ਮਲਟੀ ਸਪੈਸ਼ਿਲਟੀ ਹਸਪਤਾਲ ਦੇ ਕੰਮ ਵਿਚ ਰੁਕਾਵਟ ਪਾਉਣ ਵਿਰੁੱਧ ਧਰਨਾ
ਮਲਟੀ ਸਪੈਸ਼ਿਲਟੀ ਹਸਪਤਾਲ ਦੇ ਰਾਹ ਵਿਚ ਕਿਸੇ ਨੂੰ ਵੀ ਰੋੜਾ ਨਹੀਂ ਬਣਨ ਦਿਆਂਗੇ : ਗੁਰਤੇਜ ਢਿੱਲੋਂ
ਪਟਿਆਲਾ, 30 ਜੂਨ (ਮਧੂਸਾਰ ਬਿਊਰੋ) ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸੁਪਰ ਸਪੈਸ਼ਿਲਿਟੀ ਕੰਪਲੈਕਸ ਦੀ ਉਸਾਰੀ ਵਿਚ ਕਾਂਗਰਸੀਆਂ ਵਲੋਂ ਰੁਕਾਵਟਾਂ ਪਾਉਣ ਕਾਰਨ ਅੱਜ ਲੋਕਾਂ ਤੇ ਭਾਜਪਾ ਵਰਕਰਾਂ ਦਾ ਗੁੱਸਾ ਭੜਕ ਪਿਆ , ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ੍ਰ. ਗੁਰਤੇਜ ਸਿੰਘ ਢਿੱਲੋਂ ਦੀ ਅਗਵਾਈ ਵਿਚ ਸੈਕੜੇ ਲੋਕਾਂ ਨੇ ਰਜਿਦੰਰਾ ਹਸਪਤਾਲ ਵਿਖੇ ਧਰਨਾ ਠੋਕ ਕੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਤੇ ਇਹ ਧਰਨਾ ਭਾਜਪਾ ਹਾਈਕਮਾਂਡ ਦਾ ਧਰਨਾ ਹੋ ਨਿਬੜਿਆ।
ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਰਾਮ ਲਾਲ ਅਤੇ ਭਾਜਪਾ ਸੂਬਾ ਪ੍ਰਧਾਨ ਸਵੇਤ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰ. ਗੁਰਤੇਜ ਸਿੰਘ ਢਿੱਲੋਂ ਵਲੋਂ ਉਲੀਕੇ ਧਰਨੇ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਰਾਜਪੁਰਾ ਦੇ ਇੰਚਾਰਜ ਸ੍ਰ. ਹਰਜੀਤ ਸਿੰਘ ਗਰੇਵਾਲ ਤੇ ਹੋਰ ਵੀ ਸੀਨੀਅਰ ਨੇਤਾਵਾਂ ਨੇ ਸ਼ਮੂਲੀਅਤ ਕੀਤੀ।
ਭਾਜਪਾ ਅਤੇ ਸਥਾਨਕ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਹਸਪਤਾਲ ਵਿਚ ਬੰਦ ਪਏ ਕੰਮ ਵਾਲੀ ਥਾਂ ਹੋਏ ਧਰਨੇ ਨੂੰ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ੍ਰ. ਗੁਰਤੇਜ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਮਾਲਵਾ ਖੇਤਰ ਨੋਂ ਲੋਕਾਂ ਨੂੰ ਮਿਲੇ ਇਸ ਮਲਟੀਸਪੈਸ਼ਿਲੀਟੀ ਹਸਪਤਾਲ ਦੀ ਸਹੂਲਤ ਲੋਕਾਂ ਨੂੰ ਦਿਵਾ ਕੇ ਹੀ ਸਾਹ ਲਵਾਂਗੇ। ਉਨ੍ਹਾਂ ਆਖਿਆ ਕਿ ਭਾਜਪਾ ਦੀ ਸਮੁੱਚੀ ਹਾਈਕਮਾਂਡ ਅਤੇ ਸੂਬਾ ਭਾਜਪਾ ਸ੍ਰ. ਗੁਰਤੇਜ ਸਿੰਘ ਢਿੱਲੋਂ ਵੱਲੋਂ ਵਿੱਢੇ ਸੰਘਰਸ਼ ਵਿਚ ਪੂਰੀ ਤਰ੍ਹਾਂ ਚੱਟਾਨ ਵਾਂਗ ਖੜ੍ਰੀ ਹੈ। ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਕੇਂਦਰ ਸਰਕਾਰ ਵਲੋਂ ਅਤੇ ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਸ਼ੁਰੂ ਕਰਵਾਏ ਵਿਕਾਸ ਕਾਰਜਾਂ ਵਿਚ ਰੁਕਾਵਟ ਨਾ ਪਾਉਣ।ਸ੍ਰ. ਗਰੇਵਾਲ ਨੇ ਆਖਿਆ ਕਿ ਕਾਂਗਰਸੀ ਆਗੂ ਸੁਪਰ ਸਪੈਸ਼ਿਲੀਟੀ ਹਸਪਤਾਲ ਦੇ ਕਾਰਜ ਵਿਜ ਨਿਜੀ ਹਿੱਤਾਂ ਲਈ ਰੁਕਾਵਟ ਨਾ ਪਾਉਣ ਕਿਉਂਕਿ ਇਸ ਹਸਪਤਾਲ ਦਾ ਲਾਭ ਪੰਜਾਬ ਦੇ ਨਾਲ-ਨਾਲ ਰਾਜਸਥਾਨ ਤੇ ਹਰਿਆਣਾ ਦੇ ਲੋਕਾਂ ਨੂੰ ਵੀ ਲਾਭ ਪੁੱਜੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਇਸ ਮਲਟੀ ਸਪੈਸ਼ਿਲੀਟੀ ਹਸਪਤਾਲ ਲਈ ਬਹੁਤ ਜੱਦੋ ਜਹਿਦ ਕਰਕੇ ਕੇਂਦਰੀ ਸਹਿਤ ਮੰਤਰੀ ਸ੍ਰੀ ਨੱਢਾ ਦੇ ਸਹਿਯੋਗ ਨਾਲ ਇਸ ਹਸਪਤਾਲ ਦਾ ਕੰਮ ਸ਼ੁਰੂ ਹੋਇਆ ਸੀ ਪਰ ਸਥਾਨਕ ਕੁਝ ਕਾਂਗਰਸੀਆਂ ਵਲੋਂ ਇਸਦੇ ਕੰਮ ਵਿਚ ਸਿਰਫ ਇਸ ਲਈ ਰੁਕਾਵਟ ਪਾਈ ਜਾ ਰਹੀ ਹੈ ਤਾਂ ਜੋ ਆਪਣੇ ਚਹੇਤਿਆਂ ਨੂੰ ਨਿਜੀ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਹ ਧਰਨਾ ਭਾਜਪਾ ਵਲੋਂ ਸੂਬੇ ਦੀ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਦਿੱਤਾ ਗਿਆ ਹੈ ਅਤੇ ਜੇਕਰ ਇਸ ਧਰਨੇ ਤੋਂ ਬਾਅਦ ਵੀ ਸਰਕਾਰ ਨੇ ਭੂਤਰੇ ਕਾਂਗਰਸੀਆਂ ‘ਤੇ ਨਕੇਲ ਨਾ ਕਸੀ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਅਗਲਾ ਸੰਘਰਸ਼ ਵਿੱਢਣਗੇ। ਸ੍ਰ. ਢਿੱਲੋਂ ਨੇ ਆਖਿਆ ਜੇਕਰ ਕਾਂਗਰਸੀਆਂ ਨੇ ਇਸ ਕੰਮ ਵਿਚ ਰੁਕਾਵਟ ਪਾਉਣਾ ਬੰਦ ਨਾ ਕੀਤਾ ਤਾਂ ਉਨ੍ਹਾਂ ਦਾ ਨਾਂ ਵੀ ਮੀਡੀਆ ਸਾਹਮਣੇ ਨਸ਼ਰ ਕੀਤਾ ਜਾਵੇਗਾ।
ਭਾਜਪਾ-ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਧਰਨਾ ਦੇਣ ਉਪਰੰਤ ਸੇਵਾ ਸਿੰਘ ਠੀਕਰੀਵਾਲਾ ਬੁੱਤ ਕੋਲ ਰੋਸ ਮਾਰਚ ਕੀਤਾ ਗਿਆ। ਸੇਵਾ ਸਿੰਘ ਠੀਕਰੀਵਾਲਾ ਬੁੱਤ ਵਿਖੇ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਨੇ ਭਾਜਪਾ ਆਗੂਆਂ ਵਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਪ੍ਰਾਪਤ ਕਰਕੇ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਸੁਖਬੀਰ ਸਿੰਘ ਅਬਲੋਵਾਲ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਕੁਲਵੰਤ ਸਿੰਘ ਦਦਹੇੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰ ਰਾਜ ਕਲੀ, ਸੁਖਵਿੰਦਰ ਸਿੰਘ ਮੰਡਲ ਪ੍ਰਧਾਨ ਬਹਾਦਰਗੜ੍ਹ, ਰਮਨਦੀਪ ਸਿੰਘ ਭਹਲੋਵਾਲ, ਅਮਿਤ ਜਿੰਦਲ ਭਾਦਸੋਂ, ਸੁਖਚੈਨ ਸਿੰਘ ਇੰਤਵਾਲ, ਰਜਿੰਦਰ ਸਿੰਘ ਬਹਾਦਰਗੜ੍ਹ, ਰਿੰਕੂ ਸਲੇਮਪੁਰ, ਜਸਵੰਤ ਸਿੰਘ ਹੁਲਕਾ ਨਰਕਲਾ ਪ੍ਰਧਾਨ ਬਨੂੜ, ਕੁਲਵਿੰਦਰ ਸਿੰਘ ਸਰਪੰਚ ਤਸੌਲੀ, ਕਰਨੈਲ ਸਿੰਘ ਸਰਪੰਚ ਝੱਜੋ, ਪਿਰਥੀ ਚੰਦ ਬਨੂੜ, ਹਰਪ੍ਰੀਤ ਧਾਲੀਵਾਲ, ਹਰਪ੍ਰੀਤ ਸਿੱਧੂ, ਸਪਨ ਕੋਹਲੀ, ਨੀਰਜ ਸ਼ਰਮਾ, ਗੌਰਵ ਸ਼ਰਮਾ, ਜੱਸਾ ਦਲੱਦੀ, ਪਿਰਥੀ ਢਿੱਲੋਂ ਭਾਦਸੋਂ, ਚਤਰ ਸਿੰਘ ਚਹਿਲ, ਦਿਨੇਸ਼ ਸਿਆਲ ਸਮੇਤ ਹੋਰ ਵੀ ਨੇਤਾ ਬੜੀ ਸੰਖਿਆ ਵਿਚ ਹਾਜ਼ਰ ਸਨ।

