ਸੂਬੋ ‘ਚ ਨਸ਼ਿਆਂ ਦੀ ਹਾਹਾਕਾਰ, ਸਰਕਾਰ ਮਸਲੇ ‘ਤੇ ਫੇਲ : ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ 29 ਜੂਨ (ਮਧੂਸਾਰ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਹਾਹਾਕਾਰ ਮੱਚੀ ਹੋਈ ਹੈ ਅਤੇ ਨਿੱਤ ਦਿਨ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਸ਼ੇ ਦੀ ਭੇਟ ਚੜ ਰਹੀਆ ਹਨ ਅਤੇ ਸਰਕਾਰ ਵੀ ਇਸ ਮਸਲੇ ਤੇ ਅਜੇ ਤੱਕ ਪੂਰੀ ਤਰ੍ਹਾ ਫੇਲ ਹੋਈ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੇਹੱਦ ਦੁਖਦਾਈ ਹੈ ਂਕਿ ਜਿਹਨਾਂ ਨੇ ਨਸ਼ਾ ਰੋਕਣਾ ਸੀ ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹੋਏ ਹਨ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ‘ਚ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਵਾਪਰਨਾ ਬੇਹੱਦ ਦੁਖਦਾਈ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਮਾੜੇ ਅੰਨਸਰਾ ਦੀ ਪਛਾਣ ਕਰਕੇ ਚਾਹੇ ਉਹ ਕਿਸੇ ਵੀ ਅਹੁਦੇਪੁਰ ਤਾਇਨਾਤ ਹੋਣ ਉਹਨਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਵਿਅਕਤੀਆਂ ਦੀ ਪਿੱਠ ਪੂਰਨ ਵਾਲਿਆਂ ਨੂੰ ਵੀ ਜਨਤਾ ਵਿਚ ਨਸ਼ਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਸਿੰਘ ਸਾਹਿਬ ਜੀ ਨੇ ਕਿਹਾ ਜਿਥੇ ਕੈਪਟਨ ਸਾਹਿਬ ਨੇ ਜੋਧਪੁਰ ਦੇ ਕੈਦੀਆਂ ਦੀ ਬਾਹ ਫੜ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਉਥੇ ਉਸੇ ਤਰ੍ਹਾਂ ਆਪਣੇ ਜਨਤਾ ਨਾਲ ਕੀਤੇ ਵਾਹਦੇ ਪੂਰੇ ਕਰਨ ਦਾ ਵੀ ਯਤਨ ਕਰਨ, ਇਸ ਵਿਚ ਭਾਵੇ ਕੋਈ ਵੀ ਕਾਰਵਾਈ ਕਰਨੀ ਪਵੇ। ਉਨ੍ਹਾਂ ਕਿਹਾ ਕਿ ਨਸ਼ੇੜੀ ਬੱਚਿਆਂ ਨੂੰ ਭੈੜੀ ਲਾਹਨਤ ਤੋਂ ਬਚਾਉਣ ਲਈ ਵੀ ਸਰਕਾਰ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਲਾਹਨਤ ਤੋਂ ਬਚਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਜਾਵੇ।

