ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਸ਼ਾਨਦਾਨ ਸੇਵਾਵਾਂ ਨਿਭਾਉਣ ਲਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਕਾਮਿਆਂ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਰੈਗੂਲਰ ਕਰੇ : ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ 2 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਬੜੀ ਇਮਾਨਦਾਰੀ ਅਤੇ ਮਿਹਨਤੀ ਢੰਗ ਨਾਲ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਵਿਚੋਂ ਸ੍ਰੀ ਚਮਨ ਲਾਲ ਅਤੇ ਸ਼ੀਲਾ ਦੇਵੀ ਨੂੰ ਕਰਮਚਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ।

ਸਾਇੰਸ ਆਡੀਟੋਰੀਅਮ ਵਿਖੇ ਸਫਾਈ ਕਰਮਚਾਰੀਆਂ ਦੇ ਆਗੂਆਂ ਜਤਿੰਦਰ ਧਾਲੀਵਾਲ, ਸੰਦੀਪ ਕੁਮਾਰ ਰਾਜੇਸ਼ ਕੁਮਾਰ ਅਤੇ ਨਰਾਇਣ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐਸ.ਸੀ./ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਚਮਕ ਦਮਕ ਪਿੱਛੇ ਇੰਨਾਂ ਸਫਾਈ ਕਰਮਚਾਰੀਆਂ ਦਾ ਪਸੀਨਾ ਅਤੇ ਅੰਤਾਂ ਦੀ ਮਿਹਨਤ ਹੈ ਪਰ ਇੰਨਾਂ ਕਰਮਚਾਰੀਆਂ ਨੂੰ ਸਾਲਾਂ ਬੱਧੀ ਬਹੁਤ ਘੱਟ ਤਨਖਾਹਾਂ ਉੱਪਰ ਕੰਮ ਕਰਨ ਦੇ ਬਾਵਜੂਦ ਵੀ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਸਰਕਾਰਾਂ ਵਲੋਂ ਅਣਦੇਖਿਆਂ ਕੀਤਾ ਜਾ ਰਿਹਾ ਹੈ ਜੋ ਸਰਾਸਰ ਇੰਨਾਂ ਕਿਰਤੀਆਂ ਦਾ ਸੋਸ਼ਣ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਬਹੁਤ ਹੀ ਨਿਗੁਣੀਆਂ ਜਿਹੀਆਂ ਤਨਖਾਹਾਂ ‘ਤੇ ਠੇਕਾ ਸਿਸਟਮ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ ਤਾਂ ਮਹੀਨੇ ਦੇ ਪਹਿਲੇ ਹਫਤੇ ਦਿੱਤੀ ਜਾਵੇ। ਉਨਾਂ ਯੂਨੀਵਰਸਿਟੀ ਅਥਾਰਿਟੀ ਤੋਂ ਮੰਗ ਰੱਖੀ ਕਿ ਯੂਨੀਵਰਸਿਟੀ ਅਥਾਰਿਟੀ ਘੱਟੋ ਘੱਟ ਆਪਣੇ ਲਏ ਫੈਸਲੇ ਤਾਂ ਲਾਗੂ ਕਰ ਹੀ ਸਕਦੀ ਹੈ। ਯੂਨੀਵਰਸਿਟੀ ਅਥਾਰਿਟੀ ਵਲੋਂ ਸਾਲ 2012 ਦੀ ਸਿੰਡੀਗੇਟ ਵਿਚ 5 ਸਾਲ ਠੇਕਾ ਸਿਸਟਮ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਡੇਲੀ ਵੇਜਿਜ ‘ਤੇ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਕਰਮਚਾਰੀਆਂ ਨੂੰ 10-10 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਠੇਕਾ ਸਿਸਟਮ ਵਿਚ ਨੌਕਰੀ ਕਰਦਿਆਂ ਅਜੇ ਤੱਕ ਯੂਨੀਵਰਸਿਟੀ ਅਥਾਰਿਟੀ ਇੰਨਾਂ ਕਰਮਚਾਰੀਆਂ ਦੇ ਹੱਕ ਵਿਚ ਕੋਈ ਫੈਸਲਾ ਨਹੀਂ ਕਰ ਸਕੀ।ਉਨਾਂ ਅਥਾਰਿਟੀ ਨੂੰ ਅਪੀਲ ਕੀਤੀ ਕਿ ਇੰਨਾਂ ਗਰੀਬ ਲੋਕਾਂ ਦੀ ਵੀ ਸੁਣਵਾਈ ਕੀਤੀ ਜਾਵੇ।ਉਨਾਂ ਚਿਤਾਵਨੀ ਭਰੇ ਲਹਿਜੇ ਵਿਚ ਅਥਾਰਿਟੀ ਨੂੰ ਕਿਹਾ ਕਿ ਜੇਕਰ ਇੰਨਾਂ ਮਿਹਨਤਕਸ਼ ਲੋਕਾਂ ਦੀ ਫਰਿਆਦ ਨਾ ਸੁਣੀ ਗਈ ਤਾਂ ਕਰਮਚਾਰੀਆਂ ਦੇ ਹੱਕ ਵਿਚ ਤਿੱਖਾ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਸਮੂਹ ਕਰਮਚਾਰੀਆਂ ਨੇ ਸ੍ਰੀ ਚਮਨ ਲਾਲ ਅਤੇ ਸ਼ੀਲਾ ਦੇਵੀ ਨੂੰ ਉਨਾਂ ਦੀ ਨੌਕਰੀ ਤੋਂ ਸੇਵਾ ਮੁਕਤੀ ਲਈ ਵਧਾਈ ਦਿੱਤੀ। ਇਸ ਮੌਕੇ ਹਾਜਰ ਕਰਮਚਾਰੀਆਂ ਵਿਚ ਜਤਿੰਦਰ ਧਾਲੀਵਾਲ, ਸੰਦੀਪ ਕੁਮਾਰ, ਰਾਜੇਸ਼ ਕੁਮਾਰ, ਹੈਡ ਜਮਾਂਦਾਰ ਜੈਪਾਲ, ਮਨੀਸ਼ ਕੁਮਾਰ, ਰਾਜ ਕੁਮਾਰ ਮੋਨੂੰ, ਗੁਰਮੇਲ ਸਿੰਘ, ਰਾਹੁਲ, ਬਲਵਿੰਦਰ ਸਿੰਘ ਮਾਸਟਰ, ਨਰਾਇਣ ਸਿੰਘ, ਸ਼ਾਮ ਕੁਮਾਰ ਜੁਗਨੂੰ, ਗੁਰਤੇਜ ਸਿੰਘ, ਰਾਜ ਕੁਮਾਰ ਧੂਰੀ, ਸੁਖਪਾਲ ਕੌਰ, ਸਰਬਜੀਤ ਕੌਰ, ਸੰਦੀਪ ਬਾਲੂ ਤੋਂ ਇਲਾਵਾ ਵੱੜੀ ਗਿਣਤੀ ਵਿਚ ਸਫਾਈ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *