ਰੂਪਨਗਰ : ਵਿਦੇਸ਼ੀ ਧਰਤੀ ‘ਤੇ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਪੰਜਾਬੀਆਂ ਦੀ ਗਿਣਤੀ ‘ਚ ਇਕ ਨਾਂ ਹੋਰ ਜੁੜ ਗਿਆ ਹੈ, ਰੂਪਨਗਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਸਤਿਆਲ ਨੇ ਦੱਖਣੀ ਆਸਟ੍ਰੇਲੀਆ ਵਿਚ ‘ਜਸਟਿਸ ਆਫ ਪੀਸ’ ਦਾ ਖਿਤਾਬ ਪ੍ਰਾਪਤ ਕੀਤਾ ਹੈ।
ਅਮਨਪ੍ਰੀਤ ਕੌਰ ਆਸਟ੍ਰੇਲੀਆ ਵਿਚ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਮਹਿਲਾ ਹੈ।