ਪਟਿਆਲਾ

ਹਰਪਿੰਦਰ ਸਿੰਘ ਜਿਲ੍ਹਾ ਮਾਨਸਾ ਦੇ ਜਿਲ੍ਹਾ ਅਫਸਰ ਬਣੇ

ਰਾਜਪੁਰਾ 5 ਜੁਲਾਈ (ਮਧੂਸਾਰ ਬਿਊਰੋ) ਅੰਤਰਰਾਸ਼ਟਰੀ ਸਾਈਕਲਿੰਗ ਕੋਚ ਹਰਪਿੰਦਰ ਸਿੰਘ ਜਿਲ੍ਹਾ ਮਾਨਸਾ ਦੇ ਜਿਲ੍ਹਾ ਅਫਸਰ ਵੱਲੋਂ ਆਪਣਾ ਅਹੁਦਾ ਸੰਭਾਲਿਆ।

ਇਸ ਤੋਂ ਪਹਿਲਾਂ ਹਰਪਿੰਦਰ ਸਿੰਘ ਪਟਿਆਲਾ ਵਿਖੇ ਬਤੌਰ ਸਾਈਕਲਿੰਗ ਕੋਚ ਆਪਣੀਆਂ ਸੇਵਾਵਾਂ ਦੇ ਰਹੇ ਸਨ।ਹਰਪਿੰਦਰ ਸਿੰਘ ਨੇ ਰਾਸ਼ਟਰੀ ਪੱਧਰ ਤੇ ਅਨੇਕਾਂ ਸੋਨ ਤਗਮੇ ਪੰਜਾਬ ਲਈ ਜਿੱਤੇ ਹਨ।ਇਸ ਦੇ ਨਾਲ ਹਰਪਿੰਦਰ ਸਿੰਘ ਮਾਤਾ ਸਾਹਿਬ ਕੌਰ ਸਪੋਰਟਸ ਐਂਡ ਚੈਰੀਟੇਬਲ ਟਰੱਸਟ ਨਾਲ ਵੀ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਇਸ ਮੌਕੇ ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ ਜਰਖੜ ਖੇਡਾਂ, ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ, ਨਰਿੰਦਰਪਾਲ ਸਿੰਘ ਸਿੱਧੂ ਏ. ਆਈ .ਜੀ .ਕਾਊਂਟਰ ਇੰਟੈਲੀਜੈਂਸ ,ਅੰਤਰਰਾਸ਼ਟਰੀ ਸਾਈਕਲਿਸਟ ਸੁਖਜਿੰਦਰ ਸਿੰਘ ਪਟਵਾਰੀ ,ਗੁਰਜੰਟ ਕਾਹਲੋ,ਜਸਮੇਰ ਸਿੰਘ ਤੇ ਧਾਰਮਿਕ,ਸਮਾਜਿਕ,ਖੇਡ ਸੰਸਥਾਵਾਂ ਨੇ ਹਰਪਿੰਦਰ ਸਿੰਘ ਨੂੰ ਜਿਲ੍ਹਾ ਖੇਡ ਅਫ਼ਸਰ ਬਣਨ ਤੇ ਵਧਾਈ ਦਿੱਤੀ।

Leave a Reply

Your email address will not be published. Required fields are marked *