ਪਟਿਆਲਾ

ਸ੍ਰੋਮਣੀ ਅਕਾਲੀ ਦਲ ਪੰਜਾਬ ਵਿਚ ਇਸਤਰੀ ਅਕਾਲੀ ਦਲ ਨੂੰ ਹੋਰ ਮਜਬੂਤ ਕਰੇਗਾ ; ਅਬਲੋਵਾਲ

ਜਿਲਾ ਸੰਗਰੂਰ ਦੀ ਸਹਾਇਕ ਕੁਆਡੀਨੇਟਰ ਬੀਬੀ ਚੀਮਾ ਦਾ ਕੀਤਾ ਸਨਮਾਨ
ਪਟਿਆਲਾ, 23 ਜੁਲਾਈ (ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਟੂਰਇਜ਼ਮ ਦੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਇਸਤਰੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਚੈਅਰਮੈਨ ਅਬਲੋਵਾਲ ਅੱਜ ਇਥੇ ਇਕ ਸਮਾਗਮ ਦੋਰਾਨ ਅਕਾਲੀ ਦਲ ਵਲੋਂ ਜਿਲਾ ਸੰਗਰੂਰ ਦੀ ਲਗਾਈ ਗਈ ਸਹਾਇਕ ਕੁਆਡੀਨੇਟਰ ਬੀਬੀ ਬਲਵਿੰਦਰ ਕੋਰ ਚੀਮਾ ਦੇ ਸਨਮਾਨ ਤੋ ਬਾਅਦ ਗੱਲਬਾਤ ਕਰ ਰਹੇ ਸਨ ।
ਅਬਲੋਵਾਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਬੁਰੀ ਤਰਾਂ ਫਲਾਪ ਸਿੱਧ ਹੋਈ ਹੈ ਜਿਸ ਦਾ ਅੱਜ ਕੋਈ ਵੀ ਵਾਲੀਵਾਰਸ ਨਹੀ ਹੈ।

ਉਨਾਂ ਕਿਹਾ ਕਿ ਇਕ ਵੀ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਨੇ ਪੂਰਾ ਨਹੀ ਕੀਤਾ ਜਿਸ ਕਾਰਨ ਪੂਰੇ ਦੇਸ਼ ਵਿਚ ਕਾਂਗਰਸ ਵਿਰੋਧੀ ਹਵਾ ਚਲ ਰਹੀ ਹੈ ਜਿਹੜੀ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਸੁਪੜਾ ਸਾਫ ਕਰ ਦੇਵੇਗੀ। ਉਨਾਂ ਕਿਹਾ ਕਿ ਅਕਾਲੀ ਦਲ ਦਾ ਏਜੰਡਾ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀ ਅਸਲੀਅਤ ਦੱਸਣਾ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਵਰਕਰ ਇਹ ਕੰਮ ਬਾਖੂਬੀ ਨਿਭਾ ਰਹੇ ਹਨ।
ਉਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੋਰ ਨੇ ਸਾਰੇ ਪੰਜਾਬ ਵਿਚ ਕੁਆਡੀਨੇਟਰ ਲਗਾਕੇ ਸਪੱਸਟ ਆਦੇਸ਼ ਦਿਤੇ ਹਨ ਕਿ ਵੱਧ ਤੋ ਵੱਧ ਬੀਬੀਆਂ ਨੂੰ ਅਕਾਲੀ ਦਲ ਨਾਲ ਜੋੜਿਆ ਜਾਵੇ ਤਾਂ ਜੋ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਕੋਈ ਕਸਰ ਬਾਕੀ ਨਾ ਰਹੇ । ਇਸ ਮੋਕੇ ਬੀਬੀ ਬਲਵਿੰਦਰ ਕੋਰ ਚੀਮਾ ਨੇ ਕਿਹਾ ਕਿ ਉਹ ਪਾਰਟੀ ਵਲੋ ਲਗਾਈ ਡਿਯੂਟੀ ਨੂੰ ਪੂਰੀ ਮਿਹਨਤ ਨਾਲ ਨਿਭਾਉਣਗੇ , ਉਨਾਂ ਕਿਹਾ ਕਿ ਬਹੁਤ ਜਲਦ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਦੀ ਅਗਵਾਈ ਵਿਚ ਜਿਲਾ ਸੰਗਰੂਰ ਦੀ ਮੀਟਿੰਗ ਬਲਾਈ ਜਾ ਰਹੀ ਹੈ ਜਿਸ ਵਿਚ ਪੂਰੇ ਜਿਲੇ ਦੇ ਨੇਤਾਵਾਂ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ । ਇਸ ਮੋਕੇ ਬੀਬੀ ਰਣਬੀਰ ਕੋਰ, ਯਾਦਵਿੰਦਰ ਸਿੰਘ ਯਾਦੂ , ਰਘਬੀਰ ਸਿੰਘ ਨੰਬਰਦਾਰ, ਸਿਵਰਾਜ ਸਿੰਘ ਵਿਰਕ ਅਤੇ ਹੋਰ ਵੀ ਨੇਤਾ ਹਾਜਰ ਸਨ ।

Leave a Reply

Your email address will not be published. Required fields are marked *