ਵਰਲਡ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਗੇਟ 2021 ਅਤੇ ਸੀਟੀਈਟੀ ’ਚ ਮੱਲਾਂ ਮਾਰੀਆਂ !
ਫਤਹਿਗੜ੍ਹ ਸਾਹਿਬ 31 ਮਾਰਚ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਦੇ ਵਿਦਿਆਰਥਣਾਂ ਨੇ ਹਾਲ ਹੀ ਵਿੱਚ ਵੱਖ ਵੱਖ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਕੁਆਲੀਫਾਈਡ ਕਰਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ।ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪੋ੍ਰ. (ਡਾ.) ਪਰਿਤ ਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਦਿਆਰਥਣਾਂ ਆਪਣੇ ਸਾਥੀ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਪਾਠਕ੍ਰਮ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਅਜਿਹੀਆਂ ਪ੍ਰੀਖਿਆਵਾਂ ਦੀ ਸਿਖਲਾਈ, ਪ੍ਰਾਪਤ ਕਰ ਸਕਣ।
ਇੰਜ. ਤਨਜੋਤ ਕੌਰ, ਬਾਇਓਟੈਕਨਾਲੌਜੀ ਵਿਭਾਗ ਦੀ ਵਿਦਿਆਰਥਣ ਨੇ ਗੇਟ ਪ੍ਰੀਖਿਆ-2021ੇ 98 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਲ ਇੰਡਿਆ ਰੈਂਕ 218 ਨਾਲ ਕੁਆਲੀਫਾਈਡ ਕੀਤਾ।ਤਨਜੋਤ ਕੌਰ ਦੇਸ਼ ਭਰ ਦੇ ਕਿਸੇ ਵੀ ਆਈ.ਆਈ.ਐੱਸ.ਸੀ., ਆਈ.ਆਈ.ਟੀ. ਅਤੇ ਆਈ.ਆਈ.ਐੱਸ.ਈ. ਸੰਸਥਾਨਾਂ ਵਿੱਚ ਐਮ.ਟੈਕ ਜਾਂ ਪੀ.ਐਚ.ਡੀ ਕਰਨ ਲਈ ਫੈਲੋਸ਼ਿਪ ਪ੍ਰਾਪਤ ਕਰ ਸਕਦੀ ਹੈ।ਵਿਭਾਗ ਦੇ ਮੁਖੀ ਪ੍ਰੋ. (ਡਾ.) ਸੀ ਰਾਜੇਸ਼ ਨੇ ਦੱਸਿਆ ਕਿ ਤਨਜੋਤ ਕੋਰ ਨੇ ਹੋਰ ਵੀ ਕਈ ਫੈਲੋਸ਼ਿਪ ਪ੍ਰੋਗਰਾਮਾਂ ਲਈ ਯੋਗਤਾ ਪ੍ਰਾਪਤ ਕੀਤੀ ਹੈ ਅਤੇ ਹਮੇਸ਼ਾਂ ਹੀ ਇੱਕ ਉੱਚ ਪ੍ਰੇਰਿਤ ਵਿਦਿਆਰਥਣ ਰਹੀ ਹੈ। ਉਨ੍ਹਾਂ ਤਨਜੋਤ ਕੋਰ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਬੀ.ਐੱਸ.ਸੀ.-ਬੀ.ਐਡ ਦੀਆ ਵਿਦਿਆਰਥਣਾਂ ਮਿਸ. ਅਰਸ਼ਦੀਪ ਕੌਰ ਅਤੇ ਮਿਸ. ਸੁਖਜੀਤ ਕੌਰ ਨੇ ਵੀ ਸੀਟੀਈਟੀ 2021 ਵਿੱਚ ਜਿਤ ਹਾਸਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ।ਡਾ. ਹਰਨੀਤ ਬਿਲਿੰਗ, ਇੰਚਾਰਜ ਸਿੱਖਿਆ ਵਿਭਾਗ ਨੇ ਕਿਹਾ ਕਿ ਦੋਵਾਂ ਵਿਦਿਆਰਥੀਣਾਂ ਨੇ ਪੜ੍ਹਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਅਤੇ ਸਹਿ ਅਕਾਦਮਿਕ ਗਤਿਵਿਧਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਵਿਭਾਗ ਦੇ ਮੁਖੀ ਪ੍ਰੋ. (ਡਾ) ਭੁਪਿੰਦਰ ਸਿੰਘ ਘੁੰਮਣ ਨੇ ਵਿਦਿਆਰਥੀਣਾਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।

