ਓਵਰਸੀਜ਼ ਬੈਂਕ ‘ਚ ਲੱਗੀ ਅੱਗ, ਰਿਕਾਰਡ ਸਾੜਿਆ
ਪਟਿਆਲਾ, 27 ਜੂਨ : ਸਥਾਨਕ ਛੋਟੀ ਬਾਰਾਂਦਰੀ ਸਥਿਤ Àਵਰਸੀਜ਼ ਬੈਂਕ ਵਿਚ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਿਕ ਸਵੇਰੇ ਲਗਭਗ 10 ਵਜੇ ਬਿਲਡਿੰਗ ਵਿਚੋਂ ਧੂੰਆਂ ਨਿਕਲਦਾ ਨਜਰ ਆਇਆ, ਵੇਖਦੇ ਹੀ ਵੇਖਦੇ ਸਮੁੱਚੀ ਬਿਲਡਿੰਗ ‘ਚ ਭੱਜਦੜ ਮਚ ਗਈ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਜਦੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਜਦੋ ਜਹਿਦ ਮਗਰੋਂ ਅੱਗ ਤੇ ਕਾਬੂ ਪਾਇਆ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦੋਂ ਕਿ ਬੈਂਕ ‘ਚ ਪਿਆ ਰਿਕਾਰਡ ਸੜ ਕੇ ਸੁਆਹ ਹੋ ਗਿਆ। ਬੈਂਕ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

