ਦੋਸਤ ਸੰਸਥਾ ਵੱਲੋਂ ਜੇਲ੍ਹ ਵਿਚਲੀਆਂ ਔਰਤਾਂ ਨੂੰ ਟ੍ਰੇਨਿੰਗ ‘ਤੇ ਡਿਵੈਲਪਮੈਂਟ ਲਈ ਦਿੱਤਾ ਸਹਿਯੋਗ ਚੰਗੀ ਪਹਿਲਕਦਮੀ : ਰਾਜਨ ਕਪੂਰ
ਪਟਿਆਲਾ 18 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਔਰਤਾਂ ਅਤੇ ਬੱਚਿਆਂ ਲਈ ਜੇਲ੍ਹ ਅੰਦਰ ਮਿਲ ਰਹੀ ਟ੍ਰੇਨਿੰਗ ਸ਼ਲਾਘਾਯੋਗ ਹੈ ਇਸੇ ਤਹਿਤ ਹੋਰ ਉਪਰਾਲੇ ਕਰਨਾ ਵੀ ਸੰਸਥਾ ਵੱਲੋਂ ਪਹਿਲਕਦਮੀ ਹੋਵੇਗੀ।
ਇਹ ਵਿਚਾਰ ਉਘੇ ਸਮਾਜ ਸੇਵਕ ਦੋਸਤ ਸੰਸਥਾ ਦੇ ਫਾਂਊਡਰ ਅਤੇ ਜਨਰਲ ਸਕੱਤਰ ਭਗਵਾਨ ਦਾਸ ਗੁਪਤਾ ਨੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਰੱਖੇ ਅਤੇ ਕਿਹਾ ਕਿ ਅਜਿਹੀ ਪਹਿਲਕਦਮੀ ਚੰਗੇ ਸਾਥ ਅਤੇ ਚੰਗੇ ਮੈਂਬਰਾਂ ਦੇ ਹੌਸਲੇ ਨਾਲ ਹੀ ਹੋਣਾ ਸੰਭਵ ਹੈ।
ਇਸ ਮੋਕੇ ਸੰਸਥਾ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ(ਰਿਟਾ.) ਜੇ.ਐਸ.ਥਿੰਦ ਨੇ ਕਿਹਾ ਕਿ ਦੋਸਤ ਸੰਸਥਾ ਵੱਲੋਂ ਜੇਲ੍ਹ ਵਿਚਲੀਆਂ ਔਰਤਾਂ ਨੂੰ ਟ੍ਰੇਨਿੰਗ ਅਤੇ ਡਿਵੈਲਪਮੈਂਟ ਲਈ ਸਹਿਯੋਗ ਦੇਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ,ਅਤੇ ਇਸ ਤੋਂ ਇਲਾਵਾ ਵੀ ਸੰਸਥਾ ਵਲੋਂ ਕਈ ਹੋਰ ਚੱਲ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਸੰਸਥਾ ਦੇ ਐਡਵਾਈਜ਼ਰ ਮਨਜੀਤ ਸਿੰਘ ਬਰਾੜ ਪੀ ਪੀ ਐਸ ਅਤੇ ਪੋ੍ਜੈਟਕ ਮੁਖੀ ਜੋਗਿੰਦਰ ਬਾਂਸਲ ਨੇ ਵੀ ਸਾਂਝੇ ਤੋਰ ਤੇ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਜੇਲ੍ਹ ਅੰਦਰ ਮਾਯੂਸ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ। ਬਲਕਿ ਆਪਣੇ ਚੰਗੇ ਭਵਿੱਖ ਲਈ ਜੇਲ੍ਹ ਅੰਦਰ ਮਿਲ ਰਹੀਆਂ ਟ੍ਰੇਨਿੰਗ ਸਿਲਾਈ,ਕਢਾਈ,ਖੇਡਾਂ ਆਦਿ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਜੇਲ੍ਹ ਵਿੱਚ ਰਹਿ ਕੇ ਬਣੇ ਖਿਡਾਰੀਆਂ ਦੀ ਮਿਸਾਲ ਦਿੰਦੇ ਕਿਹਾ ਕਿ ਹਰ ਇਨਸਾਨ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਉਨ੍ਹਾਂ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਪਹਿਲਕਦਮੀ ਬਾਰੇ ਸਾਂਝ ਕਰਦਿਆਂ ਕਿਹਾ ਕਿ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਛੇਤੀ ਹੀ ਨਵਾਂ ਉਪਰਾਲਾ ਕੀਤਾ ਜਾ ਰਿਹਾ ਜਿਸ ਰਾਹੀ ਜੇਲ੍ਹ ਵਿਚਲੀਆਂ ਔਰਤਾਂ ਵੱਲੋਂ ਤਿਆਰ ਕੀਤਾ ਸਮਾਨ ਇੱਕ ਬੂਥ ਰਾਹੀ ਆਮ ਪਬਲਿਕ ਲਈ ਖ਼ਰੀਦਣ ਦੀ ਸੁਵਿਧਾ ਦਾ ਪ੍ਰਬੰਧ ਵੀ ਛੇਤੀ ਹੀ ਕੀਤਾ ਜਾ ਰਿਹਾ ਹੈ। ਸੰਸਥਾ ਦੇ ਮੈਂਬਰ ਰੋਹਿਤ ਕੁਮਾਰ ਅਤੇ ਬੀਰ ਚੰਦ ਕੁਰਮੀ ਭਾਨਰਾ ਜਵੈਲਰ ਦੇ ਮੁਖੀ ਨੇ ਸਾਂਝੇ ਤੌਰ ਤੇ ਕਿਹਾ ਕਿ ਅੰਦਰ ਰਹਿੰਦੇ ਬੱਚਿਆਂ ਅਤੇ ਔਰਤਾਂ ਲਈ ਛੇਤੀ ਹੀ ਕੰਪਿਊਟਰ ਅਤੇ ਏ.ਸੀ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਔਰਤਾਂ ਨਾਲ ਰਹਿੰਦੇ ਬੱਚੇ ਵੀ ਹਰ ਨਾਗਰਿਕ ਦੀ ਤਰ੍ਹਾਂ ਸੁੱਖ ਸੁਵਿਧਾ ਮਾਣ ਸਕਣ ਅਤੇ ਆਪਣੇ ਭਵਿੱਖ ਲਈ ਕੁੱਝ ਚੰਗਾ ਸਿੱਖ ਸਕਣ। ਰਾਜਨ ਕਪੂਰ ਪੀ ਪੀ ਐਸ ਅਤੇ ਸੁਪਰੀਡੈਂਟ ਜੇਲ੍ਹ ਪਟਿਆਲਾ ਨੇ ਦੋਸਤ ਸੰਸਥਾ ਵੱਲੋਂ ਜੇਲ੍ਹ ਵਿੱਚ ਰਹਿੰਦੀਆਂ ਔਰਤਾਂ ਲਈ ਦਿੱਤੇ 11000 ਲਈ ਰਾਜਪੁਰਾ ਤੋਂ ਇੰਦਰਪਾਲ ਸਿੰਘ ਬੱਗਾ ਅਤੇ ਦੋਸਤ ਸੰਸਥਾ ਦੇ ਸਾਰੇ ਹੀ ਮੈਂਬਰਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਅਤੇ ਕਿਹਾ ਇਸੇ ਤਰ੍ਹਾਂ ਹੋਰ ਸੰਸਥਾਵਾਂ ਨੂੰ ਵੀ ਸਮਾਜ ਵਿਚਲੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਾਰੇ ਰਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਸੰਸਥਾ ਦੇ ਸਾਰੇ ਮੈਂਬਰਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਸੰਸਥਾ ਵੱਲੋਂ ਮਿਠਾਈ,ਬਿਸਕੁਟ ਆਦਿ ਵੀ ਭੇਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਮੈਂਬਰ ਸੁਖਦੇਵ ਸਿੰਘ,ਸੁਭਾਸ਼ ਸ਼ਰਮਾ,ਆਸ਼ੀਸ਼ ਕੁਮਾਰ,ਨਰਿੰਦਰ ਗੁਪਤਾ ਜਸਪਾਲ ਮਹਿਰਾ,ਜੇਲ੍ਹ ਸੁਪਰੀਡੈਂਟ ਜੀ ਐਸ ਧਾਲੀਵਾਲ,ਅਵਨੀਤ ਸਿੰਘ, ਪੀ.ਆਰ.ਓ ਅਰਵਿੰਦਰ ਸਿੰਘ,ਹਾਜ਼ਿਰ ਰਹੇ।

