ਪੰਜਾਬਪਟਿਆਲਾ

ਨਦੀਆਂ ਤੇ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਵੜਿਆ ਪਾਣੀ

ਕਾਂਗਰਸ ਦੀ ਨਲਾਇਕੀ ਕਾਰਨ ਹੀ ਅੱਜ ਕਿਸਾਨਾਂ ਦੀ ਫਸਲ ਹੋ ਰਹੀ ਹੈ ਤਬਾਹ : ਅਬਲੋਵਾਲ
ਦਰਜਨਾਂ ਕਿਸਾਨਾਂ ਦੀ ਫਸਲ ਤਬਾਹ
ਪਟਿਆਲਾ 18 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਕੁਝ ਦਿਨਾਂ ਤੋ ਪੈ ਰਹੀ ਟੁੱਟਵੀ ਬਾਰਸ਼ ਨੇ ਹੁਣ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿਤਾ ਹੈ । ਸਰਕਾਰ ਵਲੋ ਇਸ ਵਾਰ ਨਦੀਆਂ ਤੇ ਨਾਲਿਆਂ ਦੀ ਸਫਾਈ ਹੀ ਨਹੀ ਕਰਵਾਈ ਗਈ ਜਿਸ ਕਾਰਨ ਇਨਾਂ ਵਿਚ ਆਇਆ ਪਾਣੀ ਕਿਸਾਨਾ ਦੇ ਖੇਤਾਂ ਵਿਚ ਵੜ ਗਿਆ ਜਿਸ ਨਾਲ ਦਰਜਨਾਂ ਕਿਸਾਨਾਂ ਦੇ ਲਗਾਏ ਝੋਨੇ ਦੀ ਵੱਡੀ ਪੱਧਰ ਤੇ ਤਬਾਹੀ ਹੋਵੇਗੀ।

ਪੰਜਾਬ ਟੂਰਇਜਮ ਕਾਰਪੋਰੇਸ਼ਨ ਦੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਨ ਨੇ ਅੱਜ ਦੁਖੀ ਹੋਏ ਕਿਸਾਨਾਂ ਦੇ ਜਾ ਕੇ ਦੁਖੜੇ ਸੁਣੇ ਤੇ ਕਿਹਾ ਕਿ ਮੋਜੂਦਾ ਕਾਂਗਰਸ ਸਰਕਾਰ ਗੱਲਾਂ ਵੱਧ ਕਰ ਰਹੀ ਹੈ ਪਰ ਕੰਮ ਕੋਈ ਨਜਰ ਨਹੀ ਆ ਰਿਹਾ ਹੈ। ਉਨਾਂ ਕਿਹਾ ਕਿ ਕਲਰਭੈਣੀ, ਜਲਾਲਖੇੜਾ, ਖੇੜਾ ਜੱਟਾਂ ਸਮੇਤ ਹੋਰ ਵੀ ਬਹੁਤ ਸਾਰੇ ਪਿੰਡਾਂ ਵਿਚ ਕਿਸਾਨਾ ਦੀ ਫਸਲਾਂ ਵਿਚ ਗੰਦਾ ਪਾਣੀ ਵੜ ਗਿਆ ਹੈ ਜਿਸ ਨਾਲ ਹਾਲ ਹੀ ਵਿਚ ਲਗਾਇਆ ਝੋਨਾ ਸੁਰਆਤੀ ਦੋਰ ਵਿਚ ਖਰਾਬ ਹੋ ਜਾਵੇਗਾ ।
ਅਬਲੋਵਾਲ ਨੇ ਆਪਣੀ ਟੀਮ ਜਿਸ ਵਿਚ ਅਕਾਲੀ ਦਲ ਦੇ ਸਰਕਲ ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ, ਸਰਪੰਚ ਗੋਸਾ ਢੀਢਸਾਂ , ਗੁਰਦੀਪ ਸਿੰਘ ਡਕਾਲਾ, ਹਰਿਦੰਰ ਟਿੱਕੂ, ਬਲਕਾਰ ਪੰਚ ਤੇ ਹੋਰ ਵੀ ਨੇਤਾ ਸਨ ਨੇ ਖੇਤਾਂ ਵਿਚ ਜਾ ਕੇ ਕਿਸਾਨਾਂ ਦੇ ਦੁਖੜੇ ਸੁਣੇ । ਉਹਨਾਂ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਨੇ ਪਟਿਆਲਾ ਨਦੀ , ਛੋਟੀ ਨਦੀ ਸਮੇਤ ਹੋਰ ਵੀ ਨਾਲਿਆਂ ਦੀ ਸਫਾਈ ਹੀ ਨਹੀ ਕਾਰਵਾਈ ਜਦੋ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇਨਾਂ ਨਦੀਆਂ ਨਾਲਿਆਂ ਦੀ ਸਫਾਈ ਹਰ ਸਾਲਾ ਮਈ ਮਹੀਨੇ ਵਿਚ ਹੀ ਹੋ ਜਾਂਦੀ ਸੀ । ਉਨਾਂ ਕਿਹਾ ਕਿ ਅਸਲ ਵਿਚ ਇਕ ਸ਼ਾਜਿਸ ਤਹਿਤ ਕਿਸਾਨੀ ਨੂੰ ਡੋਬਿਆ ਜਾ ਰਿਹਾ ਹੈ ਪਰ ਅਕਾਲੀ ਦਲ ਹਮੇਸਾਂ ਕਿਸਾਨਾਂ ਨਾਲ ਖੜਾ ਰਿਹਾ ਹੈ ਤੇ ਰਹੇਗਾ। ਉਨਾਂ ਕਿਹਾ ਕਿ ਅੱਜ ਸਰਕਾਰ ਜਾਗ ਕੇ ਤਰੁੰਤ ਇਨਾਂ ਦੀ ਸਫਾਈ ਕਰਵਾਏ ਨਹੀ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਜਾਵੇਗਾ ਜਿਸ ਦੀ ਜਿੰਮੇਵਾਰ ਕਾਂਗਸਰ ਸਰਕਾਰ ਹੋਵੇਗੀ।

Leave a Reply

Your email address will not be published. Required fields are marked *