ਪਟਿਆਲਾ

ਰੁੱਖ ਲਗਾਓ ਮੁਹਿੰਮ ਦੇ ਤੀਜੇ ਪੜਾਅ ਤਹਿਤ ਬੂਟੇ ਲਗਾਏ

ਸਨੌਰ 15 ਜੁਲਾਈ (ਮਧੂਸਾਰ ਬਿਊਰੋ) ਸਮਾਜ ਕਲਿਆਣ ਕਲੱਬ ਵੱਲੋਂ ਆਪਣੇ ਸਮਾਜ ਭਲਾਈ ਕੰਮਾਂ ਤਹਿਤ ਸੁਰੂ ਕੀਤੀ ਗਈ ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਤਹਿਤ ਅੱਜ ਕਲੱਬ ਮੈਂਬਰਾਂ ਵੱਲੋਂ ਅੱਜ ਸਨੌਰ ਵਿਖੇ ਛਾਦਾਰ ਬੂਟੇ ਲਗਾਏ ਗਏ ਅਤੇ ਇਹਨਾਂ ਬੂਟਿਆਂ ਨੂੰ ਅਵਾਰਾਂ ਪਸ਼ੂਆਂ ਤੋ ਬਚਾਉਣ ਲਈ ਇਹਨਾਂ ਦੁਆਲੇ ਜੰਗਲੇ ਵੀ ਲਗਾਏ ਗਏ।

ਇਸ ਮੋਕੇ ਕਲਂੱਬ ਪ੍ਰਧਾਨ ਵਰਿੰਦਰ ਬੱਲੂ ਨੇ ਦੱਸਿਆ ਕਿ ਕਲੱਬ ਦੀ ਰੁੱਖ ਲਗਾਓ ਮੁਹਿੰਮ ਅੱਜ ਲਗਾਤਾਰ ਤੀਜੇ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ ਮੁਹਿੰਮ ਜੁਲਾਈ ਅਤੇ ਅਗਸਤ ਦੇ ਮਹੀਨੇ ਲਗਾਤਾਰ ਜਾਰੀ ਰਹੇਗੀ ।ਕਲੱਬ ਪ੍ਰਧਾਨ ਨੇ ਕਿਹਾ ਕਿ ਕਲੱਬ ਦਾ ਮਕਸਦ ਸਿਰਫ ਬੂਟੇ ਲਗਾਉਣਾ ਹੀ ਨਹੀ ਇਹਨਾਂ ਦੀ ਲਗਾਤਾਰ ਬੱਚਿਆ ਵਾਗ ਸੰਭਾਲ ਵੀ ਕੀਤੀ ਜਾਦੀ ਹੈ ਉਹਨਾਂ ਦੱਸਿਆ ਕਲੱਬ ਪਿਛਲੇ ਦੱਸ ਸਾਲਾਂ ਤੋ ਇਸ ਮੁਹਿੰਮ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਇਸ ਮੁਹਿੰਮ ਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਇਸ ਲਈ ਮੁਹਿੰਮ ਨੂੰ ਅੱਗੇ ਵੀ ਲਗਾਤਾਰ ਜਾਰੀ ਰੱਖਣਗੇ। ਇਸ ਮੋਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਰਿੰਕੂ,ਮੀਤ ਪ੍ਰਧਾਨ ਗੁਰਬੀਰ ਅਸਰਪੁਰ,ਕੈਸੀਅਰ ਜਗਦੀਪ ਵਿੱਕੀ,ਸੀਨੀਅਰ ਮੈਬਰ ਕੁਲਦੀਪ ਸਿੰਘ,ਵਰਿੰਦਰ ਸਰਮਾਂ,ਜ਼ਸਬੀਰ ਸਿੰਘ ਠੇਕੇਦਾਰ,ਦਵਿੰਦਰ ਜ਼ੋਸਨ,ਗੁਰਵਿੰਦਰ ਰਿੰਕੂ,ਮਨਦੀਪ ਮੰਨੂੰ ਹਾਜ਼ਰ ਸਨ।

Leave a Reply

Your email address will not be published. Required fields are marked *