Tuesday, October 13, 2026
Latest:
ਪੰਜਾਬਪਟਿਆਲਾ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਵਜੋਂ ਸਤਵਿੰਦਰ ਸਿੰਘ ਮਰਵਾਹਾ ਅਹੁਦਾ ਸੰਭਾਲਿਆ

ਪਟਿਆਲਾ, 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪ੍ਰੋਫੈਸਰ ਸਤਵਿੰਦਰ ਸਿੰਘ ਮਰਵਾਹਾ ਨੇ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ 25ਵੇ ਚੇਅਰਮੈਨ ਵਜੋਂ ਆਹੁੱਦਾ ਸੰਭਾਲਿਆ । ਉਹ ਪਹਿਲੇ ਵਿਗਿਆਨੀ ਹਨ ਜਿਨ੍ਹਾਂ ਨੂੰ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ।

ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਫੈਸਰ ਸਤਵਿੰਦਰ ਸਿੰਘ ਮਰਵਾਹਾ, ਜੋ ਇਸ ਵਕਤ ਕੇਦਂਰੀ ਯੂਨੀਵਰਸਿਟੀ, ਬਠਿੰਡਾ ਵਿੱਚ ਡੀਨ ਵੱਜੋ ਸੇਵਾ ਨਿਭਾ ਰਹੇ ਸਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋ ਮਾਇਕ੍ਰੋਬਾਇਓਲੋਜੀ ਦੀ ਡਾਕਟਰੇਟ ਡਿਗਰੀ ਪ੍ਰਾਪਤ ਹਨ । ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਓ ਟੈਕਨਾਲੋਜੀ ਵਿਭਾਗ ਦੇ ਮੁੱਖੀ ਅਤੇ ਯੂਨੀਵਰਸਿਟੀ ਦੇ ਸਭ ਤੋ ਛੋਟੀ ਉਮਰ ਦੇ ਪ੍ਰੋਫੈਸਰ ਵੱਜੋ ਪਦ ਉਨੱਤ ਹੋਣ
ਦਾ ਨਾਮਨਾ ਖੱਟਿਆ ਸੀ । ਪੰਜਾਬ ਵਿੱਚ ਸਥਾਪਤ ਹੋਏ ਨਾਲਜ ਸਿਟੀ ਦੀ ਕਲਪਨਾ ਪ੍ਰੋਫੈਸਰ ਮਰਵਾਹਾ ਦੀ ਦੂਰ ਅੰਦੇਸ਼ੀ ਸੋਚ ਦਾ ਹੀ ਸਿੱਟਾ ਸੀ । ਪ੍ਰੋਫੈਸਰ ਮਰਵਾਹਾ ਨੇ ਪੰਜਾਬਬਾਇਓ ਟੈਕਨੋਲੋਜੀ ਇਨਕੁਵੇਟਰ ਵਰਗੀ ਅੰਤਰਰਾਸ਼ਟਰੀ ਪੱਧਰ ਦੀ ਪ੍ਰਯੋਗਸ਼ਾਲਾ ਸਥਾਪਤ ਕਰਕੇ ਪੰਜਾਬ ਨੂੰ ਰਾਸ਼ਟਰੀ ਪੱਧਰ ਤੇ ਮਾਣ ਦੁਆਇਆ ।
ਪ੍ਰੋਫੈਸਰ ਮਰਵਾਹਾ ਨੇ ਅੱਜ ਬੋਰਡ ਦੇ ਅਫਸ਼ਰਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਪਵਿੱਤਰ ਪਾਣੀਆਂ ਦੀ ਧਰਤੀ ਹੈ, ਜਿਥੇ ਸਦੀਆਂ ਤੋ ਵੱਖ-ਵੱਖ ਸੱਭਿਆਤਾਵਾਂ ਵਿਕਸਤ ਹੋਈਆਂ । ਪਰ ਅੱਜ ਇਸ ਪੰਜਾਬ ਦੇ ਪਾਣੀ, ਹਵਾ ਅਤੇ ਧਰਤੀ ਵਿਕਾਸ ਦੇ ਹਨੇਰੇ ਪੱਖ ਦਾ ਸ਼ਿਕਾਰ ਹੋ ਗਏ ਹਨ । ਉਹਨਾਂ ਕਿਹਾ ਕਿ ਇਸ ਹਾਲਾਤ ਨੂੰ
ਸਹੀ ਲੀਹਾਂ ਤੇ ਲਿਆਉਣ ਲਈ ਬੋਰਡ ਦੇ ਅਧਿਕਾਰੀਆਂ ਦਾ ਇੱਕ ਅਹਿਮ ਰੋਲ ਨਿਸ਼ਚਤ ਕੀਤਾ ਗਿਆ ਹੈ । ਇਹ ਇੱਕ ਸਾਂਝਾ ਉਦੱਮ ਹੈ ਅਤੇ ਸਾਨੂੰ ਸਾਰਿਆ ਨੂੰ ਰਲ ਕੇ ਇਹ ਹੰਭਲਾ ਮਾਰਨਾ ਪਵੇਗਾ ਤਾਂ ਕਿ ਪੰਜਾਬ ਨੂੰ ਰਹਿਆ ਭਰਿਆ ਅਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ ।
ਉਹਨਾਂ ਸਮੁਹ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਵੀ ਇਸ ਵਿਸ਼ਾਲ ਯੋਗ ਵਿੱਚ ਆਪਣੀ ਆਹੂਤੀ ਪਾਉਣ ਲਈ ਆਪ ਪਹਿਲ ਕਰਨੀ ਚਾਹੀਦੀ ਹੈ ਅਤੇ ਬੋਰਡ ਨੂੰ ਆਪਣਾ ਹਰ ਸੰਭਵ ਸਹਿਯੋਗ ਦੇ ਕੇ ਆਪਣੇ ਉਦਯੋਗ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਲੇਰਾਨਾ ਕਦਮ ਚੁੱਕਣ ਲਈ ਅੱਗੇ ਆਉਣਾ ਚਾਹੀਦਾ ਹੈ । ਇਸ ਵੱਡਮੁੱਲੇ ਕਾਰਜ ਲਈ ਬੋਰਡ ਉਹਨਾਂ ਨੂੰ ਹਰ ਸਹਿਯੋਗ ਦੇਣ ਲਈ ਤੱਤਪਰ ਹੈ ।

Leave a Reply

Your email address will not be published. Required fields are marked *