ਪਟਿਆਲਾ

ਕੈਪਟਨ ਦੀ ਨਸ਼ਾ ਵਿਰੋਧੀ ਮੁਹਿੰਮ ਨੇ ਲੋਕਾਂ ਦੇ ਹੌਸਲੇ ਵਧਾਏ-ਲਵਲੀ

ਪਟਿਆਲਾ 16 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕੁਲਵਿੰਦਰ ਸਿੰਘ ਲਵਲੀ ਨੇ ਸਫਾਬਾਦੀ ਗੇਟ ਵਿਖੇ ਮੀਟਿੰਗ ਵਿੱਚ ਕਿਹਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਾ ਵਿਰੋਧੀ ਮੁਹਿੰਮ ਨੇ ਆਮ ਲੋਕਾਂ ਦੇ ਹੌਸਲੇ ਵਧਾਏ।

ਉਹਨਾਂ ਕਿਹਾ ਲੋਕ ਹੁਣ ਨਸ਼ਾ ਤਸਕਰਾਂ ਖਿਲਾਫ ਖੁੱਲ ਕੇ ਸਾਹਮਣੇ ਆਉਣ ਲੱਗ ਪਏ ਹਨ। ਨਸ਼ਾ ਤਸਕਰ ਗਲੀ-ਗਲੀ ਨਸ਼ਾ ਫਲਾ ਕੇ ਨੌਜਵਾਨੀ ਨੂੰ ਖਤਮ ਕਰ ਰਹੇ ਹਨ। ਲੋਕ ਆਪਣੇ ਬੱਚਿਆਂ ਨੂੰ ਬਚਾਉਣ ਲਈ ਨਸ਼ਾ ਤਸਕਰਾਂ ਦਾ ਖੁੱਲ ਕੇ ਵਿਰੋਧ ਕਰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਨਸ਼ੇ ਨੂੰ ਜੜੋਂ ਪੁੱਟ ਦਿੱਤਾ ਜਾਵੇ, ਨਸ਼ਾ ਤਸਕਰਾਂ ਦੀ ਕਿਸੇ ਤਰੀਕੇ ਵੀ ਲਿਹਾਜ ਨਾ ਕੀਤੀ ਜਾਵੇ ਜਿਸ ਕਾਰਨ ਲੋਕਾਂ ਦੇ ਹੌਸਲੇ ਵਧੇ ਹਨ।
ਉਹਨਾਂ ਕਿਹਾ ਕਿ ਜੋ ਵਿਅਕਤੀ ਕਿਸੇ ਬਜ਼ਾਰ, ਗਲੀ ਜਾਂ ਪਿੰਡ ਵਿੱਚ ਗੈਰ ਕਾਨੂੰਨੀ ਤੌਰ ਤੇ ਕੋਈ ਵੀ ਨਸ਼ਾ ਵੇਚਦਾ ਹੈ। ਉਸ ਵਿਅਕਤੀ ਦਾ ਨਾਮ ਉਥੇ ਦੇ ਰਹਿਣ ਵਾਲੇ ਲੋਕ ਉਸ ਗਲੀ ਮੁਹੱਲੇ ਜਾਂ ਪਿੰਡ ਦੀ ਦੀਵਾਰ ਤੇ ਉਸਦਾ ਨਾਮ ਲਿਖ ਦੇਣ ਤਾਂ ਜੋ ਪੁਲਿਸ ਅਤੇ ਆਮ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਉਹਨਾਂ ਕਿਹਾ ਲੋਕਾਂ ਨੂੰ ਖੁਦ ਜਾਗਣਾ ਹੋਵੇਗਾ ਤਾਂ ਜੋ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕੇ। ਇਸ ਸਮੇਂ ਮੀਟਿੰਗ ਵਿੱਚ ਮਹੇਸ਼ ਹਸੀਜਾ,ਦੁਪਿੰਦਰਪਾਲ ਸਿੰਘ, ਹਰਵਿੰਦਰ ਸਿੰਘ, ਰਾਮ ਚੰਦ ਰਾਮਾ, ਪ੍ਰੇਮ ਚੌਧਰੀ ਕਾਮਰੇਡ ਨਰਿੰਦਰਜੀਤ, ਗੋਪਾਲ ਅਸੀਜਾ, ਰੂਪ ਚੰਦ, ਦਵਿੰਦਰ ਕੁਮਾਰ, ਪੰਡਿਤ ਨਰੇਸ਼ ਕੁਮਾਰ, ਕ੍ਰਿਸ਼ਨ ਮੁਰਾਰੀ ਆਦਿ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *