾਬ ਦੇ ਐਨ ਆਰ ਆਈਜ਼ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਮਰੱਥਨ ਵਿੱਚ ਅੱਗੇ ਆਉਣ ਅਤੇ ਆਪਣਾ ਯੋਗਦਾਨ ਪਾਉਣ। ਉਨ•ਾਂ ਨੇ ਉਦਯੋਗ ਨੂੰ ਵੀ ਸੀ.ਐਸ.ਆਰ. ਪਹਿਲਕਦਮੀਆਂ ਰਾਹੀਂ ਮਦਦ ਦੇਣ ਲਈ ਆਖਿਆ ਹੈ।
ਸੂਬੇ ਭਰ ਦੇ ਡਿਸਟ੍ਰਿਕਟ ਇੰਸਟੀਚਉਟਸ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ (ਡਾਇਟ) ਨੂੰ ਮਜ਼ਬੂਤ ਬਨਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਿਖਲਾਈ ਦੇਣ ਵਾਲੇ ਵਧੀਆ ਟੀਚਰਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜੋ ਅਧਿਆਪਨ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਹੋਣ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਲੋੜ ਦੇ ਅਨੁਸਾਰ ਟ੍ਰੇਨਰ-ਟੀਚਰਜ਼ ਨੂੰ ਆਪਣੀ ਪ੍ਰਤਿਭਾ ਨੂੰ ਉਭਾਰਨ ਵਾਸਤੇ ਸੂਬੇ ਦੇ ਵਧੀਆ ਪ੍ਰਾਈਵੇਟ ਸਕੂਲਾਂ ਵਿੱਚ ਮੌਕੇ ਉਪਲੱਬਧ ਕਰਵਾਏ ਜਾਣ। ਉਨ•ਾਂ ਨੇ ਨਵੇਂ ਡਾਇਟ ਸੈਂਟਰ ਸਥਾਪਤ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ ਵੀ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਉਨ•ਾਂ ਕਿਹਾ ਕਿ ਬਾਕੀ ਬਚਦੇ 5 ਜਿਲਿ•ਆਂ ਵਿੱਚ ਇਸ ਸਾਲ ਦੇ ਆਖਿਰ ਤੱਕ ਇਨ•ਾਂ ਨੂੰ ਮੁਕੰਮਲ ਕੀਤਾ ਜਾਵੇ।
ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਦੀ ਉਸ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਜਿਸ ਵਿੱਚ ਉਨ•ਾਂ ਨੇ ਕਿਹਾ ਕਿ ਸਾਲ ਦੇ ਵਿਚ ਵਿਚਾਲੇ ਅਧਿਆਪਕਾਂ ਦੇ ਤਬਾਦਲੇ ਨਾ ਕੀਤੇ ਜਾਣ। ਉਨ•ਾਂ ਨੇ ਇਸ ਸੁਝਾਅ ‘ਤੇ ਵੀ ਸਹਮਤੀ ਪ੍ਰਗਟਾਈ ਕਿ ਪ੍ਰਮੁੱਖ ਸਕੱਤਰ ਇਕ ਵੱਖਰਾ ਸੂਬਾਈ ਸਿਖਲਾਈ ਕਾਡਰ ਤਿਆਰ ਕਰਨ। ਉਨ•ਾਂ ਨੇ ਸਿੱਖਿਆ ਵਿਭਾਗ ਤੋਂ ਇਸ ਸਬੰਧੀ ਵਿਸਤ੍ਰਿਤ ਰਿਪੋਰਟ ਦੀ ਮੰਗ ਕੀਤੀ।
ਸਿੱਖਿਆ ਸਾਮਗਰੀ ਦੇ ਡਿਜਟਲੀਕਰਨ ਦੀ ਮਹਤੱਤਾ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਟੀਚਿੰਗ ਸਾਮਗਰੀ ਮੁਹਈਆ ਕਰਵਾਉਣ ਵਾਸਤੇ ਵਿਭਾਗ ਨੂੰ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਲਈ ਆਖਿਆ ਜੋ ਸੂਬੇ ਦੇ ਦੂਰ ਦਰਾਜ ਵਿੱਚ ਵਸਦੇ ਵਿਦਿਆਰਥੀਆਂ ਲਈ ਲਾਭਕਾਰੀ ਹੋਵੇਗੀ। ਸਕੱਤਰ ਸਕੂਲੀ ਸਿੱਖਿਆ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਰੇ ਵਿਸ਼ਿਆਂ ਦਾ ਈ-ਵਿਸ਼ਾ ਵਸਤੂ ਤਿਆਰ ਹੋ ਗਿਆ ਹੈ ਇਸ ਨੂੰ ਪਾਠਕ੍ਰਮ ਦੇ ਹਿਸਾਬ ਨਾਲ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਇਸ ਸਾਲ ਦੇ ਆਖਿਰ ਤੱਕ ਤਿਆਰ ਹੋ ਜਾਵੇਗਾ।
ਅਧਿਆਪਕਾਂ ਵਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ 10ਵੀਂ ਤੱਕ ਫੇਲ ਨਾ ਕਰਨ (ਨੋ-ਰੀਟੇਨਸ਼ਨ) ਨੀਤੀ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ‘ਤੇ ਦਬਾਣ ਪਾਉਣ ਦੀ ਸਹਮਤਿ ਜਤਾਈ। ਇਸ ਵਿੱਚ ਇਹ ਦੱਸਿਆ ਗਿਆ ਕਿ ਪਹਿਲੀ ਕਲਾਸ ਤੋਂ ਨੌਵੀਂ ਕਲਾਸ ਤੱਕ ਵਿਦਿਆਰਥੀਆਂ ਨੂੰ ਪਾਸ ਕਰੀ ਜਾਣ ਨਾਲ ਅਕਾਦਮਿਕ ਕਾਰਗੁਜ਼ਾਰੀ ਦਰਹਮ-ਬਰਹਮ ਹੋ ਗਈ ਹੈ। ਗਰੁੱਪ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਇਸ ਨੀਤੀ ਨਾਲ ਵਿਦਿਆਰਥੀਆਂ ਵਿੱਚ ਅਨੁਸਾਸ਼ਨ ਪੈਦਾ ਕਰਨ ਵਿੱਚ ਉਤਸ਼ਾਹ ਮਿਲੇਗਾ ਕਿਉਂਕਿ ਇਸ ਸਮੇਂ ਵਿਦਿਆਰਥੀ ਨਿਯਮਿਤ ਤੌਰ ‘ਤੇ ਕਲਾਸਾਂ ਨਹੀਂ ਲਾਉਂਦੇ ਅਤੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਕੈਪਟਨ ਅਮਰਿੰਦਰ ਸਿੰਘ ਨੇ ਬਲਾਕ ਮਾਸਟਰ ਟ੍ਰੈਨਰਜ਼ ਅਤੇ ਕਲਸਟਰ ਮਾਸਟਰ ਟ੍ਰੇਨਰਜ਼ ਨੂੰ ਸਿੱਖਿਆ ਬੜ•ਾਵਾ ਪ੍ਰੋਗਰਾਮ ਦੇ ਹੇਠ ਤਰਕ ਸੰਗਤ ਬਨਾਉਣ ਦੇ ਸੁਝਾਅ ‘ਤੇ ਸਹਮਤਿ ਪ੍ਰਗਟਾਈ ਅਤੇ ਕਿਹਾ ਕਿ ਇਹ ਸਿਖਲਾਈ ਲੋੜ ਅਧਾਰਿਤ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕੇਰਲਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਅਧਿਆਪਕਾਂ ਦੇ ਸਟਡੀ ਟੂਰ ਆਯੋਜਿਤ ਕਰਾਉਣ ਦਾ ਵੀ ਸੁਝਾਅ ਦਿੱਤਾ।
ਮੀਟਿੰਗ ਵਿੱਚ ਸਿੱਖਿਆ ਮੰਤਰੀ ਓ ਪੀ ਸੋਨੀ, ਮੁੱਖ ਮੰਤਰੀ ਦੇ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਅਤੇ ਸੂਬੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

