ਪੰਜਾਬਪਟਿਆਲਾ

ਬਿਜਲੀ ਬਿਲਾਂ ਵਿਚ ਕੀਤੇ ਭਾਰੀ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜਿਆ: ਹਰਿੰਦਰਪਾਲ ਚੰਦੂਮਾਜਰਾ

ਕਿਸਾਨਾਂ ਅਤੇ ਮਜਦੂਰਾਂ ਲਈ ਬਿਜਲੀ ਬਿਲ ਭਰਨੇ ਹੋਏ ਮੁਸ਼ਕਲ
ਪਟਿਆਲਾ, 31 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਬਿਜਲੀ ਬਿਲਾਂ ਵਿਚ ਭਾਰੀ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਹਾਲਾਤ ਇਹ ਹਨ ਕਿ ਕਿਸਾਨਾ ਅਤੇ ਮਜਦੂਰ ਪਰਿਵਾਰਾਂ ਨੂੰ ਤਾਂ ਬਿਜਲੀ ਦੇ ਬਿਲ ਭਰਨੇ ਮੁਸ਼ਕਲ ਹੋਏ ਪਏ ਹਨ। ਵਿਧਾਇਕ ਚੰਦੂਮਾਜਰਾ ਹਲਕਾ ਦੇ ਸਨੋਰ ਦੇ ਮੋਹਤਬਰ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੁਰੇ ਕਰਜ਼ੇ ‘ਤੇ ਲੀਕ ਮਾਰਨ ਦਾ ਵਾਅਦਾ ਕਰਕੇ ਸਰਕਾਰ ਨੇ ਕਿਸਾਨਾ ਨਾਲ ਪਹਿਲਾਂ ਕਰਜਾ ਮੁਆਫੀ ਦੇ ਨਾਮ ‘ਤੇ ਕੋਜਾ ਮਜਾਕ ਕੀਤਾ ਅਤੇ ਹੁਣ ਜਿਹੜਾ ਕਰਜ਼ਾ ਮੁਆਫ ਕੀਤਾ, ਉਸ ਤੋਂ ਕਿਤੇ ਜਿਆਦਾ ਬਿਜਲੀ ਦੇ ਬਿਲਾਂ ਦੇ ਜਰੀਏ ਲੋਕਾਂ ਦੀਆਂ ਜੇਬਾਂ ਵਿਚੋਂ ਕੱਢ ਲਏ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਬਤੌਰ ਜਨਤਮ ਨੁਮਾਇੰਦਾ ਹੋਣ ਦੇ ਨਾਤੇ ਉਹ ਜਿਥੇ ਵੀ ਜਾ ਰਹੇ ਹਨ ਇਲਾਕੇ ਦੇ ਲੋਕ ਵੱਡੇ ਬਿਜਲੀ ਦੇ ਬਿਲ ਉਹਨਾਂ ਦਿਖਾ ਰਹੇ ਹਨ, ਉਹਨਾਂ ਕਿ ਬਿਜਲੀ ਬਿਲਾਂ ਵਿਚ ਭਾਰੀ ਵਾਧਾ ਅਤੇ ਪੁਰਾਣੇ ਬਕਾਏ ਵਸੂਲ ਕਰਨ ਦੇ ਮੁੱਦੇ ਨੂੰ ਜਿਥੇ ਵਿਧਾਨ ਸਭਾ ਵਿਚ ਚੁੱਕਣਗੇ, ਉਥੇ ਜਨਤਾ ਦੀ ਕਚਹਿਰੀ ਵਿਚ ਵੀ ਲੈ ਕੇ ਜਾਣਗੇ। ਉਹਨਾਂ ਕਿ ਵਿਧਾਨ ਚੋਣਾਂ ਵਿਚ ਕਾਂਗਰਸ ਵੱਲੋਂ ਜਿੰਨੇ ਵੀ ਵਾਅਦੇ ਕੀਤੇ ਗਏ ਉਹਨਾਂ ਵਿਚੋਂ ਇੱਕ ਵੀ ਪੁਰਾ ਨਹੀਂ ਕੀਤਾ ਗਿਆ, ਉਲਟਾ ਲੋਕਾਂ ਦੀਆਂ ਜੇਬਾਂ ‘ਤੇ ਡਾਕੇ ਮਾਰੇ ਜਾ ਰਹੇ ਹਨ। ਜਿਸ ਦਾ ਜਵਾਬ ਲੋਕ ਆਉਣ ਵਾਲੀਆਂ ਬਲਾਕ ਸੰਮਤੀਆਂ ਅਤੇ ਜਿਲਾ ਪ੍ਰੀਸ਼ਦਾਂ ਚੋਣਾਂ ਵਿਚ ਦੇਣਗੇ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਰਕਲ ਪ੍ਰਧਾਨ ਜਥੇਦਾਰ ਨਿਰੰਜਣ ਸਿੰਘ ਫੌਜੀ, ਦਵਿੰਦਰ ਸਿੰਘ ਭਾਂਖਰ, ਭੋਲਾ ਸਿੰਘ ਈਸਰਹੇੜੀ, ਗੁਰਜੀਤ ਸਿੰਘ ਉਪਲੀ, ਤਰਸੇਮ ਸਿੰਘ ਕੋਟਲਾ, ਗੁਲਜਾਰ ਸਿੰਘ ਭੁਨਰਹੇੜੀ, ਚੇਅਰਮੈਨ ਮਹਿਮਾ ਸਿੰਘ, ਜਸਵੰਤ ਸਿੰਘ ਅਕੌਤ, ਲਾਲੀ ਅੰਟਾਲ ਮਗਰ ਸਾਹਿਬ, ਸਤਪਾਲ ਪੂਨੀਆ ਪੰਜੌਲਾ, ਹਰੀ ਸਿੰਘ ਪ੍ਰਧਾਨ ਪੰਜੌਲਾ, ਗੁਰਦੀਪ ਸਿੰਘ ਫਰਾਂਸਵਾਲਾ, ਜਤਿੰਦਰ ਸਿੰਘ ਪਹਾੜੀਪੁਰ, ਤਰੋਲਕ ਸਿੰਘ ਹਾਜੀਪੁਰ, ਬਿਕਰਮ ਸਿੰਘ ਫਰੀਦਪੁਰ, ਜਨਕ ਸਿੰਘ ਹਡਾਣਾ, ਅਮਰਜੀਤ ਸਿੰਘ ਹਡਾਣਾ, ਦਲੇਰ ਸਿੰਘ ਸਰਪੰਚ, ਗੋਰਾ ਸਿੰਘ ਮਰਦਾਂਹੇੜੀ, ਪ੍ਰਿਥੀ ਸਿੰਘ ਦੋਦੀਮਾਜਰਾ, ਸੁਰਜੀਤ ਸਿੰਘ ਸਰਪੰਚ, ਜਥੇਦਾਰ ਗੁਰਦੇਵ ਸਿੰਘ ਮਰਦਾਂਹੇੜੀ, ਰਵਿੰਦਰ ਸਿੰਘ ਸਨੋਰੀਆ, ਵਰਿੰਦਰ ਸਿੰਘ ਡਕਾਲਾ, ਪ੍ਰਤਾਪ ਸਿੰਘ ਬਹਿਲ ਅਤੇ ਸਰਬਜੀਤ ਸਿੰਘ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *