ਪਟਿਆਲਾ

ਰੋਟਰੀ ਕਲੱਬ ਪਟਿਆਲਾ ਮਿਡ- ਟਾਊਨ ਨੇ ਫੀਲਖਾਨਾ ਸਕੂਲ ਵਿੱਚ ਕੀਤੀ ਇੱਕ ਨਵੀਂ ਸ਼ੁਰੂਆਤ

ਮੈਂਡਮ ਸਤਿੰਦਰਪਾਲ ਕੌਰ ਵਾਲੀਆ ਅਤੇ ਰਾਜੇਸ਼ ਪੰਜੋਲਾ ਨੇ ਕੀਤੀ ਰੋਟਰੀ ਦੇ ਕੰਮਾਂ ਦੀ ਸਲਾਘਾ
ਪਟਿਆਲਾ 31 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਪ੍ਰਧਾਨ ਮਾਨਿਕ ਰਾਜ ਸਿੰਗਲਾ, ਸਕੱਤਰ ਵਿਸ਼ਾਲ ਸ਼ਰਮਾ ਅਤੇ ਖਜਾਂਨਚੀ ਸੀ.ਏ. ਰਾਜੀਵ ਗੋਇਲ ਦੀ ਅਗੁਵਾਈ ਵਿੱਚ ਫੀਲ ਖਾਨਾ ਸਕੂਲ ਵਿੱਚ ਬੱਚਿਆਂ ਦਾ ਸਨਮਾਨ ਸਮਾਰੋਹ ਅੱਜ ਕਰਵਾਇਆ ਗਿਆ । ਇਸ ਮੌਕੇ ਤੇ ਸ੍ਰੀ ਰਾਜੇਸ਼ ਪੰਜੋਲਾ ਬਤੌਰ ਮੁੱਖ ਮਹਿਮਾਨ ਅਤੇ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਬਤੌਰ ਗੈਸਟ ਆਫ ਆਨਰ ਸ਼ਿਰਕਤ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਫੀਲ ਖਾਨਾ ਸਕੂਲ ਸ੍ਰ. ਕਰਮਜੀਤ ਸਿੰਘ ਨੇ ਰੋਟਰੀ ਦੇ ਕੰਮਾਂ ਦੀ ਤਾਰੀਫ਼ ਕੀਤੀ , ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਵੱਲੋਂ ਫੀਲਖਾਨਾ ਸਕੂਲ ਨੂੰ 25 ਬੋਤਲਾਂ ਸੈਨੇਟਾਇਜ਼ਰ ਅਤੇ ਇੱਕ ਡਿਜੀਟਲ ਥਰਮਾਮੀਟਰ ਦਿੱਤਾ ਗਿਆ। ਇਥੇ ਇਹ ਗੱਲ ਦੱਸਣਯੋਗ ਹੈ ਕਿ ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਨੇ ਫੀਲ ਖਾਨਾ ਸਕੂਲ ਵਿੱਚ ਇੰਟਰੈਕਟ ਕਲੱਬ ਬਨਾਇਆ ਹੈ ਅਤੇ ਅੱਜ ਦੇ ਸਮਾਰੋਹ ਵਿੱਚ ਇੰਟਰੈਕਟਰ ਕਲੱਬ ਦੇ ਅਹੁਦੇਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ।

ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਦੁਆਰਾ ਸਿਰਜੇ ਗਏ ਇੰਟਰੈਕਟ ਕਲੱਬ ਫੀਲ ਖਾਨਾ ਵਿੱਚ ਮਾਨਸ ਥਾਪਰ ਪ੍ਰਧਾਨ, ਜਤਿਨ ਸੋਨੀ ਸਕੱਤਰ ਅਤੇ ਹੋਰ ਬੱਚਿਆ ਨੂੰ ਵੀ ਵੱਖ ਵੱਖ ਅਹੁਦੇ ਦਿੱਤੇ ਗਏ।
ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਦੁਆਰਾ ਕਰਵਾਏ ਗਏ ਆਨਲਾਇਨ ਲੇਖ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿੱਚ ਜਸਲੀਨ ਕੌਰ ਗਿਆਰਵੀਂ ਜਮਾਤ ਫੀਲਖਾਨਾ ਸਕੂਲ ਦੀ ਜੇਤੂ ਵਿਦਿਆਰਥਨ ਨੂੰ 2100 ਰੁਪਏ ਨਗਦ ਇਨਾਮ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸ੍ਰੀ ਰਾਜੀਵ ਗੋਇਲ ਨੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਰੋਟਰੀ ਕਲੱਬ ਪਟਿਆਲਾ ਮਿਡ-ਟਾਉਨ ਦੁਆਰਾ ਕਰਵਾਏ ਗਏ ਦੋ ਰੋਜਾ ਆਨਲਾਇਨ ਰਾਇਲਾ ਮੁਕਾਬਲੇ ਵਿੱਚ ਫੀਲਖਾਨਾ ਸਕੂਲ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਤੇ ਪ੍ਰਧਾਨ ਮਾਨਿਕ ਰਾਜ ਸਿੰਗਲਾ ਨੇ ਦੱਸਿਆ ਕਿ ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਸਮੇਂ ਸਮੇਂ ਤੇ ਸਮਾਜਿਕ ਕੰਮਾਂ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਰਿਹਾ ਹੈ। ਪਿਛਲੇ ਸਮੇਂ ਵਿੱਚ ਰੋਟਰੀ ਕਲੱਬ ਪਟਿਆਲਾ ਮਿਡ-ਟਾਉਨ ਦੁਆਰਾ ਫੀਲਖਾਨਾ ਸਕੂਲ ਨੂੰ ਇੱਕ ਹੈਂਡ ਵਾਸ਼ ਸਟੇਸ਼ਨ ਦਿੱਤਾ ਗਿਆ ਅਤੇ ਸਕੂਲ ਦੇ ਬੱਚਿਆ ਲਈ ਸਕੂਲ ਬੈਂਚ ਵੀ ਦਿੱਤੇ ਗਏ ਇਸ ਤੋਂ ਇਲਾਵਾ ਅੱਜ ਦੇ ਸਮਾਰੋਹ ਵਿੱਚ ਵੀ ਸੈਨੇਟਾਈਜ਼ਰ ਅਤੇ ਡਿਜੀਟਲ ਥਰਮਾਮੀਟਰ ਦਿੱਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵੱਖ ਵੱਖ ਤਰ੍ਹਾਂ ਨਾਲ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਭਾਗ ਲੈਂਦੇ ਰਹਿਣ ਦਾ ਭਰੋਸਾ ਵੀ ਦਿੱਤਾ।
ਇਸ ਖਾਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਰਜੇਸ਼ ਪੰਜੋਲਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਰੋਟਰੀ ਕਲੱਬ ਪਟਿਆਲਾ ਮਿਡ-ਟਾਉਨ ਦੇ ਪ੍ਰਧਾਨ ਮਾਨਿਕ ਰਾਜ ਸਿੰਗਲਾ ਦੀ ਜਮ ਕੇ ਤਾਰੀਫ਼ ਕੀਤੀ ਗਈ ਅਤੇ ਉਹਨਾਂ ਨੇ ਇਹ ਅਪੀਲ ਵੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਸਰਕਾਰੀ ਸਕੂਲ ਅਤੇ ਸਰਕਾਰੀ ਅਦਾਰਿਆ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਤੇ ਰੋਟਰੀ ਕਲੱਬ ਪਟਿਆਲਾ ਮਿਡ-ਟਾਊਨ ਦੇ ਮੈਂਬਰ ਸਵਤੰਤਰ ਰਾਜ ਪਾਸੀ, ਐਨ.ਕੇ. ਜੈਨ, ਕੋਸ਼ਲ ਰਾਓ ਸਿੰਗਲਾ, ਰਾਜੀਵ ਬਾਂਸਲ, ਨਵਦੀਪ ਗੁਪਤਾ, ਲਕਸ਼ਮੀ ਗੁਪਤਾ, ਯਸ਼ੂਵਿੰਦਰ ਸਿੰਘ, ਅਮਿਤ ਜਿੰਦਲ, ਰਵਿੰਦਰ ਸਿੰਘ, ਰਿਸ਼ੀ ਬਦਰੂ ਵੀ ਮੌਜੂਦ ਸਨ।

Leave a Reply

Your email address will not be published. Required fields are marked *