ਪੰਜਾਬਪਟਿਆਲਾ

ਰਾਜੂ ਖੰਨਾ ਦੀ 15 ਸਾਲਾਂ ਤੋਂ ਕੀਤੀ ਨਿਸ਼ਕਾਮ ਸੇਵਾ ਕਾਰਨ ਹਲਕੇ ਦੀਆਂ ਸੰਗਤਾ ਵੱਡਾ ਫ਼ਤਵਾ ਦੇਣਗੀਆ:– ਰਣਧੀਰ ਬਾਗੜੀਆ।

ਹਲਕਾ ਦਾ ਬੱਚਾ ਬੱਚਾ ਰਾਜੂ ਖੰਨਾ ਦੇ ਹੱਕ ਵਿੱਚ ਡੱਟਿਆ।

ਮੰਡੀ ਗੌਬਿੰਦਗੜ, 19 ਫਰਵਰੀ (ਮਧੂਸਾਰ ਬਿਊਰੋ) ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਪਿਛਲੇ 15 ਸਾਲਾਂ ਤੋਂ ਹਲਕਾ ਅਮਲੋਹ ਅੰਦਰ ਕੀਤੀਆਂ ਗਈਆਂ ਨਿਸ਼ਕਾਮ ਸੇਵਾਵਾਂ ਨੂੰ ਲੈਕੇ ਹਲਕੇ ਦੀਆਂ ਸੰਗਤਾਂ ਵੱਡਾ ਫ਼ਤਵਾ ਦੇਣਗੀਆਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਬਾਗੜੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਗੜੀਆ ਨੇ ਕਿਹਾ ਕਿ ਅੱਜ ਹਲਕੇ ਦਾ ਬੱਚਾ ਬੱਚਾ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਪੂਰੀ ਤਰ੍ਹਾਂ ਡੱਟ ਚੁੱਕਾ ਹੈ। ਉਹਨਾਂ ਕਿਹਾ ਕਿ ਜਿਥੇ ਕਾਂਗਰਸ ਪਾਰਟੀ ਨੂੰ ਹਲਕੇ ਦੇ ਲੋਕਾਂ ਵੱਲੋਂ ਬੂਰੀ ਤਰਾਂ ਨਿਕਾਰ ਦਿੱਤਾ ਹੈ।

ਉਥੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਹਨ।ਜਿਸ ਕਾਰਨ ਕਾਂਗਰਸ ਤੇ ਆਪ ਪਾਰਟੀ ਨੂੰ ਹਲਕੇ ਦੇ ਲੋਕ ਮੂੰਹ ਨਾ ਲਗਾਉਦੇ ਹੋਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣਗੇ। ਬਾਗੜੀਆ ਨੇ ਕਿਹਾ ਕਿ ਜਿਥੇ ਹਲਕੇ ਅੰਦਰ ਕਾਂਗਰਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀਆ ਤੋਂ ਲੋਕ ਵਧੇਰੇ ਤੰਗ ਹਨ ।ਜਿਸ ਲਈ ਹਲਕੇ ਦੀਆਂ ਸੰਗਤਾਂ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸਾਫ਼ ਸੁਥਰੇ ਪ੍ਰਸ਼ਾਸਨ ਲਈ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਉਤਾਵਲੇ ਹਨ। ਬਾਗੜੀਆ ਨੇ ਹਲਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਰਾਜੂ ਖੰਨਾ ਦੀ 15 ਸਾਲਾਂ ਤੋਂ ਨਿਰੰਤਰ ਸੇਵਾਵਾਂ ਨੂੰ ਦੇਖਦੇ ਹੋਏ ਅਪਣੀ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੇਣ ਤਾ ਜੋ ਹਲਕਾ ਵਾਸੀਆਂ ਦੀਆਂ ਆਸ਼ਾ ਤੇ ਖ਼ਰਾ ਉੱਤਰਿਆ ਜਾ ਸਕੇ। ਇਸ ਮੌਕੇ ਤੇ ਯੂਥ ਸਰਕਲ ਪ੍ਰਧਾਨ ਦਰਸਨ ਸਿੰਘ ਨਸਰਾਲੀ, ਇਕਬਾਲ ਸਿੰਘ ਧੀਮਾਨ, ਪ੍ਰਧਾਨ ਰੌਸ਼ਨ ਸਿੰਘ, ਹਰਪਿੰਦਰ ਸਿੰਘ ਭੂਰਾ, ਸ਼ਰਨਜੀਤ ਸਿੰਘ ਇਕਬਾਲ ਨਗਰ, ਪੰਜਾਬ ਸਿੰਘ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *