ਨਾਭਾ ਵਿਖੇ 21 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ 1 ਲੱਖ 94 ਹਜ਼ਾਰ ਦਾ ਸਮਾਨ ਵੰਡਿਆ
ਨਾਭਾ (ਪਟਿਆਲਾ) 2 ਜੁਲਾਈ (ਮਧੂਸਾਰ ਬਿਊਰੋ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰੈਡ ਕਰਾਸ ਪਟਿਆਲਾ ਵਲੋਂ ਪਟਿਆਲਾ ਜ਼ਿਲ੍ਹੇ ਦੇ ਸਬ-ਡਵੀਜ਼ਨ ਨਾਭਾ ਵਿਖੇ ਅੱਜ ਲਾਇਨਜ਼ ਕਲੱਬ ਨਾਭਾ ਦੇ ਸਹਿਯੋਗ ਨਾਲ ਅੰਗਹੀਣਤਾ ਦੀ ਰੋਕਥਾਮ ਸਬੰਧੀ ਕੈਂਪ ਲਗਾਇਆ ਗਿਆ।
ਇਸ ਮੌਕੇ ਤੇ ਬੋਲਦਿਆਂ ਲਾਇਨਜ਼ ਕਲੱਬ ਨਾਭਾ ਦੇ ਪ੍ਰਧਾਨ ਸ਼੍ਰੀ ਬੁੱਧ ਰਾਮ ਬਰਸਟ, ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਇਆ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਰੈਡ ਕਰਾਸ ਪਟਿਆਲਾ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਰੈਡ ਕਰਾਸ ਪਟਿਆਲਾ ਵੱਲੋਂ ਅੰਗਹੀਣਤਾ ਦੀ ਭਲਾਈ ਲਈ ਕੀਤੇ ਕਾਰਜ ਲਈ ਧੰਨਵਾਦ ਵੀ ਕੀਤਾ।
ਇਸ ਕੈਂਪ ਵਿੱਚ ਸਬ-ਡਵੀਜ਼ਨ ਨਾਭਾ ਦੇ 21 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਭਾਰਤ ਸਰਕਾਰ ਦੀ ਏ.ਡੀ.ਆਈ.ਪੀ. ਸਕੀਮ ਤਹਿਤ ਲਗਭਗ 1,94,000/-ਰੁਪਏ ਦਾ ਸਮਾਨ (ਟਰਾਈ ਸਾਈਕਲ, ਵ੍ਹੀਲ ਚੇਅਰ, ਕੰਨਾਂ ਦੀ ਮਸ਼ੀਨ, ਕੈਲੀਪਰ, ਤੇ ਨਕਲੀ ਅੰਗ ਆਦਿ) ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਦਿੱਤਾ ਗਿਆ।
ਡਾ: ਪ੍ਰਿਤਪਾਲ ਸਿੰਘ ਸਿੱਧੂ, ਜ਼ਿਲ੍ਹਾ ਅੰਗਹੀਣਤਾ ਮੁੜ੍ਹ ਵਸੇਬਾ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਦੀ ਸਰਪ੍ਰਸਤੀ ਹੇਠ ਸਬ ਡਵੀਜ਼ਨ ਪੱਧਰ ਤੇ ਪਟਿਆਲਾ ਜ਼ਿਲ੍ਹੇ ਅੰਦਰ ਵਿਖੇ ਲੱਗ ਰਹੇ ਇਹਨਾਂ ਲੜੀਵਾਰ ਕੈਂਪਾਂ ਦਾ ਆਯੋਜ਼ਨ ਰੈਡ ਕਰਾਸ ਦੇ ਅਦਾਰੇ ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਪਟਿਆਲਾ ਅਤੇ ਭਾਰਤ ਸਰਕਾਰ ਦੇ ਅਦਾਰੇ ਅਲਿਮਕੋ ਕਾਨਪੁਰ ਵਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ। ਉਹਨਾ ਅੱਗੇ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਰੈਡ ਕਾਰਾਸ ਪਟਿਆਲਾ ਵੱਲੋਂ ਡੀ ਡੀ ਆਰ ਸੀ ਪਟਿਆਲਾ ਰਾਹੀਂ ਬੁਢਾਪੇ ਨਾਲ ਸੰਬੰਧਤ ਸਮੱਸਿਆਵਾਂ ਅਤੇ ਉਹਨਾ ਦੇ ਇਲਾਜ ਲਈ ਨਵੇਕਲੀ ਕਿਸਮ ਦੇ ਕੈਂਪ ਲਗਾਏ ਜਾਣਗੇ ਜਿਸ ਵਿੱਚ ਨਜਰ ਦੀਆਂ ਐਨਕਾਂ, ਦੰਦ, ਕੰਨਾ ਦੀਆਂ ਮਸ਼ੀਨਾਂ ਅਤੇ ਹੋਰ ਸਮਾਨ ਦੀ ਵੰਡ ਭਾਰਤ ਸਰਕਾਰ ਦੀ ਸਕੀਮ ਰਾਹੀਂ ਕੀਤੀ ਜਾਵੇਗੀ।
ਇਸ ਕੈਂਪ ਵਿਚ ਕਾਨਪੁਰ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਡਾ. ਅਸੋਕ ਸਾਹੂ ਅਤੇ ਡਾ. ਵਿਕਰਮ ਸਿੰਘ ਸੋਲੰਕੀ ਨੇ ਵਿਸ਼ੇਸ ਯੋਗਦਾਨ ਪਇਆ। ਇਸ ਮੌਕੇ ਤੇ ਲਾਇਨਜ਼ ਕਲੱਬ ਨਾਭਾ ਦੇ ਅਧਿਕਾਰੀ ਅਤੇ ਹੋਰ ਮੈਬਰ ਸਾਹਿਬਾਨ ਹਾਜਿਰ ਸਨ।

