ਏਡਿਡ ਸਕੂਲਾਂ ਦੇ ਅਧਿਆਪਕਾਂ ਨੇ ਕੱਢਿਆ ‘ਪਿੱਟ ਸਿਆਪਾ ਮਾਰਚ’
ਏਡਿਡ ਸਕੂਲ ਕਰਮਚਾਰੀਆਂ ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਕੀਤੀ ਜ਼ਬਰਦਸਤ ਮੰਗ
ਪਟਿਆਲਾ 22 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਅੱਜ ਪੰਜਾਬ ਦੇ ਪਟਿਆਲਾ ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਅਧਿਆਪਕਾਂ ਤੇ ਪੈਨਸ਼ਨਰਾ ਵੱਲੋਂ ਮੁੱਖ ਮੰਤਰੀ ਤੇ ਹਲਕੇ ਦੇ ਕਸਬੇ ਬੇਲਾ ਅਤੇ ਬਹਿਰਾਮਪੁਰ ਬੇਟ ਵਿਖੇ ਵਿਸ਼ਾਲ ਪਿੱਟ ਸਿਆਪਾ ਮਾਰਚ ਕੱਢਿਆ ਗਿਆ ।ਏਡਿਡ ਸਕੂਲਾਂ ਦੇ ਅਧਿਆਪਕ ਤੇ ਪੈਨਸ਼ਨਰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਹਨ । ਯੂਨੀਅਨ ਦੇ ਸੂਬਾ ਪ੍ਰਧਾਨ ਐੱਨ ਐੱਨ ਸੈਣੀ, ਸੂਬਾ ਸਕੱਤਰ ਅਸ਼ਵਨੀ ਸ਼ਰਮਾ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦੇ ‘ਪਿੱਟ ਸਿਆਪਾ ਮਾਰਚ’ ਦੌਰਾਨ ਅਧਿਆਪਕਾਂ ਅਤੇ ਪੈਨਸ਼ਨਰਾਂ ਵੱਲੋਂ ਬੇਲਾ ਅਤੇ ਬਹਿਰਾਮਪੁਰ ਬੇਟ ਕਸਬੇ ਦੇ ਬਾਜ਼ਾਰਾਂ ਵਿਚ ਪੰਜਾਬ ਸਰਕਾਰ ਦੇ ਨਿਕੰਮੇਪੁਣੇ ਦਾ ਜੰਮ ਕੇ ਪਿੱਟ ਸਿਆਪਾ ਕੀਤਾ ।
ਵੱਡੀ ਗਿਣਤੀ ਵਿਚ ਇਕੱਤਰ ਔਰਤ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ,ਵਿੱਤ ਮੰਤਰੀ ਮੁਰਦਾਬਾਦ ਦੇ ਨਾਅਰੇ ਲਗਾਏ। ਏਡਿਡ ਸਕੂਲ ਅਧਿਆਪਕ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਰਾਜ ਕੁਮਾਰ ਮਿਸ਼ਰਾ, ਅਜੈ ਚੌਹਾਨ,ਕਪੂਰਥਲਾ ਦੇ ਪ੍ਰਧਾਨ ਜਗਮੋਹਨ ਵਰਮਾ,ਕਾਰਜਕਾਰੀ ਮੈਂਬਰ ਸ਼ੀਤਲ ਕੋਹਲੀ ,ਰਾਜਿੰਦਰ ਸ਼ਰਮਾ ,ਪਠਾਨਕੋਟ ਦੇ ਪ੍ਰਿੰo ਵਰਿੰਦਰ ਸ਼ਰਮਾ , ਸਕੱਤਰ ਠਾਕੁਰ ਸੁਸ਼ੀਲ ਸਿੰਘ ਅਤੇ ਫ਼ਰੀਦਕੋਟ ਦੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸਮੇਤ ਹੋਰਨਾਂ ਮੰਤਰੀਆਂ ਨੂੰ ਬੀਤੇ ਕਾਫੀ ਸਮੇਂ ਤੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣ ਲਈ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਇਸਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ।
ਯੂਨੀਅਨ ਆਗੂਆਂ ਨੇ ਸੜਕਾਂ ਤੇ ਲੰਮੇ ਪਿੱਟ ਸਿਆਪਾ ਕੀਤਾ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਾਂਗ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਵੀ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕੀਤੀਆਂ ਜਾਣ । ਰੋਸ ਰੈਲੀ ਵਿੱਚ ਪ੍ਰੈਸ ਸਕੱਤਰ ਹਰਦੀਪ ਸਿੰਘ, ਰਣਜੀਤ ਸਿੰਘ , ਨਛੱਤਰ ਸਿੰਘ ਕੁਰਾਲੀ,ਅਵਤਾਰ ਸਿੰਘ ਚਮਕੌਰ ਸਾਹਿਬ ,ਅਮਰਜੀਤ ਸਿੰਘ ਕੰਗ ਯਸ਼ਪਾਲ ਸ਼ਰਮਾ ਅੰਮ੍ਰਿਤਸਰ , ‘ਰਾਜਵਿੰਦਰ ਸਿੰਘ,ਮੈਡਮ ਮੋਨਿਕਾ ਫਗਵਾੜਾ ,ਮੈਡਮ ਕਮਲਜੀਤ ਕੌਰ ,ਮੈਡਮ ਰੋਹਿਨੀ ਸ਼ਰਮਾ , ਮੈਡਮ ਗੁਰਜੀਤ ਕੌਰ , ਰਣਵੀਰ ਸਿੰਘ ਬ੍ਰਹਮਪੁਰ, ਸੁਰਿੰਦਰ ਕੁਮਾਰ,ਮੈਡਮ ਆਪੇ ਉਮੇਸ਼ ਠਾਕੁਰ ਅਤੇ ਹੋਰ ਆਗੂ ਵੀ ਹਾਜ਼ਰ ਸਨ ।

