ਵੇਰਕਾ ਮਿਲਕ ਪਲਾਟ ਤੋ ਦੁੱਧ ਨਾਲ ਬਣੇ ਪਦਾਰਥਾਂ ਦੇ ਭਰੇ ਸੈਂਪਲ
ਪਟਿਆਲਾ, 22 ਜੂਲਾਈ (ਮਧੂਸਾਰ ਬਿਊਰੋ) ਤੰਦਰੁਸਤ ਪੰਜਾਬ ਮਿਸ਼ਨ ਚੰਗੀ ਸਿਹਤ ਚੰਗੀ ਸੋਚ ਤਹਿਤ ਲੋਕਾਂ ਨੂੰ ਵਧੀਆ ਤੇ ਸਾਫ ਸੁਥਰਾ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਅਤੇ ਫੂਡ ਸੈਫਟੀ ਅਫਸਰ ਪੁਨੀਤ ਸ਼ਰਮਾ ਦੀ ਬਣਾਈ ਗਈ। ਟੀਮ ਵੱਲੋਂ ਵੇਰਕਾ ਮਿਲਕ ਪਲਾਟ ਹਸਨਪੁਰ,ਪਟਿਆਲਾ ਵਿਖੇ ਦੁੱਧ ਅਤੇ ਦੁੱਧ ਤੋ ਬਣੇ ਪਦਰਾਥਾ ਦੇ ਸੈਂਪਲ ਭਰ ਕੇ ਲੈਬੋਰੇਟਰੀ ਵਿੱਚ ਜਾਂਚ ਲਈ ਭੇਜ਼ ਦਿੱਤੇ ਗਏ ਹਨ।
ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਨੇ ਦੱਸਿਆਂ ਕਿ ਉਹਨਾਂ ਦੀ ਟੀਮ ਨੇ ਪਹਿਲਾ ਅੱਜ ਹਸਨਪੁਰ ਦੇ ਵੇਰਕਾ ਮਿਲਕ ਪਲਾਂਟ ਤੇ ਛਾਪਾਮਾਰੀ ਕੀਤੀ ਅਤੇ ਉਥੇ ਦੁੱਧ ਦੇ ਦੋ,ਪਨੀਰ ਦਾ ਇੱਕ,ਲੱਸੀ ਦਾ ਇੱਕ ਅਤੇ ਫਲੈਵਰਡ ਮਿਲਕ ਦੇ 2 ਸੈਂਪਲ ਭਰ ਕੇ ਲੈਬਾਟਰੀ ਵਿਚ ਜਾਂਚ ਲਈ ਭੇਜ ਦਿਤੇ ਗਏ ਹਨ ਅਤੇ ਜੇਕਰ ਭਰੇ ਗਏ ਸੈਂਪਲਾਂ ਦੇ ਨਤੀਜੇ ਫੇਲ ਪਾਏ ਗਏ ਤਾਂ ਬਣਦੀ ਕਾਨੂੰਨੀ ਕਾਰਵਾਈ ਫੂਡ ਸੇਫਟੀ ਐਕਟ ਤਹਿਤ ਕੀਤੀ ਜਾਵੇਗੀ। ਡਾ. ਮਲਹੋਤਰਾ ਨੇ ਖਾਦ ਪਦਾਰਥ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ੍ਹ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਰੁਟੀਨ ਦੀ ਸੈਂਪਲਿੰਗ ਸੀ ਅਤੇ ਭਵਿੱਖ ਵਿੱਚ ਵੀ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਖਾਦ ਪਦਾਰਥਾ ਦੀ ਸੈਂਪਲਿੰਗ ਜਾਰੀ ਰਹੇਗੀ।

