ਰੀ-ਇੰਮਪਲਾਈਮੈਂਟ ਲੈਣ ਵਾਲੇ ਅਧਿਆਪਕਾਂ ਨੂੰ ਨਹੀਂ ਮਿਲੀ ਸਟੇਅ
ਪਟਿਆਲਾ 28 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੀ ਐਡਹਾਕ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਮੁੜ ਰੀ-ਇੰਮਪਲਾਈਮੈਂਟ ਲੈਣ ਲਈ ਅਧਿਆਪਕ ਕੋਰਨ ਪੁੱਜੇ ਸਨ, ਪਰ ਉਨ੍ਹਾਂ ਅਦਾਲਤ ਨੇ ਅਧਿਆਪਕਾਂ ਨੂੰ ਸਟੇਅ ਦੇਣ ਤੋਂ ਨਾ ਕਰ ਦਿੱਤੀ ਹੈ।
ਇਸ ਸਬੰਧ ‘ਚ ਆਗੂ ਕੋਰਟ ਪੰਜਾਬ ਹਰਿਆਣਾ ਹਾਈਕੋਰਟ ‘ਚ ਤਾਰੀਕ ‘ਤੇ ਪੁੱਜੇ ਸੁਰਿੰਦਰ ਸਿੰਘ ਚੰਦੇਲ, ਮੁਹੰਮਦ ਜ਼ਹੀਰ ਲੋਰੇ ਅਤੇ ਸ੍ਰੀ ਬਲਬੀਰ ਸਿੰਘ ਚੇਅਰਮੈਨ ਤੇ ਅਧਾਰਿਤ ਟੀਮ ਕੋਰਟ ਵਿੱਚ ਹਾਜ਼ਰ ਸਨ, ਜਿਨ੍ਹਾਂ ਨੇ ਦੱਸਿਆ ਕਿ ਅਧਿਆਪਕਾਂ ਨੂੰ ਸਟੇਅ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਕੋਰਟ ਨੇ ਅਗਲੀ ਪੇਸ਼ੀ 2.07.2018 ਪਾ ਦਿੱਤੀ ਹੈ।
ਇਸ ਮੋਕੇ ਤੇ ਕਨਵੀਨਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਕਮੇਟੀ ਵਲੋਂ ਲਗਾਤਾਰ ਇਸੇ ਤਰਾਂ ਹੀ ਪੈਰਵੀਂ ਕੀਤੀ ਜਾਵੇਗੀ ਅਤੇ ਰਿਟਾਇਰ ਹੋਣ ਵਾਲੇ ਅਧਿਆਪਕਾਂ ਨੂੰ ਨੀਯਤ ਰਿਟਾਇਰਮੈਂਟ ਮਿਤੀ ਤੇ ਰਿਲੀਵ ਕਰਵਾਇਆ ਜਾਵੇਗਾ। ਕਨਵੀਨਰ ਵਲੋਂ ਕਮੇਟੀ ਦੀ ਟੀਮ ਦੀ ਭਰਵੀ ਪ੍ਰਸੰਸਾ ਕਰਦੇ ਕਿਹਾ ਹੈ ਕਿ ਕਮੇਟੀ ਮੈਬਰਾਂ ਨੇ ਆਪਣੀ ਜਿੰਮੇਵਾਰੀ ਭਾਰੀ ਵਰਦੇ ਮੀਂਹ ਵਿੱਚ ਵੀ ਸਮੇਂ ਤੇ ਪੁੱਜ ਕੇ ਨਿਭਾਈ ਹੈ ਜਿਸ ਲਈ ਉਹ ਪ੍ਰਸੰਸਾ ਦੇ ਪਾਤਰ ਹਨ।

