ਸ਼ਹੀਦ ਉਧਮ ਸਿੰਘ ਬਾਰੇ ਸਮਦਰਸ਼ੀ ਦਾ ਵਿਸ਼ੇਸ਼ ਅੰਕ ਡਾ. ਬੀ.ਐਸ. ਘੁਮੰਣ ਅਤੇ ਵਿਧਾਇਕ ਜਲਾਲਪੁਰ ਵੱਲੋਂ ਲੋਕ ਅਰਪਣ
ਪਟਿਆਲਾ 1 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 31 ਜੁਲਾਈ ਦੇ ਮੌਕੇ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਅਤੇ ਸ੍ਰੀ ਮਦਨ ਲਾਲ ਜਲਾਲਪੁਰ ਐਮ.ਐਲ.ਏ ਘੌਨਰ ਵਲੋਂ ਪੰਜਾਬੀ ਅਕਾਦਮੀ, ਦਿੱਲੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਮਦਰਸ਼ੀ ਮੈਗਜੀਨ ਦਾ ਵਿਸ਼ੇਸ਼ ਅੰਕ ਨੰਬਰ 164 ਲੋਕ ਅਰਪਣ ਕੀਤਾ ਗਿਆ।
ਇਸ ਅੰਕ ਦੇ ਮਹਿਮਾਨ ਸੰਪਾਦਕ ਡਾ. ਮੁਹੰਮਦ ਇਦਰੀਸ, ਮੁਖੀ, ਇਤਿਹਾਸ ਵਿਭਾਗ ਹਨ। ਅੰਕ ਵਿਚ ਭਾਰਤ, ਅਮਰੀਕਾ, ਇੰਗਲੈਡ ਆਦਿ ਤੋਂ 17 ਵਿਦਵਾਨਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ।ਸੁਖਵਿੰਦਰ ਕੰਬੋਜ, ਹਰਜਿੰਦਰ ਕੰਗ ਅਤੇ ਗੁਰਨਾਮ ਸਿੰਘ ਵਿਰਕ ਦੀਆਂ ਸ਼ਹੀਦ ਉਧਮ ਸਿੰਘ ਸਮਰਪਿਤ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਡਾ. ਬੀ.ਐਸ. ਘੁਮੰਣ ਵਲੋਂ ਸੰਪਾਦਕ ਡਾ. ਮੁਹੰਮਦ ਇਦਰੀਸ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸੱਕਤਰ ਗੁਰਤੇਜ ਸਿੰਘ ਗੁਰਾਇਆ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਮਹਾਨ ਕੁਰਬਾਨੀ ਤੇ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਜਾਣਨ ਲਈ ਅਕਾਦਮਿਕ ਤੇ ਖੋਜ ਦੇ ਪੱਧਰ ਤੇ ਪਹਿਲਾਂ ਹੀ ਯਤਨ ਕਰ ਰਹੀ ਹੈ ਇੰਨਾਂ ਯਤਨਾਂ ਨੂੰ ਹੋਰ ਸੰਜੀਦਾ ਅਤੇ ਵੱਡੇ ਪੱਧਰ ਤੇ ਨੇੜ ਭਵਿੱਖ ਵਿਚ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਮਦਨ ਲਾਲ ਜਲਾਲਪੁਰ ਐਮ. ਐਲ. ਏ. ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾਂ ਕੇ ਸ਼ਹੀਦ ਊਧਮ ਸਿੰਘ ਵਲੋਂ ਭਾਰਤੀ ਆਜ਼ਾਦੀ ਲਈ ਅਤੇ ਜਲਿਆਂ ਵਾਲੇ ਬਾਗ ਦਾ ਬਦਲਾਂ ਲੈਣ ਲਈ 21 ਸਾਲ ਨਿਰਯੰਤਰ ਕਸਟਮਈ ਤੌਰ ਤੇ ਬਿਤਾਏ ਅਤੇ ਬਦਲੇ ਦੀ ਭਾਵਨਾਂ ਨੂੰ ਜਾਮਾ ਦੇਣ ਲਈ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਸ਼ਹੀਦ ਊਧਮ ਸਿੰਘ ਦੀ ਮਹਾਨ ਕੁਰਬਾਨੀ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਵਾਊਣ ਲਈ ਪਾਰਲੀਮੈਟ ਹਾਊਸ ਅਤੇ ਪੰਜਾਬ ਵਿਧਾਨ ਸਭਾ ਵਿੱਚ ਬੁੱਤ ਲਗਵਾਉਣ ਮੈਂ ਹਰ ਸੰਭਵ ਯਤਨ ਕਰਾਂਗਾ। ਇਸ ਮੌਕੇ ਤੇ ਡਾ. ਜੀ.ਐਸ. ਬੱਤਰਾ, ਡੀਨ ਅਕਾਦਮਿਕ ਮਾਮਲੇ, ਡਾ. ਯੋਗਰਾਜ, ਡਾਇਰੈਕਟਰ ਹਿਊਮਨ ਰਿਸੋਰਸ ਡਿਵੈਲਪਮੈਂਟ ਅਤੇ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਡਾ. ਜਸਪਾਲ ਕੌਰ ਧੰਜੂ ਡੀਨ ਰਿਸਰਚ ਨੇ ਅੰਕ ਰਿਲੀਜ ਦੌਰਾਨ ਭਾਗ ਲਿਆ ਅਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਯੂਨਸ ਮੁਹੰਮਦ, ਡਾ. ਰਣਜੀਤ ਸਿੰਘ ਟਿਵਾਣਾ ਅਤੇ ਮੁਹੰਮਦ ਜ਼ਹੀਰ ਲੋਰੇ ਆਦਿ ਹਾਜ਼ਰ ਸਨ।

