ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ
ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਇੰਡੀਅਨ ਓਲੰਪਿਕ ਭਾਰਤੀ ਓਲੰਪਿਕ ਸੰਘ ਨੇ ਅਗਲੇ ਮਹੀਨੇ 18 ਅਗਸਤ ਤੋ ਜਕਾਰਤਾ ਵਿਖੇ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਕਰ ਦਿੱਤਾ ਗਿਆ।
ਇਸ ਟੀਮ ਵਿੱਚ ਮਨਜੀਤ ਸਿੰਘ, ਰਣਜੀਤ ਸਿੰਘ, ਮਨੋਹਰ ਲਾਲ, ਦਿਲਾਵਰ, ਰਾਜੂ ਬਤੀ, ਬਾਈਕ ਸਿੰਘ, ਰਾਜਬੀਰ, ਅਨਿਸਚਿਤ, ਡੇਬੋਰਾ, ਅਲੀਨਾ ਰਾਜੀ, ਸੋਨਾਲੀ ਚੀਨੂੰ, ਮਨਾਰਾਮਾ ਦੇਵੀ,ਨਰਾਇਨ ਰਾਜੇਸ, ਈ ਚੌਬਾ ਦੇਵੀ, ਮੋਘਾ ਦੇਵੀ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਦੱਸਿਆ ਕਿ ਏਸ਼ੀਆਈ ਖੇਡਾਂ ਵਿੱਚ ਬੁਹਤ ਲੰਮੇ ਸਮੇਂ ਬਾਅਦ ਭਾਰਤੀ ਸਾਈਕਲਿੰਗ ਟੀਮ ਹਿੱਸਾ ਲੈ ਰਹੀ ਹੈ।ਇਸ ਟੀਮ ਵਿੱਚ ਸਾਰੇ ਸਾਈਕਲਿਸਟ ਪਿਛਲੇ ਸਮੇਂ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ।ਇਸ ਮੌਕੇ ਭਾਰਤੀ ਸਾਈਕਲਿੰਗ ਟੀਮ ਨੂੰ ਪਰਮਿੰਦਰ ਸਿੰਘ ਢੀਂਡਸਾ ਪ੍ਰਧਾਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਜਗਰੂਪ ਸਿੰਘ ਜਰਖੜ (ਡਾਇਰੈਕਟਰ ਜਰਖੜ ਖੇਡਾਂ ) ਨਰਿੰਦਰਪਾਲ ਸਿੱਧੂ ਏਆਈਜੀ ਫਿਰੋਜ਼ਪੁਰ, ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ, ਸੁਖਜਿੰਦਰ ਸਿੰਘ ਪਟਵਾਰੀ, ਕਰਨਵੀਰ ਸਿੱਧੂ, ਅਮਨਦੀਪ ਸਿੰਘ ਕੋਚ ਪੰਜਾਬ ਪੁਲਿਸ ,ਸਤਨਾਮ ਸਿੰਘ ਮਾਨ ਭਾਰਤੀ ਰੇਲਵੇ ਅਤੇ ਹੋਰ ਸਾਈਕਲਿਸਟਾਂ ਨੇ ਭਾਰਤੀ ਟੀਮ ਨੂੰ ਸ਼ੁਭ ਇਛਾਵਾਂ ਦਿੱਤੀਆਂ।

