ਪੰਜਾਬ

ਭਾਈ ਰਾਜੋਆਣਾ ਅਤੇ ਜੇਲ੍ਹ ‘ਚ ਬੰਦ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਵਫ਼ਦ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ

ਅੰਮ੍ਰਿਤਸਰ,23 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਦੇ ਫੈਸਲੇ ਮੁਤਾਬਿਕ ਫੈਡਰੇਸ਼ਨ ਦਾ ਇਕ ਵਫਦ ਸਰਬਜੀਤ ਸਿੰਘ ਜੰਮੂ ਮੁੱਖ ਸਲਾਹਕਾਰ ਦੀ ਅਗਵਾਈ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਅਤੇ ਉਨਾਂ ਨੂੰ ਫੈਡਰੇਸ਼ਨ ਵਲੋਂ ਇਕ ਅਰਜੋਈ ਪੱਤਰ ਦਿੱਤਾ ਗਿਆ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅਜ ਪੰਜ ਸਿੰਘ ਸਾਹਿਬਾਨਾਂ ਨੂੰ ਅਰਜੋਈ ਕੀਤੀ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ ਸਮੇਤ ਸਾਰੇ ਸਜਾਂਵਾਂ ਭੁਗਤ ਚੁਕੇ ਭਾਰਤ ਦੀਆਂ ਵੱਖ ਵੱਖ ਜ਼ੇਲਾਂ ਵਿਚ ਬੰਦ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਕੇਂਦਰ ਅਤੇ ਰਾਜ ਸਰਕਾਰ ਤੇ ਦਬਾਅ ਪਾਉਣ ਲਈ ਕੋਈ ਠੋਸ ਐਕਸ਼ਨ ਪ੍ਰੋਗਰਾਮ ਉਲੀਕਣ। ਸਰਬਜੀਤ ਸਿੰਘ ਜੰਮੂ ਨੇ ਦਸਿਆ ਕਿ ਸਿੰਘ ਸਾਹਿਬਾਨ ਜੀ ਨੇ ਫੈਡਰੇਸ਼ਨ ਨੂੰ ਪੂਰਨ ਭਰੋਸਾ ਦਿੱਤਾ ਕਿ ਅਜ ਦੀ ਮੀਟਿੰਗ ਵਿਚ ਸਿੱਖ ਕੌਮ ਦੀਆਂ ਇੰਨਾਂ ਭਾਵਨਾਂਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਜਲਦ ਹੀ ਠੋਸ ਪ੍ਰੋਗਰਾਮ ਕੌਮ ਨੂੰ ਦਿੱਤਾ ਜਾਵੇਗਾ।
ਵਫਦ ਵਿਚ ਕੁਲਬੀਰ ਸਿੰਘ ਗੰਡੀਵਿੰਡ, ਫੈਡਰੇਸ਼ਨ ਦੇ ਜਨਰਲ ਸਕੱਤਰ ਬਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ, ਜਗਦੀਸ਼ ਸਿੰਘ ਵਡਾਲਾ,ਸਤਨਾਮ ਸਿੰਘ ਸੇਖੋਂ,ਕੁਲਦੀਪ ਸਿੰਘ ਪ੍ਰਧਾਨ ਮਜੀਠਾ ਅਤੇ ਅਰਵਿੰਦਰਜੀਤ ਸਿੰਘ ਮਜੀਠਾ ਸ਼ਾਮਿਲ ਸਨ।

Leave a Reply

Your email address will not be published. Required fields are marked *