ਨਸ਼ਿਆਂ ਦੇ ਮੁੱਦੇ ‘ਤੇ ਡਾ. ਗਾਂਧੀ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਨਾਲ ਮੁਲਾਕਾਤ
ਪਟਿਆਲਾ 19 ਜੁਲਾਈ (ਮਧੂਸਾਰ ਬਿਊਰੋ) ਡਾਕਟਰ ਧਰਮਵੀਰ ਗਾਂਧੀ , ਮੈਂਬਰ ਪਾਰਲੀਮੈਂਟ ਪਟਿਆਲਾ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੰਜਾਬ ਵਿਚ ਨਸ਼ਿਆਂ ਦੀ ਸਮਸਿਆ ਦੇ ਸੰਬੰਧ ਵਿਚ ਮਿਲੇ
ਜ਼ਿਕਰਯੋਗ ਹੈ ਕਿ ਡਾਕਟਰ ਗਾਂਧੀ ਨੇ ਪੰਜਾਬ ਵਿਚ ਸਰਕਾਰੀ ਨਿਗਰਾਨੀ ਹੇਠ ਖਸ ਖਸ ਦੀ ਖੇਤੀ ਦੀ ਮੰਗ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਲੋਕ ਨਸ਼ਾ ਕਰਦੇ ਹਨ , ਉਹਨਾਂ ਨੂੰ ਮੁਜਰਿਮ ਨਹੀਂ , ਇਕ ਮਰੀਜ਼ ਦੇ ਤੌਰ ਤੇ ਵੇਖਿਆ ਜਾਵੇ ।ਮੀਟਿੰਗ ਦਾ ਵੇਰਵਾ ਜਾਰੀ ਕਰਦਿਆਂ ਹੋਏ ਡਾਕਟਰ ਗਾਂਧੀ ਨੇ ਦੱਸਿਆ ਕਿ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਦਾ ਪੰਜਾਬ ਦੇ ਨਸ਼ਿਆਂ ਦੀ ਸਮੱਸਿਆ ਬਾਰੇ ਚਿੰਤਾ ਤੇ ਹਮਦਰਦੀ ਭਰਾ ਰਵਈਆ ਸੀ ਅਤੇ ਉਹਨਾਂ ਨੇ ਯਕੀਨ ਦਵਾਈਆ ਕਿ ਜੇਕਰ ਪੰਜਾਬ ਸਰਕਾਰ ਇਸ ਮਸਲੇ ਤੇ ਪਹਿਲ ਕਦਮੀ ਕਰਦੀ ਹੈ ਤਾਂ ਉਹ ਜਰੂਰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਗੇ ।

