ਪਟਿਆਲਾ

ਭਾਜਪਾ ਪ੍ਰਧਾਨ ਐਸ.ਕੇ ਦੇਵ ਅਤੇ ਸਪੋਕਸਮੈਨ ਡਾ. ਚੱਢਾ ਨੇ ਦਿੱਤਾ ਵਾਤਾਵਰਣ ਨੂੰ ਹੁਲਾਰਾ

ਸੋਨੀ ਬਲੱਡ ਡੋਨਰਜ਼ ਅਤੇ ਭਾਜਪਾ ਦਾ ਸਾਂਝਾ ਉਪਰਾਲਾ
ਪਟਿਆਲਾ15 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਵਾਤਾਵਰਣ ਦੀ ਸੰਭਾਲ ਅਤੇ ਸੱਵਛ ਭਾਰਤ ਅਭਿਆਨ ਤਹਿਤ ਸੋਨੀ ਬਲੱਡ ਡੋਨਰਜ ਕਲੱਬ ਦੇ ਸੰਸਥਾਪਕ ਭਗਤ ਸਿੰਘ ਅਤੇ ਗੁਰਿੰਦਰ ਸਿੰਘ ਲਾਲੀ ਪ੍ਰਧਾਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਡੀ. ਐੱਮ. ਡਬਲਿਊ ਰੋਡ ਨੇੜੇ ਦਫਤਰ ਪਾਵਰ ਕਾਰਪੋਰੇਸ਼ਨ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦੇ ਸਪੋਕਸਮੈਨ ਡਾ ਮਨਪ੍ਰੀਤ ਸਿੰਘ ਚੱਢਾ ਦੇ ਉਪਰਾਲੇ ਨਾਲ ਕਰਵਾਇਆ ਗਿਆ ਜਿਸ ਵਿਚ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਐਸ ਕੇ ਦੇਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ੍ਰੀ ਦੇਵ ਨੇ ਡਾ. ਚੱਢਾ ਅਤੇ ਸਮੂਹ ਡਿਪੂ ਹੋਲਡਰਾਂ ਦਾ ਧੰਨਵਾਦ ਕੀਤਾ, ਉਨ੍ਹਾਂ ਬੂਟਿਆਂ ਨੂੰ ਲਗਾਉਣ ਦੇ ਨਾਲ ਨਾਲ ਪਾਲਣ ਪੋਸ਼ਣ, ਦੇਖ-ਰੇਖ ਕਰਨ ਸਬੰਧੀ ਜਾਣਕਾਰੀ ਦਿੱਤੀ।
ਡਾ. ਚੱਢਾ ਨੇ ਦੱਸਿਆ ਕਿ ਸੱਵਛ ਭਾਰਤ ਅਭਿਆਨ ਤਹਿਤ ਅਤੇ ਵਾਤਾਵਰਣ ਦੀ ਸੰਭਾਲ ਲਈ 20 ਐਲੋਸਟੋਰਨੀਆ ਦੇ ਬੂਟੇ ਲਗਾਏ ਗਏ ਹਨ ਉਨ੍ਹਾਂ ਸਮੂੰਹ ਇਲਾਕਾ ਨਿਵਾਸੀਆਂ ਨੂੰ ਅਤੇ ਕਲੱਬ ਮੈਂਬਰਾਂ ਨੂੰ ਅਪੀਲ ਕੀਤੀ ਕਿ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਸਾਡਾ ਸਾਰਿਆਂ ਦਾ ਫਰਜ ਹੈ ਇਸ ਲਈ ਹਰ ਇਕ ਵਿਅਕਤੀ ਇਕ ਬੂਟਾ ਗੋਦ ਲੈਕੇ ਵਾਤਾਵਰਣ ਅਤੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਤੀਰਥ ਸਿੰਘ ਕੋਹਲੀ, ਤਰਲੋਚਨ ਸਿੰਘ ਮਹਾਂਮੰਤਰੀ ਇੰਡਸਟਰੀ ਵਿੰਗ,ਹਰਪ੍ਰੀਤ ਸਿੰਘ, ਬਲਬੀਰ ਚੌਧਰੀ, ਮਨੋਹਰ ਲਾਲ ਪ੍ਰਧਾਨ, ਬਲਜਿੰਦਰ ਸਿੰਘ ਪਿੰਟੂ, ਸੁਰਿੰਦਰ ਕੁਮਾਰ, ਸਤੀਸ਼ ਕੁਮਾਰ ਅਤੇ ਪੰਕਜ ਠਾਕੁਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *