ਪੰਜਾਬਪਟਿਆਲਾ

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੁਲਾਜ਼ਮ ਫਰੰਟ ਪੰਜਾਬ ਵੱਲੋ ਅਰਥੀ ਫੂਕ ਮੁਜਾਹਰੇ

ਬਜਟ ਦੀਆ ਕਾਪੀਆਂ ਸਾੜ ਕੇ ਕੀਤਾ ਰੋਹ ਦਾ ਪ੍ਰਗਟਾਵਾ
ਪਟਿਆਲਾ: 18 ਫਰਬਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਸੱਦੇ ਤੇ ਅੱਜ ਪੰਜਾਬ ਦੇ ਵੱਖ ਵੱਖ ਸਹਿਰਾਂ ਵਿੱਚ ਮੁਲਾਜ਼ਮਾਂ ਲਈ ਬਜਟ ਤਜਵੀਜਾਂ ਵਿੱਚ ਕੋਈ ਬਜਟ ਨਾ ਰੰਖਣ ਦੇ ਵਿਰੋਧ ਵਿੱਚ ਅਰਥੀ ਫੂਕ ਮੁਜਾਹਰੇ ਕੀਤੇ ਗਏ।

ਮੁਲਾਜ਼ਮ ਫਰੰਟ ਪੰਜਾਬ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਜਿਹਨਾਂ ਵਿੱਚ ਅਧਿਆਪਕ ਦਲ ਪੰਜਾਬ,ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ,ਕਰਮਚਾਰੀ ਦਲ ਪੰਜਾਬ,ਪੀ.ਆਰ.ਟੀ.ਸੀ ਕਰਮਚਾਰੀ ਦਲ,ਮਜਦੂਰ ਦਲ ਪੰਜਾਬ ਨੇ ਅੱਜ ਪੰਜਾਬ ਦੇ ਵੱਖ ਵੱਖ ਸਹਿਰਾਂ ਜਿਹਨਾ ਵਿੱਚ ਸੰਗਰੂਰ,ਬਠਿਡਾ,ਮਾਨਸਾ,ਹੁਸਿਆਰਪੁਰ,ਜਲੰਧਰ,ਲੁਧਿਆਣਾ,ਰੋਪੜ,ਮੁਹਾਲੀ,ਬਰਨਾਲਾ,ਅਮ੍ਰਿੰਤਸਰ,ਗੁਰਦਾਸਪੁਰ ਅਤੇ ਪਟਿਆਲਾ ਵਿਖੇ ਪੰਜਾਬ ਦੇ ਪੁਤਲੇ ਸਾੜ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।ਜਥੇਬੰਦੀ ਵੱਲੋ ਬਿਆਨ ਜਾਰੀ ਕਰਦੇ ਹੋਏ ਸੁਬਾਈ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਮੁਲਾਜਮਾਂ ਨੂੰ ਸਰਕਾਰ ਤੋ ਆਸ ਸੀ ਕਿ ਬਜਟ ਦੇ ਦੋਰਾਨ ਮੁਲਾਜਮਾਂ ਲਈ ਪੈਕੇਜ ਦਾ ਐਲਾਨ ਕੀਤਾ ਜਾਵੇਗਾ।ਪ੍ਰਤੂੰ ਮੁਲਾਜਮਾਂ ਨੂੰ ਉਸ ਸਮੇ ਨਿਰਾਸਾ ਹੋਈ ਜਦੋ ਪੰਜਾਬ ਸਰਕਾਰ ਨੇ ਬਜਟ ਵਿੱਚ ਮੁਲਾਜ਼ਮਾਂ ਲਈ 1 ਜਨਵਰੀ 2016 ਤੋ ਤਨਖਾਹ ਕਮਿਸ਼ਨ ਦੀ ਰਿਪੋਰਟ,1 ਜਨਵਰੀ 2017 ਤੋ 18%ਮਹਿੰਗਾਈ ਭੱਤੇ ਦੀਆਂ ਤਿੰਨ ਕਿਸਤਾਂ,ਠੇਕੇ ਤੇ ਕੰਮ ਕਰ ਰਹੇ ਅਧਿਆਪਕਾਂ,ਨਰਸਾਂ,ਜਨ ਸਹਿਤ ਵਿਭਾਗ ਦੇ ਕਾਮਿਆਂ ਅਤੇ ਬਾਹਰੀ ਸ੍ਰੋਤਾਂ ਤੋ ਕੰਮ ਕਰ ਰਹੇ ਮੁਲਾਜਮਾਂ ਨੁੰ ਪੂਰੇ ਸਕੇਲ ਵਿੱਚ ਪੱਕੇ ਕਰਨ ਦੀ ਕੋਈ ਸਮਾਂ ਸੀਮਾਂ ਤਹਿ ਨਹੀ ਕੀਤੀ।ਉਹਨਾ ਕਿਹਾ ਕਿ 2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਬਾਰੇ ਸਰਕਾਰ ਨੇ ਕੋਈ ਪਹਿਲਕਦਮੀ ਨਹੀ ਕੀਤੀ।ਜਥੇਬੰਦੀਆ ਨੇ ਅੱਜ ਦੇ ਬਜਟ ਨੂੰ ਮੁਲਾਜਮਾਂ ਵਿਰੋਧੀ ਕਰਾਰ ਦਿੱਤਾ।ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦਾ ਵਿਰੋਧ ਜਾਰੀ ਰੱਖਿਆਂ ਜਾਵੇਗਾ।ਉਹਨਾਂ ਕਿਹਾ ਕਿ ਸਮੱਚੇ ਮੁਲਾਜ਼ਮ ਵਰਗ ਸਰਕਾਰ ਨੂੰ ਲੋਕ ਸਭਾ ਚੋਣਾ ਵਿੱਚ ਕਰਾਰਾ ਜਵਾਬ ਦੇਵੇਗਾ।ਅੱਜ ਦੇ ਮੁਜਾਹਰੇ ਵਿੱਚ ਮੁਲਾਜ਼ਮ ਜਥੇਬੰਦੀਆਂ ਦੇ ਸੁਬਾਈ ਆਗੂਆ ਮਨਜੀਤ ਸਿੰਘ ਚਾਹਲ,ਗੁਰਚਰਨ ਸਿੰਘ ਕੋਲੀ,ਧਰਮਿੰਦਰ ਸਿੰਘ ਸਿਧੂ, ਪਿਸੋਰਾਂ ਸਿੰਘ ਧਾਲੀਵਾਲ,ਜਗਜੀਤ ਸਿੰਘ ਮੱਤੀ,ਰਿਸੂ ਅਰੋੜਾ,ਸੁਖਬੀਰ ਸਿੰਘ ਸਮਾਣਾ,ਸਿਵਦੇਵ ਸਿੰਘ,ਰਾਜਿੰਦਰ ਸਿੰਘ,ਜਗਤਾਰ ਸਿੰਘ ਖੱਟੜਾ,ਕੁਲਦੀਪ ਸਿੰੰਘ ਲੰਗ,ਗੁਰਦੀਪ ਸਿੰਘ ਬੋਲੜਕਲਾ ਆਦਿ ਹਾਜਰ ਸਨ।।

Leave a Reply

Your email address will not be published. Required fields are marked *