ਪਟਿਆਲਾ

ਕੇਰਲ ਤੋਂ ਲਦਾਖ ਤਕ ਕੱਢੀ ਜਾ ਰਹੀ ਮੋਟਰ ਸਾਈਕਲ ਯਾਤਰਾ ਦੇ ਪਟਿਆਲਾ ਪਹੁੰਚਣ ਪੁੱਜਣ ਤੇ ਸਨਮਾਨ

ਪਟਿਆਲਾ 2 ਜੁਲਾਈ (ਮਧੂਸਾਰ ਬਿਊਰੋ) ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਹਿੰਸਾ ਦੀਆਂ ਘਟਨਾਵਾਂ ਕਾਫੀ ਵੱਧ ਰਹੀਆਂ ਹਨ । ਇਹਨਾਂ ਹਿੰਸਾ ਦੀ ਘਟਨਾਵਾਂ ਨੂੰ ਰੋਕਣ ਦਾ ਆਮ ਜਨਤਾ ਨੂੰ ਸੰਦੇਸ਼ ਦੇਣ ਲਈ ਕੇਰਲ ਸਟੇਟ ਦੇ ਚਾਰ ਨੌਜਵਾਨਾਂ ਵਲੋਂ ਇਕ ਮੋਟਰ ਸਾਇਕਲ ਯਾਤਰਾ ਕੇਰਲ ਤੋਂ ਸ਼ੁਰੂ ਕਰਕੇ ਕਸ਼ਮੀਰ ਦੇ ਲਦਾਖ ਤਕ ਕੱਢੀ ਜਾ ਰਹੀ ਹੈ। ਇਸ ਯਾਤਰਾ ਦੇ ਅੱਜ ਪਟਿਆਲਾ ਪਹੁੰਚਣ ਤੇ ਪਟਿਆਲਾ ਲੋਕ ਸੇਵਾ ਮੰਚ ਦੇ ਪ੍ਰਧਾਨ ਸੰਦੀਪ ਬੰਧੂ ਵਲੋਂ ਇਹਨਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਪਟਿਆਲਾ ਲੋਕ ਸੇਵਾ ਮੰਚ ਦੇ ਪ੍ਰਧਾਨ ਸੰਦੀਪ ਬੰਧੂ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਵੱਧ ਰਹੀਆਂ ਹਿੰਸਾ ਦੀ ਘਟਨਾਵਾਂ ਨੂੰ ਰੋਕਣ ਦਾ ਸੰਦੇਸ਼ ਦੇਣ ਲਈ ਕੇਰਲ ਸਟੇਟ ਦੇ ਇਹਨਾਂ ਚਾਰ ਨੌਜਵਾਨਾਂ ਡੋਨੀ ਪੀ ਮੁਰਲੀ, ਨਿਕਿਨ ਕਰਿਸ਼ਨਾ, ਟਿੰਨਸਨ ਐਨਥਨੀ ਅਤੇ ਵਿਜ਼ੇਸ਼ ਕੁਮਾਰ ਵਲੋਂ ਜੋ ਇਹ ਮੋਟਰ ਸਾਈਕਲ ਯਾਤਰਾ ਕੇਰਲ ਤੋਂ ਲੈ ਕੇ ਲਦਾਖ ਤਕ ਕੱਢੀ ਜਾ ਰਹੀ ਹੈ । ਇਹ ਆਮ ਲੋਕਾਂ ਨੂੰ ਸੰਦੇਸ਼ ਦੇਣ ਦਾ ਇਕ ਵਧੀਆ ਉਪਰਾਲਾ ਹੈ । ਇਹ ਨੋਜਵਾਨ ਸਮਾਜ ਨੂੰ ਜਗਾਉਣ ਲਈ ਵਧੀਆ ਕੰਮ ਕਰ ਰਹੇ ਹਨ । ਅੱਜਕਲ ਦੇ ਨੋਜਵਾਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਸਮਾਜ ਦੇ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਦੇਖਦੇ ਹੋਏ ਸਮਾਜ ਸੇਵਾ ਦੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ ।
ਸੰਦੀਪ ਬੰਧੂ ਨੇ ਦੱਸਿਆ ਕਿ ਇਹਨਾਂ ਚਾਰ ਨੋਜਵਾਨਾਂ ਦੀ ਟੀਮ ਦੇ ਕੋਆਰਡੀਨੇਟਰ ਡੋਨੀ.ਪੀ.ਮੁਰਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਮੁੱਖ ਮਕਸਦ ਸਮਾਜ ਸੇਵਾ ਕਰਨਾ ਹੈ, ਅਤੇ ਅਸੀਂ ਚਾਰੋ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ । ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਦੇ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੀ ਸਾਡਾ ਮੁੱਖ ਉਦੇਸ਼ ਹੈ। ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਵੱਧ ਰਹੀਆਂ ਹਿੰਸਾ ਦੀ ਘਟਨਾਵਾਂ ਨੂੰ ਰੋਕਣ ਦਾ ਸੰਦੇਸ਼ ਦੇਣ ਲਈ ਅਸੀਂ ਇਹ ਯਾਤਰਾ 10 ਦਿਨ ਪਹਿਲਾਂ ਹੀ ਕੇਰਲ ਤੋਂ ਸ਼ੁਰੂ ਕੀਤੀ ਹੈ ਜੋ ਕਸ਼ਮੀਰ ਦੇ ਲਦਾਖ ਵਿਖੇ ਜਾ ਕੇ ਸਮਾਪਤ ਹੋਵੇਗੀ।
ਸੰਦੀਪ ਬੰਧੂ ਨੇ ਕਿਹਾ ਕਿ ਪਟਿਆਲਾ ਲੋਕ ਸੇਵਾ ਮੰਚ ਇਹਨਾਂ ਨੌਜਵਾਨਾਂ ਦੇ ਸਮਾਜ ਪ੍ਰਤੀ ਕੀਤੇ ਜਾ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸਾ ਕਰਦਾ ਹੈ । ਉਹਨਾਂ ਦੱਸਿਆ ਕਿ ਪਟਿਆਲਾ ਪਹੁੰਚਣ ਤੇ ਇਹਨਾਂ ਚਾਰ ਨੋਜਵਾਨ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਪਟਿਆਲਾ ਲੋਕ ਸੇਵਾ ਮੰਚ ਦੇ ਮੈਂਬਰ ਸੰਜੂ ਭਾਟੀਆ ਤੇ ਨਵਜੀਤ ਸਿੰਘ ਨਵੀ ਵਲੋਂ ਕੀਤਾ ਗਿਆ । ਇਸ ਮੌਕੇ ਇਹਨਾਂ ਨੌਜਵਾਨਾਂ ਦੇ ਮੋਟਰਾਂ ਸਾਈਕਲਾਂ ਦੀ ਫਰੀ ਸਰਵਿਸ ਅਤੇ ਸਪੇਅਰ ਪਾਰਟਸ ਦਾ ਜੋ ਵੀ ਖਰਚਾ ਹੋਇਆ ਉਹ ਸਾਰਾ ਪਟਿਆਲਾ ਲੋਕ ਸੇਵਾ ਮੰਚ ਦੇ ਮੈਂਬਰ ਸੰਜੂ ਭਾਟੀਆ ਵਲੋਂ ਕੀਤਾ ਗਿਆ ।
ਇਸ ਮੌਕੇ ਪਟਿਆਲਾ ਲੋਕ ਸੇਵਾ ਮੰਚ ਵਲੋਂ ਇਹਨਾਂ ਚਾਰੋ ਨੌਜਵਾਨਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੁਸ਼ੀਲ ਸ਼ਰਮਾ, ਦੀਪ ਚੰਦ ਜਿੰਦਲ, ਸੰਜੂ ਭਾਟੀਆ, ਨਵਜੀਤ ਸਿੰਘ ਨਵੀ, ਸ਼ੁਭਾਸ਼ ਚੰਦ, ਅਜੈ ਸ਼ਰਮਾ, ਲਲਿਤ ਖੰਨਾ, ਸੰਜੇ, ਰੋਹਿਤ ਰਾਜਪੂਤ ਆਦਿ ਮੰਚ ਦੇ ਮੈਂਬਰ ਮੋਜੂਦ ਸਨ

Leave a Reply

Your email address will not be published. Required fields are marked *