ਪੰਚਵਟੀ ਇਨਕਲੇਵ ਦੇ ਪਲਾਟ ਹੋਲਡਰ ਕਲੌਨਾਇਜ਼ਰ ਖਿਲਾਫ ਡਟੇ
ਪੁੱਡਾ ਦੀ ਕਾਰਗੁਜਾਰੀ ਤੇ ਵੀ ਖੜ੍ਹੇ ਕੀਤੇ ਸਵਾਲ
ਪੁਲਿਸ ਵੱਲੋਂ ਕਲੌਨਾਇਜ਼ਰ ਵਿਰੁੱਧ ਮਾਮਲਾ ਦਰਜ
ਪਟਿਆਲਾ, 9 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਥਾਨਕ ਅਰਬਨ ਅਸਟੇਟ ਵਿਖੇ ਸਥਿਤ ਪੰਚਵਟੀ ਇਨਕਲੇਵ ਦੇ ਪਲਾਟ ਹੋਲਡਰ ਹੁਣ ਕਲੌਨਾਇਜਰ ਖਿਲਾਫ ਡਟ ਗਏ ਹਨ।
ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਪੁੱਡਾ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਲਿਆ ਹੈ। ਪਲਾਟ ਹੋਲਡਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੱਖਾਂ ਰੁਪਏ ਡੁੱਬ ਗਏ ਹਨ। ਬੇਸ਼ਕ ਪਿਲਸ ਨੇ ਕਲੋਨਾਇਜਰ ਡਾ. ਵੀਕੇ ਗੁਪਤਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ, ਇਸ ਦੇ ਬਾਵਜੂਦ ਪਲਾਟ ਹੋਲਡਰ ਇਸ ਦਰਜ ਮਾਮਲੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦੀ ਮੰਗ ਹੈ ਕਿ ਸਾਡੇ ਵੱਲੋਂ ਦਿੱਤੀ ਸਿਕਾਇਤ ਦੇ ਆਧਾਰ ਤੇ ਧਾਰਵਾਂ ਲਾਈਆਂ ਜਾਣ ਅਤੇ ਉਸ ਦੇ ਲੜਕੇ ਨੂੰ ਵੀ ਕੇਸ ਵਿਚ ਲਿਆਂਦਾਂ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੁੱਡਾ ਦੇ ਸਬੰਧਿਤ ਅਧਿਕਾਰੀਆ ਖਿਲਾਫ ਵੀ ਜਾਂਚ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਹੁੰਦੇ ਹੋਏ, ਕਲੋਨਾਇਜ਼ਰ ਨੇ ਲਾਇਸੰਸ ਦੀ ਮਿਆਦ ਲੰਘਣ ਤੋਂ ਬਾਅਦ ਵੀ ਪਲਾਟ ਸੇਲ ਕੀਤੇ, ਇਸ ਤੋਂ ਇਲਾਵਾ ਲੋਕਾਂ ਨੂੰ ਅਪਰੂਵਡ ਕਲੌਨੀ ਦਾ ਝਾਸਾਂ ਦੇ ਕੇ ਠੱਗੀ ਦੇ ਘੇਰੇ ਵਿਚ ਲਿਆਂਦਾਂ।
ਪ੍ਰੈਸ ਕਾਨਫਰੰਸ ਦੌਰਾਨ ਸੰਦੀਪ ਸਿੰਗਲਾ ਨੇ ਦੱਸਿਆਕਿ ਪੰਚਵਟੀ ਇਨਕਲੇਵ ਜੋ ਕਿ 2005 ਵਿਚ ਕੱਟੀ ਗਈ ਸੀ, ਇਸ ਵਿਚ 250 ਦੇ ਕਰੀਬ ਪਲਾਟ ਹਨ। ਉਨ੍ਹਾਂ ਦੱਸਿਆ ਕਿ ਇਸ ਕਲੌਨੀ ਸਬੰਧੀ ਜੋ ਅਪਰੂਵਡ ਲਾਇਸੰਸ ਸੀ, ਉਸ ਦੀ ਮਿਆਦ 3 ਸਾਲ ਦੀ ਸੀ, ਜੋ ਕਿ 2008 ਵਿਚ ਸਮਾਪਤ ਹੋ ਗਈ ਸੀ, ਜਿਸ ਨੂੰ ਪੁੱਡਾ ਨੇ ਨਹੀਂ ਰੋਕਿਆ ਅਤੇ ਕਲੌਨਾਇਜ ਲਾਇਸੰਸ ਦੀ ਮਿਆਦ ਸ੍ਰਮਾਪਤ ਹੋਣ ਦੇ ਬਾਵਜੂਦ ਵੀ ਪਲਾਟ ਵੇਚ ਗਿਆ। ਉਸ ਤੋਂ ਬਾਅਦ ਨਾ ਤਾਂ ਉਥੇ ਬਿਜਲੀ ਵਿਭਾਗ ਕੁਨੈਕਸ਼ਨ ਦਿੰਦਾ ਹੈ, ਨਾ ਹੀ ਸੀਵਰੇਜ ਦਾ ਕੁਨੈਕਸ਼ਨ ਮਿਲਦਾ ਹੈ ਅਤੇ ਨਾ ਹੀ ਉਥੇ ਕੋਈ ਸੜਕਾਂ ਵਗੈਰਾ ਦਾ ਵਿਕਾਸ ਹੋਇਆ ਹੈ। ਉਨ੍ਹਾਂ ਦੰੰਸਿਆ ਕਿ ਪਲਾਟ ਹੋਲਡਰ ਇਸ ਸਮੇਂ ਬੇਹੱਦ ਪ੍ਰੇਸਾਨ ਹਨ, ਕਿਉਂ ਕਿ ਕਈ ਪਲਾਟ ਹੋਲਡਰਾਂ ਨੇ ਲੋਨ ਲੈ ਕੇ ਪੈਸੇ ਲਗਾਏ ਹੋਏ ਹਨ ਅਤੇ ਕਈਆਂ ਨੇ ਆਪਣੇ ਘਰ ਵੇਚ ਕੇ ਪੈਸਾ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕਲੌਨੀ ਦੀਆ ਰਜਿਸਟਰੀਆਂ 2012 ਵਿਚ
ਬੰਦ ਕਰ ਦਿੱਤੀਆ ਗਈਆ ਸਨ, ਕਿਉਂ ਕਿ ਕਲੌਨਾਇਜਰ ਨੇ ਪੁੱਡਾ ਦੇ ਨਾ ਤਾਂ ਪੂਰੇ ਪੈਸੇ ਭਰੇ ਸਨ ਅਤੇ ਨਾ ਹੀ ਕੰਪਲੀਸਨ ਸਰਟੀਫਿਕੇਟ ਲਿਆ ਸੀ। ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਪੁੱਡਾ ਨੂੰ ਸਿਕਇਤ ਕੀਤੀ ਪਰ ਕੋਈ ਵੀ ਹੱਲ ਨਾ ਨਿਕਲਿਆ, ਜਿਸ ਕਰਕੇ ਅਸੀਂ ਪਲਿਸ ਦਾ ਸਹਾਰਾ ਲਿਆ ਅਤੇ ਪੁਲਿਸ ਨੇ ਵੀ ਮਾਮਲਾ ਦਰਜ ਤਾਂ ਕਰ ਦਿੱਤਾ ਪਰ, ਸਾਡੀ ਸਿਕਾÎਿÂਤ ਮੁਤਾਬਿਕ ਧਾਰਾਵਾਂ ਨਹੀਂ ਲਗਾਈਆਂ ਗਈਆਂ।

