ਪਟਿਆਲਾ

ਸਨੌਰ ਦੀ ਫੜ ਯੂਨੀਅਨ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ

ਆਖਿਰਕਾਰ ਧਰਨਿਆਂ ਤੋਂ ਬਾਅਦ ਫੜ ਯੂਨੀਅਨ ਹੋਈ ਇਕੱਠੀ
ਗਰੀਬਾਂ ਦੀ ਅਵਾਜ ਕਰਾਂਗਾ ਬੁਲੰਦ: ਕੰਵਲਜੀਤ ਸਿੰਘ ਟਿਮੀ
ਪਟਿਆਲਾ 9 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)ਪਟਿਆਲਾ ਦੀ ਸਬਜੀ ਮੰਡੀ ਸਨੌਰ ਕਾਫੀ ਲੰਬੇ ਸਮੇਂ ਤੋਂ ਫੜ ਯੂਨੀਅਨ ਵੱਲੋਂ ਸਰਕਾਰ ਅਤੇ ਮੰਡੀ ਬੋਰਡ ਅਤੇ ਪ੍ਰਸ਼ਾਸਨ ਖਿਲਾਫ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਫੜ ਯੂਨੀਅਨ ਨੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਘਰ ਦਾ ਘਿਰਾਓ ਵੀ ਕੀਤਾ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵਿੱਚ ਜਾ ਕੇ ਆਪਣਾ ਮੰਗ ਪੱਤਰ ਵੀ ਦਿੱਤਾ ਸੀ ਜੋ ਕਿ ਫੜ ਯੂਨੀਅਨ ਦੀਆਂ ਕੁੱਝ ਮੰਗਾਂ ਸਨ ਜੋ ਪ੍ਰਸ਼ਾਸਨ ਅਤੇ ਮੰਡੀ ਬੋਰਡ ਵੱਧ ਵਸੂਲ ਕਰਨਾ ਚਾਹੁੰਦਾ ਸੀ ਇਸ ਕੜੀ ਦੇ ਤਹਿਤ ਅੱਜ ਫੜ ਯੂਨੀਅਨ ਵੱਲੋਂ ਇੱਕ ਸੰਗਠਨ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਕੰਵਲਜੀਤ ਸਿੰਘ ਟਿਮੀ ਨੂੰ ਫੜ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ

ਇਸ ਮੌਕੇ ‘ਤੇ ਟਿਮੀ ਨੇ ਕਿਹਾ ਹੈ ਕਿ ਸਰਕਾਰ ਅਤੇ ਮਾਰਕਿਟ ਕਮੇਟੀ ਉਨ੍ਹਾਂ ਤੋਂ ਮਨ ਮਰਜੀ ਦੀ ਪਰਚੀ ਵਸੂਲ ਕਰਦੇ ਆ ਰਹੇ ਹਨ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਫੜ ਯੂਨੀਅਨ ਪ੍ਰਾਈਵੇਟ ਕਰਨ ਜਾ ਰਹੀ ਹੈ ਜੋ ਕਿ ਗਰੀਬਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਜੋ ਸਾਡੀ ਯੂਨੀਅਨ ਇਸ ਨੂੰ ਕਦੀ ਵੀ ਪ੍ਰਵਾਨ ਨਹੀਂ ਕਰੇਗੀ।
ਇਸ ਮੌਕੇ ‘ਤੇ ਉਨ੍ਹਾਂ ਨੇ ਇਸ ਮਸਲੇ ‘ਤੇ ਡੀ.ਐਮ, ਨਾਲ ਮੀਟਿੰਗ ਕਰਦਿਆਂ ਵਿਚਾਰ ਵਟਾਂਦਰਾ ਕੀਤਾ ਜੋ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਉਸਨੂੰ ਤਨਦੇਹੀ ਨਾਲ ਨਿਭਾਵਾਂਗੇ ਅਤੇ ਗਰੀਬਾਂ ਦੀ ਅਵਾਜ ਬੁਲੰਦ ਕਰਾਂਗੇ।ਇਸ ਮੌਕੇ ਯੂਨੀਅਨ ਵੱਲੋਂ ਸਰਬ ਸੰਮਤੀ ਨਾਲ ਪ੍ਰਧਾਨ ਬਣਾਉਣ ਤੋਂ ਬਾਅਦ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਨੀ ਗੋਇਲ ਵਾਇਸ ਪ੍ਰਧਾਨ, ਵਿੱਕੀ ਰਿਵਾਜ਼ ਕਾਂਗਰਸੀ ਆਗੂ, ਮੈਂਬਰ ਸੁਰੇਸ਼ ਸਿੰਗਲਾ, ਟਹਿਲ ਸਿੰਘ, ਤਰਲੋਚਨ ਸਿੰਘ, ਇੰਦਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸ਼ਸ਼ੀ ਬਿੱਲਾ, ਤੋਂ ਇਲਾਵਾ ਆੜ੍ਹਤੀ ਵੀ ਮੌਜੂਦ ਸਨ।

Leave a Reply

Your email address will not be published. Required fields are marked *